Wed, Jul 9, 2025
Whatsapp

CM ਮਾਨ ਨੇ ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨਾਲ ਕੀਤੀ ਮੁਲਾਕਾਤ, ਪਾਣੀ ਪਰ ਸੈੱਸ ਦੇ ਮਾਮਲੇ 'ਤੇ ਹੋਈ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਨਾਲ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਮੁੱਖ ਮੰਤਰੀ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਚ ਕੀਤੀ ਗਈ। ਇਸ ਮੀਟਿੰਗ ਦੌਰਾਨ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਵਾਟਰ ਸੈੱਸ, ਪਾਵਰ ਸੈੱਸ ਸਮੇਤ ਕਈ ਹਿਮਾਚਲ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ।

Reported by:  PTC News Desk  Edited by:  Ramandeep Kaur -- March 29th 2023 09:36 AM -- Updated: March 29th 2023 11:36 AM
CM ਮਾਨ ਨੇ ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨਾਲ ਕੀਤੀ ਮੁਲਾਕਾਤ, ਪਾਣੀ ਪਰ ਸੈੱਸ ਦੇ ਮਾਮਲੇ 'ਤੇ ਹੋਈ ਚਰਚਾ

CM ਮਾਨ ਨੇ ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨਾਲ ਕੀਤੀ ਮੁਲਾਕਾਤ, ਪਾਣੀ ਪਰ ਸੈੱਸ ਦੇ ਮਾਮਲੇ 'ਤੇ ਹੋਈ ਚਰਚਾ

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਨਾਲ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਮੁੱਖ ਮੰਤਰੀ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਚ ਕੀਤੀ ਗਈ। ਇਸ ਮੀਟਿੰਗ ਦੌਰਾਨ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਵਾਟਰ ਸੈੱਸ, ਪਾਵਰ ਸੈੱਸ ਸਮੇਤ ਕਈ ਹਿਮਾਚਲ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਹੈ। 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਿਮਾਚਲ ਦਾ ਆਪਸ 'ਚ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਕਾਇਮ ਰਹੇਗਾ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਹਰ 10 ਦਿਨਾਂ ਬਾਅਦ ਚੀਫ਼ ਸੈਕਟਰੀਆਂ, ਸੈਕਟਰੀਆਂ ਦੀ ਆਪਸ ਵਿਚ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸ਼ਿਕਾਇਤਾਂ ਸੁਣਨ ਦੇ ਨਾਲ-ਨਾਲ ਸੁਝਾਅ ਵੀ ਦਿੱਤੇ ਜਾਣਗੇ ਅਤੇ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਰ-ਸਪਾਟੇ 'ਤੇ ਆਪਸ ਵਿਚ ਮਿਲ ਕੇ ਕੰਮ ਕੀਤਾ ਜਾਵੇਗਾ। 


ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਦਾ ਕਹਿਣਾ ਹੈ ਕਿ ਇਕ ਗਲਿਤੀ ਫਹਿਮੀ ਹੋ ਗਈ ਸੀ ਕਿ ਵਾਟਰ ਸੈੱਸ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਵਾਟਰ 'ਤੇ ਕੋਈ ਵੀ ਸੈੱਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਲੱਗੇ ਹਾਈਡਰੋ ਪ੍ਰੋਜੈਕਟ 'ਤੇ ਸਿਰਫ਼ ਵਾਟਰ ਸੈੱਸ ਲਗਾਇਆ ਗਿਆ ਹੈ।

ਅਜਿਹੀ ਕੋਈ ਗੱਲ ਨਹੀਂ ਹੈ ਕਿ ਵਾਟਰ 'ਤੇ ਸੈੱਸ ਲਗਾਇਆ ਗਿਆ ਹੈ। ਹਾਈਡਰੋ ਪ੍ਰੋਜੈਕਟ 'ਤੇ ਲਗਾਏ ਗਏ ਇਸ ਸੈੱਸ ਨਾਲ ਪੰਜਾਬ ਅਤੇ ਹਰਿਆਣਾ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਛੋਟਾ ਭਰਾ ਅਤੇ ਹਿਮਾਚਲ ਵੱਡਾ ਭਰਾ ਹੈ, ਭਰਾਵਾਂ ਵਿਚ ਆਪਸ ਵਿਚ ਪਿਆਰ ਹੁੰਦਾ ਹੈ। ਇਸ ਦੌਰਾਨ ਸੁੱਖੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿਮਾਚਲ ਆਉਣ ਦਾ ਸੱਦਾ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ: Hosiarpur Seach Opration: ਅੰਮ੍ਰਿਤਪਾਲ ਸਿੰਘ ਦੇ ਪੰਜਾਬ 'ਚ ਹੀ ਛਿਪੇ ਹੋਣ ਖਦਸ਼ਾ, ਹੁਸ਼ਿਆਰਪੁਰ ਦੇ ਇੱਕ ਪਿੰਡ 'ਚ ਪੁਲਿਸ ਦਾ ਸਰਚ ਆਪਰੇਸ਼ਨ

- PTC NEWS

Top News view more...

Latest News view more...

PTC NETWORK
PTC NETWORK