Wed, Mar 11, 2026
Whatsapp

ਕ੍ਰਿਕਟਰ ਤੋਂ ਠੱਗ ਬਣਿਆ ਮ੍ਰਿਅੰਕ ਸਿੰਘ ਗ੍ਰਿਫਤਾਰ, ਰਿਸ਼ਭ ਪੰਤ ਨੂੰ ਵੀ ਠੱਗੀਆ

Reported by:  PTC News Desk  Edited by:  Jasmeet Singh -- December 28th 2023 02:17 PM
ਕ੍ਰਿਕਟਰ ਤੋਂ ਠੱਗ ਬਣਿਆ ਮ੍ਰਿਅੰਕ ਸਿੰਘ ਗ੍ਰਿਫਤਾਰ, ਰਿਸ਼ਭ ਪੰਤ ਨੂੰ ਵੀ ਠੱਗੀਆ

ਕ੍ਰਿਕਟਰ ਤੋਂ ਠੱਗ ਬਣਿਆ ਮ੍ਰਿਅੰਕ ਸਿੰਘ ਗ੍ਰਿਫਤਾਰ, ਰਿਸ਼ਭ ਪੰਤ ਨੂੰ ਵੀ ਠੱਗੀਆ

ਨਵੀਂ ਦਿੱਲੀ: ਹਰਿਆਣਾ ਲਈ ਅੰਡਰ-19 ਕ੍ਰਿਕਟ (Cricket) ਖੇਡਣ ਵਾਲੇ ਕ੍ਰਿਕਟਰ ਮ੍ਰਿਅੰਕ ਸਿੰਘ (Mrinank Singh) ਨੂੰ ਨਵੀਂ ਦਿੱਲੀ ਦੇ ਚਾਣਕਿਆਪੁਰੀ ਥਾਣੇ ਨੇ ਧੋਖਾਧੜੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਮ੍ਰਿਅੰਕ ਨੇ ਹੋਟਲ ਤਾਜ ਪੈਲੇਸ ਨਾਲ 5.53 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ। ਭਾਰਤ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ (Rishabh Pant) ਵੀ ਮਹਿੰਗੀ ਘੜੀ ਖਰੀਦਣ ਦੀ ਕੋਸ਼ਿਸ਼ ਕਰਦੇ ਹੋਏ ਮ੍ਰਿਅੰਕ ਦਾ ਸ਼ਿਕਾਰ ਹੋ ਗਏ ਅਤੇ ਆਰੋਪੀ ਨੇ ਉਨ੍ਹਾਂ ਨਾਲ ਵੀ ਕਥਿਤ ਤੌਰ 'ਤੇ 1.63 ਕਰੋੜ ਰੁਪਏ ਦੀ ਠੱਗੀ ਮਾਰੀ।

7 ਦਿਨਾਂ 'ਚ ਹੋਟਲ 'ਚ ਕੀਤਾ 5.53 ਲੱਖ ਰੁਪਏ ਦਾ ਖ਼ਰਚਾ 

ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਕਥਿਤ ਧੋਖੇਬਾਜ਼ੀ ਲਈ ਮ੍ਰਿਨਾਕ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਹਰਿਆਣਾ ਦਾ ਕ੍ਰਿਕਟ ਖਿਡਾਰੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨਾਲ ਵੱਡੀ ਰਕਮ ਠੱਗ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਜੁਲਾਈ 2022 ਵਿੱਚ ਤਾਜ ਪੈਲੇਸ ਹੋਟਲ ਤੋਂ 5,53,000 ਰੁਪਏ ਦੀ ਧੋਖਾਧੜੀ ਕੀਤੀ ਸੀ। ਉਸ ਸਮੇਂ ਉਸ ਨੇ ਦੱਸਿਆ ਸੀ ਕਿ ਉਹ ਆਈ.ਪੀ.ਐਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਟੀਮ ਦੀ ਨੁਮਾਇੰਦਗੀ ਕਰ ਰਿਹਾ ਸੀ। ਉਹ ਜੁਲਾਈ 2022 'ਚ ਕਰੀਬ 7 ਦਿਨ ਹੋਟਲ 'ਚ ਰਿਹਾ ਅਤੇ ਕਰੀਬ 5.53 ਲੱਖ ਰੁਪਏ ਦਾ ਬਿੱਲ ਅਦਾ ਕੀਤੇ ਬਿਨ੍ਹਾਂ ਹੋਟਲ ਛੱਡ ਦਿੱਤਾ।


ਰਿਸ਼ਭ ਪੰਤ ਸਸਤੀਆਂ ਲਗਜ਼ਰੀ ਘੜੀਆਂ ਦੇ ਨਾਮ 'ਤੇ ਧੋਖਾਧੜੀ 

ਆਰੋਪੀ ਮ੍ਰਿਅੰਕ ਸਿੰਘ ਨੇ ਕਰਨਾਟਕ ਦਾ ਸੀਨੀਅਰ ਆਈ.ਪੀ.ਐਸ ਅਧਿਕਾਰੀ ਹੋਣ ਦਾ ਬਹਾਨਾ ਲਾ ਕੇ ਪੂਰੇ ਭਾਰਤ ਵਿੱਚ ਕਈ ਲਗਜ਼ਰੀ ਹੋਟਲਾਂ ਦੇ ਮਾਲਕਾਂ ਨਾਲ ਧੋਖਾਧੜੀ ਕੀਤੀ। ਇਸ 'ਚ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦਾ ਨਾਂ ਵੀ ਸ਼ਾਮਲ ਹੈ। ਮ੍ਰਿਅੰਕ ਨੇ ਰਿਸ਼ਭ ਪੰਤ ਨੂੰ ਸਸਤੇ ਭਾਅ 'ਤੇ ਲਗਜ਼ਰੀ ਘੜੀਆਂ ਲੈਣ ਦਾ ਲਾਲਚ ਦਿੱਤਾ ਸੀ। ਮ੍ਰਿਅੰਕ ਨੇ 2020 'ਚ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। 

ਇਹ ਖ਼ਬਰਾਂ ਵੀ ਪੜ੍ਹੋ:

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਜਿੱਤ

ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੇ ਵਿਰੋਧ 'ਚ ਬਜਰੰਗ ਪੂਨੀਆ ਦਾ ਵੱਡਾ ਕਦਮ

-

Top News view more...

Latest News view more...

PTC NETWORK
PTC NETWORK