Sun, Feb 15, 2026
Whatsapp

India vs Pakistan ਦਾ ਹਾਈ ਵੋਲਟੇਜ ਮੈਚ ਦੇਖਣ ਲਈ ਕ੍ਰਿਕਟ ਪ੍ਰੇਮੀ ਉਤਾਵਲੇ , ਟੀਮ ਇੰਡੀਆ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ

T20 World Cup 2026 : ਪੂਰੇ ਵਿਸ਼ਵ ਦੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਅੱਜ ਖੇਡੇ ਜਾ ਰਹੇ ਭਾਰਤ ਅਤੇ ਪਾਕਿਸਤਾਨ ਦੇ ਟੀ20 ਕ੍ਰਿਕਟ ਮੁਕਾਬਲੇ ‘ਤੇ ਟਿਕੀ ਹੋਈ ਹੈ। ਇਹ ਬਹੁਤ ਉਡੀਕਿਆ ਗਿਆ ਮੈਚ ਸ਼੍ਰੀ ਲੰਕਾ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਦੋਵੇਂ ਟੀਮਾਂ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਦਾਨ ‘ਚ ਉਤਰੀਆਂ ਹਨ। ਭਾਰਤ-ਪਾਕਿਸਤਾਨ ਦਾ ਮੁਕਾਬਲਾ ਸਦਾ ਹੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਜਜ਼ਬਾਤਾਂ ਅਤੇ ਦੇਸ਼ੀ ਇੱਜ਼ਤ ਨਾਲ ਜੁੜਿਆ ਰਹਿੰਦਾ ਹੈ

Reported by:  PTC News Desk  Edited by:  Shanker Badra -- February 15th 2026 01:21 PM
India vs Pakistan ਦਾ ਹਾਈ ਵੋਲਟੇਜ ਮੈਚ ਦੇਖਣ ਲਈ ਕ੍ਰਿਕਟ ਪ੍ਰੇਮੀ ਉਤਾਵਲੇ , ਟੀਮ ਇੰਡੀਆ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ

India vs Pakistan ਦਾ ਹਾਈ ਵੋਲਟੇਜ ਮੈਚ ਦੇਖਣ ਲਈ ਕ੍ਰਿਕਟ ਪ੍ਰੇਮੀ ਉਤਾਵਲੇ , ਟੀਮ ਇੰਡੀਆ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ

T20 World Cup 2026 : ਪੂਰੇ ਵਿਸ਼ਵ ਦੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਅੱਜ ਖੇਡੇ ਜਾ ਰਹੇ ਭਾਰਤ ਅਤੇ ਪਾਕਿਸਤਾਨ ਦੇ ਟੀ20 ਕ੍ਰਿਕਟ ਮੁਕਾਬਲੇ ‘ਤੇ ਟਿਕੀ ਹੋਈ ਹੈ। ਇਹ ਬਹੁਤ ਉਡੀਕਿਆ ਗਿਆ ਮੈਚ ਸ਼੍ਰੀ ਲੰਕਾ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਦੋਵੇਂ ਟੀਮਾਂ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਦਾਨ ‘ਚ ਉਤਰੀਆਂ ਹਨ। ਭਾਰਤ-ਪਾਕਿਸਤਾਨ ਦਾ ਮੁਕਾਬਲਾ ਸਦਾ ਹੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਜਜ਼ਬਾਤਾਂ ਅਤੇ ਦੇਸ਼ੀ ਇੱਜ਼ਤ ਨਾਲ ਜੁੜਿਆ ਰਹਿੰਦਾ ਹੈ। ਇਸੀ ਕਾਰਨ ਇਸ ਮੈਚ ਨੂੰ ਲੈ ਕੇ ਫੈਨਜ਼ ‘ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਆਈਸੀਸੀ ਟੂਰਨਾਮੈਂਟਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੁੱਲ ਅੱਠ ਮੁਕਾਬਲੇ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ ਸੱਤ ਮੈਚਾਂ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਅੰਕੜਿਆਂ ਦੇ ਹਿਸਾਬ ਨਾਲ ਭਾਰਤ ਦਾ ਪੱਲਾ ਭਾਰਾ ਦਿੱਖ ਰਿਹਾ ਹੈ, ਪਰ ਪਾਕਿਸਤਾਨੀ ਟੀਮ ਵੀ ਇਸ ਵਾਰ ਪੂਰੀ ਤਿਆਰੀ ਅਤੇ ਨਵੀਂ ਰਣਨੀਤੀ ਨਾਲ ਮੈਦਾਨ ‘ਚ ਉਤਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਗਾਤਾਰ ਕੁਝ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਲਈ ਇਹ ਮੁਕਾਬਲਾ ਵਾਪਸੀ ਦਾ ਵੱਡਾ ਮੌਕਾ ਮੰਨਿਆ ਜਾ ਰਿਹਾ ਹੈ।


