Bathinda News : ਕਾਂਗਰਸ ਪਾਰਟੀ ਵੱਲੋਂ 6 ਕੌਂਸਲਰਾਂ ਖਿਲਾਫ ਵੱਡਾ ਐਕਸ਼ਨ; ਦਿਖਾਇਆ ਬਾਹਰ ਦਾ ਰਸਤਾ, AAP ਦੇ ਮੇਅਰ ਦਾ ਹੱਥ !
Bathinda News : ਬਠਿੰਡਾ ’ਚ ਕਾਂਗਰਸ ਪਾਰਟੀ ਵੱਲੋਂ ਆਪਣੇ 6 ਕੌਂਸਲਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਾਰਟੀ ਨੇ ਆਪਣੇ ਬਠਿੰਡਾ ਦੇ 6 ਕੌਸਲਰਾਂ ਨੂੰ 5 ਸਾਲ ਦੇ ਲਈ ਬਾਹਰ ਕੱਢ ਦਿੱਤਾ ਹੈ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਵੋਟਾਂ ਪਾਉਣ ’ਤੇ ਕਾਰਵਾਈ ਹੋਈ ਹੈ। ਇਸ ਨਾਲ ਪਾਰਟੀ ਨੇ ਕੌਂਸਲਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਹੀ ਨਹੀਂ ਕਾਂਗਰਸ ਪਾਰਟੀ ਨੇ 19 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ 13 ਕੌਂਸਲਰਾਂ ਨੇ ਪਾਰਟੀ ਵਿੱਚ ਸੁਣਵਾਈ ਨਾ ਹੋਣ ਅਤੇ ਕਾਂਗਰਸ ਦੇ ਮੇਅਰ ਰਹੇ ਸਾਬਕਾ ਮੇਅਰ ਰਮਨ ਗੋਇਲ ਵੱਲੋਂ ਉਨਾਂ ਦੀ ਸੁਣਵਾਈ ਨਾ ਕਰਨ ਦੀ ਨਰਾਜ਼ਗੀ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਕਾਰਨ ਦੱਸਿਆ ਹੈ।
ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਕਾਂਗਰਸ ਆਗੂਆਂ ਦੇ ਸ਼ਿਕਾਇਤ ਤੇ 19 ਕੌਂਸਲਰਾਂ ਨੂੰ ਕਾਂਗਰਸ ਭਾਰਤੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਕਾਂਗਰਸ ਪਾਰਟੀ ਦੀ ਅਨੁਸ਼ਾਸਨਿਕ ਕਮੇਟੀ ਨੇ ਕਾਰਵਾਈ ਕਰਦਿਆਂ ਛੇ ਕੌਸਲਰਾਂ ਨੂੰ ਪਾਰਟੀ ਵਿੱਚੋਂ ਪੰਜ ਸਾਲ ਲਈ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : Punjab Farmer: ਸ਼ੰਭੂ-ਖਨੌਰੀ ਫਰੰਟ ਦੇ ਆਗੂਆਂ ਦੀ SKM ਨਾਲ ਏਕਤਾ ਮੀਟਿੰਗ ਅੱਜ, ਡੱਲੇਵਾਲ ਦੀ ਸਿਹਤ ਨਾਜ਼ੁਕ
- PTC NEWS