Contract Worker Protest: ਕੱਚੇ ਮੁਲਾਜ਼ਮਾਂ ਨੇ CM ਮਾਨ ਦੀ ਕੋਠੀ ਦਾ ਕੀਤਾ ਘਿਰਾਓ ; ਲੱਥੀਆਂ ਪੱਗਾਂ, ਹੋਈ ਧੱਕਾ ਮੁੱਕੀ
Contract Worker Protest ਇੱਕ ਪਾਸੇ ਜਿੱਖੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵੇ ਤੇ ਵਾਅਦੇ ਕਰ ਰਹੀ ਹੈ ਉੱਥੇ ਹੀ ਇਹ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਜਦੋਂ ਸੰਗਰੂਰ ’ਚ ਕੱਚੇ ਮੁਲਾਜ਼ਮਾਂ ਦਾ ਸੀਐੱਮ ਭਗਵੰਤ ਮਾਨ ਖਿਲਾਫ ਗੁੱਸਾ ਜਾਹਿਰ ਕੀਤਾ।
ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਸੀਐੱਮ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਪਰ ਇਸ ਦੌਰਾਨ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਜ਼ਬਰਦਸਤ ਧੱਕਾ ਮੁੱਕੀ ਹੋਈ। ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੀਐੱਮ ਭਗਵੰਤ ਮਾਨ ਖਿਲਾਫ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਦੱਸ ਦਈਏ ਕਿ ਇਹ ਮੁਲਾਜ਼ਮ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਕੱਚੇ ਮੁਲਾਜ਼ਮ ਸੀਐੱਮ ਮਾਨ ਦੀ ਕੋਠੀ ਦੇ ਨੇੜੇ ਬਣੇ ਟਾਵਰ ਤੇ ਵੀ ਚੜ੍ਹ ਗਏ ਸਨ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਸਬੰਧੀ 26 ਲੱਖ ਲੋਕਾਂ ਦੀ ਅਵਾਜ਼ ਰਾਜਪਾਲ ਪੰਜਾਬ ਕੋਲ ਲੈ ਕੇ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
- PTC NEWS