Mon, May 19, 2025
Whatsapp

Colonel Bath ਦੇ ਮੁਲਜ਼ਮਾਂ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਫਰਜ਼ੀ ਐਨਕਾਊਂਟਰ ਕਰਨ ਦਾ ਲੱਗਿਆ ਇਲਜ਼ਾਮ

ਮਿਲੀ ਜਾਣਕਾਰੀ ਮੁਤਾਬਿਕ ਐਨਕਾਊਂਟਰ ’ਚ ਮਾਰੇ ਗਏ ਜਸਪ੍ਰੀਤ ਦਾ ਪਰਿਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚਿਆ ਹੈ।

Reported by:  PTC News Desk  Edited by:  Aarti -- May 01st 2025 04:23 PM
Colonel Bath ਦੇ ਮੁਲਜ਼ਮਾਂ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਫਰਜ਼ੀ ਐਨਕਾਊਂਟਰ ਕਰਨ ਦਾ ਲੱਗਿਆ ਇਲਜ਼ਾਮ

Colonel Bath ਦੇ ਮੁਲਜ਼ਮਾਂ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਫਰਜ਼ੀ ਐਨਕਾਊਂਟਰ ਕਰਨ ਦਾ ਲੱਗਿਆ ਇਲਜ਼ਾਮ

Colonel Pushpinder Singh Bath Accused : ਕਰਨਲ ਬਾਠ ਦੇ ਮੁਲਜ਼ਮ ਪੁਲਿਸ ਅਫ਼ਸਰਾਂ ਦੀਆਂ ਹੋਰ ਮੁਸ਼ਕਿਲਾਂ ਵਧ ਗਈਆਂ ਹਨ। ਦੱਸ ਦਈਏ ਕਿ ਹੁਣ ਇਨ੍ਹਾਂ ਮੁਲਜ਼ਮਾਂ ’ਤੇ ਫਰਜ਼ੀ ਐਨਕਾਊਂਟਰ ਕਰਨ ਦਾ ਇਲਜ਼ਾਮ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐਨਕਾਊਂਟਰ ’ਚ ਮਾਰੇ ਗਏ ਜਸਪ੍ਰੀਤ ਦਾ ਪਰਿਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚਿਆ ਹੈ। 

ਦੱਸ ਦਈਏ ਕਿ ਪੀੜਤ ਪਰਿਵਾਰ ਨੇ ਹਾਈਕੋਰਟ ਤੋਂ ਐਨਕਾਊਂਟਰ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ਹੈ। 


ਪਟੀਸ਼ਨਕਰਤਾ ਨੇ ਪਟੀਸ਼ਨ ’ਚ ਕਿਹਾ ਹੈ ਕਿ ਜਸਪ੍ਰੀਤ ਨੂੰ ਪੁਆਇੰਟ ਬਲੈਂਕ ਰੇਂਜ਼ ਤੋਂ ਗੋਲੀਆਂ ਮਾਰੀਆਂ ਸੀ। ਪੂਰਾ ਮਾਮਲਾ 7 ਸਾਲਾਂ ਭਵਕੀਰਤ ਦੀ ਕਿਡਨੈਪਿੰਗ ਨਾਲ ਜੁੜਿਆ ਹੋਇਆ ਹੈ।

ਕਾਬਿਲੇਗੌਰ ਹੈ ਕਿ 13 ਮਾਰਚ ਦੀ ਰਾਤ ਨੂੰ ਪਟਿਆਲਾ ਵਿੱਚ ਸ਼ਰਾਬ ਦੇ ਨਸ਼ੇ ’ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਫੌਜ ਦੇ ਕਰਨਲ ਪੁਸ਼ਪਿੰਦਰ ਅਤੇ ਉਸਦੇ ਪੁੱਤਰ ਅੰਗਦ ਸਿੰਘ ਦੀ ਕੁੱਟਮਾਰ ਕੀਤੀ। ਕਰਨਲ ਦਾ ਬਿਆਨ ਲੈਣ ਦੀ ਬਜਾਏ, ਪੁਲਿਸ ਨੇ ਇੱਕ ਢਾਬੇ 'ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਸੀ ਅਤੇ ਜਵਾਨਾਂ 'ਤੇ ਹਮਲਾ ਕਰਨ ਵਾਲੇ ਸੈਨਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ : Power Outage in Rajindra Hospital : ਮੁੜ ਹਾਈਕੋਰਟ ਪਹੁੰਚਿਆ ਰਾਜਿੰਦਰਾ ਹਸਪਤਾਲ ’ਚ ਬਿਜਲੀ ਜਾਣ ਦਾ ਮਾਮਲਾ; ਮਾਨ ਸਰਕਾਰ ਤੇ PSPCL ਨੂੰ ਨੋਟਿਸ ਜਾਰੀ

- PTC NEWS

Top News view more...

Latest News view more...

PTC NETWORK