CM Mann vs Punjab Farmers : ਪੰਜਾਬ ਦੇ ਕਿਸਾਨਾਂ ਨੂੰ ਸਿੱਧੇ ਹੋਏ CM ਮਾਨ, ''ਮੇਰੀ ਨਰਮਾਈ ਨੂੰ ਇਹੀ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ...ਮੈਂ...''
CM Mann Warning To Farmers : ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਧਰਨੇ ਆਦਿ ਲਾਉਣੇ ਛੱਡ ਦਿਓ, ਨਹੀਂ ਤਾਂ ਉਹ ਸਖਤ ਐਕਸ਼ਨ ਵੀ ਲੈ ਸਕਦੇ ਹਨ। ਮੁੱਖ ਮੰਤਰੀ ਨੇ ਪੰਜਾਬ ਭਰ ਵਿੱਚ ਚੱਲ ਰਹੀ ਤਹਿਸੀਲਦਾਰਾਂ ਦੀ ਸਮੂਹਕ ਛੁੱਟੀ ਦੇ ਮੱਦੇਨਜ਼ਰ ਖਰੜ ਤੇ ਮੋਹਾਲੀ 'ਚ ਦਫਤਰਾਂ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸਾਨ ਮੇਰੀ ਨਰਮਾਈ ਨੂੰ ਇਹ ਨਾ ਸਮਝਣ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਕਿਸਾਨਾਂ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੱਤਾ। ਉਨ੍ਹਾਂ ਬੀਤੇ ਦਿਨੀ ਕਿਸਾਨਾਂ ਨਾਲ ਹੋਈ ਮੀਟਿੰਗ ਬਾਰੇ ਕਿਹਾ, ''ਮੈਂ ਕਿਸਾਨਾਂ ਨੂੰ ਕਿਹਾ ਕਿ ਤੁਸੀ ਕਦੇ ਰੇਲਾਂ ਰੋਕਦੇ ਹੋ, ਕਦੇ ਕਿਤੇ ਧਰਨੇ ਅਤੇ ਕਦੇ ਕਿਤੇ, ਧਰਨੇ ਆਦਿ ਨਾ ਕਰੋ, ਕਿਉਂਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹੈ ਤੇ ਪੰਜਾਬ ਧਰਨਿਆਂ ਦਾ ਰਾਜ ਬਣਦਾ ਜਾ ਰਿਹਾ ਹੈ ਅਤੇ ਮੇਰੀ ਨਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ''
ਸੀਐਮ ਨੇ ਕਿਹਾ ਕਿ ਮੀਟਿੰਗ਼ ਦੌਰਾਨ ਜਦੋਂ ਮੈਂ ਪੁੱਛਿਆ ਪਰਸੋਂ ਵਾਲੇ ਮੋਰਚੇ ਬਾਰੇ ਤਾਂ ਕਿਸਾਨਾਂ ਨੇ ਕਿਹਾ ਉਹ ਜਾਰੀ ਰਹੇਗਾ, ਜਿਸ 'ਤੇ ਮੈਂ ਕਿਹਾ ਮੈਨੂੰ ਢਾਈ ਘੰਟੇ ਕਿਉਂ ਬਿਠਾਈ ਰੱਖਿਆ। ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਤਾਂ ਮੈਨੂੰ ਢਾਈ ਘੰਟੇ ਬਿਠਾਉਣ ਦੀ ਕੀ ਤੁੱਕ, ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਮੀਟਿੰਗ਼ ਦੌਰਾਨ ਮੈਨੂੰ ਕਿਹਾ ਕਿ ਜੇ ਅਸੀਂ (ਕਿਸਾਨ) ਮੋਰਚਾ ਨਾ ਲਾਉਂਦੇ ਤਾਂ ਤੁਸੀ ਮੀਟਿੰਗ਼ ਨਹੀਂ ਦੇਣੀ ਸੀ। ਪਰ ਮੈਂ ਕਿਸਾਨਾਂ ਨੂੰ ਸਿੱਧਾ ਕਿਹਾ ਕਿ ਮੈਂ ਤੁਹਾਡੇ ਤੋਂ ਡਰ ਕੇ ਮੀਟਿੰਗ ਨਹੀਂ ਦਿੱਤੀ, ਮੈਂ ਪਹਿਲਾਂ ਵੀ ਤੁਹਾਡੇ ਨਾਲ ਬਿਨਾਂ ਮੋਰਚਿਆਂ ਤੋਂ ਮੀਟਿੰਗਾਂ ਕੀਤੀਆਂ, ਪਰ ਹੁਣ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੇਗਾ ਤੇ ਮੀਟਿੰਗ ਵੀ। ਉਪਰੰਤ ਮੈਂ ਕਿਸਾਨਾਂ ਨੂੰ ਕਿਹਾ ਕਿ ਅੱਜ ਵਾਲੀ ਮੀਟਿੰਗ ਕੈਂਸਲ ਹੈ ਤੇ ਮੋਰਚਾ ਲਾ ਲਓ।
- PTC NEWS