ਇਸ ਮਹਾਮੁਕਾਬਲੇ ਵਿੱਚ ਸਾਰੇ ਭਾਰਤੀਆਂ ਦੀ ਨਜ਼ਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਯਕੁਮਾਰ ਯਾਦਵ ਅਤੇ ਉਪਕਪਤਾਨ ਅਭਿਸ਼ੇਕ ਸ਼ਰਮਾ ‘ਤੇ ਟਿਕੀ ਹੋਈ ਹੈ। ਅਭਿਸ਼ੇਕ ਸ਼ਰਮਾ ਇਸ ਸਮੇਂ ਆਈਸੀਸੀ ਟੀ20 ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਕਾਬਿਜ਼ ਹਨ। ਹਾਲਾਂਕਿ ਉਹ ਪੇਟ ਦੀ ਇਨਫੈਕਸ਼ਨ ਕਾਰਨ ਨਾਮੀਬੀਆ ਦੇ ਖ਼ਿਲਾਫ਼ ਪਿਛਲਾ ਮੈਚ ਨਹੀਂ ਖੇਡ ਸਕੇ ਸਨ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਪਾਕਿਸਤਾਨ ਦੇ ਖ਼ਿਲਾਫ਼ ਇਸ ਵੱਡੇ ਮੁਕਾਬਲੇ ਵਿੱਚ ਮੈਦਾਨ ‘ਚ ਨਜ਼ਰ ਆਉਣਗੇ। ਉਨ੍ਹਾਂ ਦੀ ਵਾਪਸੀ ਨਾਲ ਭਾਰਤੀ ਟੀਮ ਨੂੰ ਹੋਰ ਮਜ਼ਬੂਤੀ ਮਿਲਣ ਦੇ ਨਾਲ ਟੀਮ ਦਾ ਸੰਤੁਲਨ ਵੀ ਬਿਹਤਰ ਹੋਵੇਗਾ।

ਮੈਚ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕ੍ਰਿਕਟ ਪ੍ਰੇਮੀਆਂ ‘ਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ। ਸਥਾਨਕ ਕੋਚ ਪ੍ਰਮੋਦ ਕੁਮਾਰ ਨੇ ਕਿਹਾ ਕਿ ਭਾਰਤ–ਪਾਕਿਸਤਾਨ ਦਾ ਮੈਚ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ, ਕਿਉਂਕਿ ਇਹ ਸਿਰਫ਼ ਖੇਡ ਨਹੀਂ, ਸਗੋਂ ਦੇਸ਼ ਲਈ ਖੇਡਿਆ ਜਾਣ ਵਾਲਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਅਨੁਸਾਰ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਸਾਰੇ ਖਿਡਾਰੀ ਆਤਮਵਿਸ਼ਵਾਸ ਨਾਲ ਭਰਪੂਰ ਹਨ। ਟੀ20 ਵਰਗੇ ਛੋਟੇ ਫਾਰਮੈਟ ਵਿੱਚ ਬੈਟਸਮੈਨ, ਬੋਲਰ ਅਤੇ ਫੀਲਡਿੰਗ—ਤਿੰਨਾਂ ਦੀ ਭੂਮਿਕਾ ਬਰਾਬਰ ਮਹੱਤਵਪੂਰਣ ਹੁੰਦੀ ਹੈ ਅਤੇ ਜੋ ਟੀਮ ਦਬਾਅ ਹੇਠ ਵਧੀਆ ਪ੍ਰਦਰਸ਼ਨ ਕਰਦੀ ਹੈ, ਉਹੀ ਜਿੱਤ ਹਾਸਲ ਕਰਦੀ ਹੈ।

ਉੱਧਰ, ਨੌਜਵਾਨ ਖਿਡਾਰੀ ਮਾਹੀ, ਨਹਿਰਿਕਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਅੱਜ ਦਾ ਮੈਚ ਬੇਹੱਦ ਰੋਮਾਂਚਕ ਹੋਵੇਗਾ। ਸਭ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਰਣਨੀਤੀ ਭਾਰਤੀ ਓਪਨਰਾਂ ਨੂੰ ਜਲਦੀ ਆਊਟ ਕਰਨ ਦੀ ਹੋਵੇਗੀ, ਪਰ ਜੇ ਭਾਰਤੀ ਖਿਡਾਰੀ ਸੰਯਮ ਅਤੇ ਆਕਰਮਕਤਾ ਦਾ ਸਹੀ ਸੰਤੁਲਨ ਬਣਾਈ ਰੱਖਣ, ਤਾਂ ਜਿੱਤ ਭਾਰਤ ਦੇ ਹੀ ਪੱਖ ਵਿੱਚ ਜਾਵੇਗੀ। ਅਖੀਰ ‘ਚ ਸਾਰੇ ਕ੍ਰਿਕਟ ਪ੍ਰੇਮੀਆਂ ਨੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੇ ਭਾਰਤ ਪਾਕਿਸਤਾਨ ਨੂੰ ਹਰਾਕੇ ਜਿੱਤ ਦਰਜ ਕਰਦਾ ਹੈ ਤਾਂ ਦੇਸ਼ ਨੂੰ ਇਕ ਵਾਰ ਫਿਰ ਮਾਣ ਮਹਿਸੂਸ ਹੋਵੇਗਾ।

- PTC NEWS

Top News view more...

Latest News view more...

PTC NETWORK
PTC NETWORK