Baba Banda Singh Bahadur Memorial : ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ
Baba Banda Singh Bahadur Memorial : ਸਿੱਖ ਵਿਰਾਸਤ ਦੇ ਸਰੰਖਣ ਵਿੱਚ ਵਰਨਣਯੋਗ ਯੋਗਦਾਨ ਦਿੰਦੇ ਹੋਏ ਤਿੰਨ ਵਿਅਕਤੀਆਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਮੈਮੋਰਿਅਲ ਫਾਉਂਡੇਸ਼ਨ ਟਰਸਟ, ਲੋਹਗੜ੍ਹ ਨੂੰ ਕੁੱਲ 26 ਲੱਖ ਰੁਪਏ ਦਾ ਦਾਨ ਪ੍ਰਦਾਨ ਕੀਤਾ।
ਦਾਨ ਰਕਮ ਦੇ ਚੈਕ ਇੱਥੇ ਚੰਡੀਗੜ੍ਹ ਵਿੱਚ ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਰਸਮੀ ਰੂਪ ਨਾਲ ਸੌਂਪੇ ਗਏ। ਇਸ ਮੌਕੇ 'ਤੇ ਹਰਿਆਣਾ ਸਰਕਾਰ ਦੇ ਵਿਸ਼ੇਸ਼ ਕਾਰਜ ਅਧਿਕਾਰੀ ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਸਨ, ਜੋ ਟਰਸਟ ਦੇ ਕੰਮਾਂ ਨਾਲ ਸਰਗਰਮ ਰੂਪ ਨਾਲ ਜੁੜੇ ਹੋਏ ਹਨ।
ਇਸ ਨੇਕ ਕੰਮ ਵਿੱਚ ਸਹਿਯੋਗ ਦੇਣ ਲਈ ਅੱਗੇ ਆਏ ਦਾਨੀਆਂ ਵਿੱਚ ਐਚਬੀਐਸ ਅਤੇ ਸਪੇਸ ਫਾਇਵ ਆਰਕੀਟੇਕਟ ਗਰੁੱਪ ਦੇ ਡਾਇਰੈਕਟ ਸ੍ਰੀ ਹਰਕਰਣ ਸਿੰਘ ਬੋਪਾਰਾਏ ਸ਼ਾਮਿਲ ਹਨ, ਜਿਨ੍ਹਾਂ ਨੇ 11 ਲੱਖ ਰੁਪਏ ਦਾ ਯੋਗਦਾਨ ਦਿੱਤਾ, ਇੱਕ ਕੰਸਟ੍ਰਕਸ਼ਨ ਗਰੁੱਪ ਦੇ ਚੇਅਰਮੈਨ ਸ੍ਰੀ ਅਸ਼ੋੋਕ ਸ਼ਰਮਾ, ਜਿਨ੍ਹਾਂ ਨੇ 10 ਲੱਖ ਰੁਪਏ ਦਾ ਦਾਨ ਦਿੱਤਾ ਅਤੇ ਕੌਮਾਂਤਰੀ ਗੀਤਾ ਮਹੋਤਸਵ ਅਥਾਰਿਟੀ ਦੇ ਮੈਂਬਰ ਅਤੇ ਵੜੈਚ ਹੋਮਿਓਪੈਥਿਕ ਕਲੀਨਿਕ, ਪੇਹੋਵਾ ਦੇ ਸੰਸਥਾਪਕ ਡਾ. ਅਵਨੀਤ ਸਿੰਘ ਵੜੈਚ ਨੇ 5 ਲੱਖ ਰੁਪਏ ਦਾ ਯੋਗਦਾਨ ਦੇ ਕੇ ਸਹਿਯੋਗ ਪ੍ਰਦਾਨ ਕੀਤਾ।
ਕਾਬਿਲੇਗੌਰ ਹੈ ਕਿ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦਾ ਨਿਰਮਾਣ ਫਾਉਂਡੇਸ਼ਨ ਟਰਸਟ ਦੇ ਮਾਰਗਦਰਸ਼ਨ ਵਿੱਚ ਭਾਰਤ ਵਿੱਚ ਪਹਿਲਾ ਸੰਪ੍ਰਭੂ ਸਿੱਖ ਸਾਸ਼ਨ ਸਥਾਪਿਤ ਕਰਨ ਵਾਲੇ ਪੂਜਨੀਕ ਸਿੱਖ ਯੋਧਾ ਬਾਬਾ ਬੰਦਾ ਸਿੰਘ ਬਹਾਦੁਰ ਦੇ ਅਦੁੱਤੀ ਹਿੰਮਤ ਅਤੇ ਕੁਰਬਾਨੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਹੈ। ਇਸ ਯਾਦਗਾਰੀ ਦਾ ਉਦੇਸ਼ ਉਨ੍ਹਾਂ ਦੀ ਬਹਾਦਰੀ ਦਾ ਪ੍ਰਤੀਕ ਬਨਣਾ ਅਤੇ ਭਾਰਤੀ ਇਤਿਹਾਸ ਦੇ ਇਸ ਤੇਜੱਸਵੀ ਸਖਸ਼ੀਅਤ ਦੀ ਵਿਰਾਸਤ ਨੂੰ ਸੰਭਾਲ ਕੇ ਭਾਵੀ ਪੀੜੀਆਂ ਨੂੰ ਪੇ੍ਰਰਿਤ ਕਰਨਾ ਹੈ।
ਇਹ ਵੀ ਪੜ੍ਹੋ : 5 ਅਗਸਤ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ
- PTC NEWS