Faridkot News : ਸਾਦਕ 'ਚ ਕੱਪੜੇ ਦੀ ਦੁਕਾਨ ‘ਤੇ ਗ੍ਰਾਹਕਾਂ ਨੇ ਕੀਤਾ ਹਮਲਾ, ਦੁਕਾਨਦਾਰ ਗੰਭੀਰ ਰੂਪ 'ਚ ਜਖ਼ਮੀ
Faridkot News : ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਕ ਵਿੱਚ ਕੱਲ ਦੇਰ ਸ਼ਾਮ ਕੱਪੜੇ ਦੀ ਦੁਕਾਨ ਦੇ ਮਾਲਕ ਦੀ ਕੁੱਝ ਲੋਕਾਂ ਨਾਲ ਬਹਿਸ ਹੋ ਗਈ। ਇਸ ਬਹਿਸ ਨੇ ਬਾਅਦ 'ਚ ਹਿੰਸਕ ਰੂਪ ਧਾਰ ਲਿਆ। ਇਸ ਘਟਨਾ ਦੌਰਾਨ ਗ੍ਰਾਹਕਾਂ ਨੇ ਦੁਕਾਨ ਦਾ ਕੱਚ ਦਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ ਅਤੇ ਦੁਕਾਨ ਦੀ ਭੰਨਤੋੜ ਕੀਤੀ ਗਈ।
ਕੁਝ ਲੋਕਾਂ ਵੱਲੋਂ ਦੁਕਾਨ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਲੜਾਈ ਨੂੰ ਛਡਾਉਣ ਆਏ ਦੁਕਾਨ ਦੇ ਕਰਮਚਾਰੀ 'ਤੇ ਵੀ ਹਮਲਾ ਕੀਤਾ ਗਿਆ। ਜਿਸ ਦੀ ਸਾਰੀਆਂ ਤਸਵੀਰਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਜਖ਼ਮੀ ਦੁਕਾਨਦਾਰ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੁਕਾਨ ਦਾ ਕਰਮਚਾਰੀ ਵੀ ਜਖ਼ਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਸ ਦੁਕਾਨ ਤੋਂ ਦੋ ਨੌਜਵਾਨਾਂ ਨੇ ਕੁਝ ਕੱਪੜੇ ਲਏ ਸਨ ਅਤੇ ਕੱਪੜੇ ਵਿੱਚ ਡਿਫੈਕਟ ਪੈਣ ਤੋਂ ਬਾਅਦ ਉਹ ਦੁਕਾਨਦਾਰ ਕੋਲ ਕੱਪੜਾ ਵਾਪਸ ਕਰਨ ਲਈ ਪੁੱਜੇ ਸਨ ਪਰ ਉੱਥੇ ਦੁਕਾਨਦਾਰ ਨਾਲ ਗ੍ਰਾਹਕਾਂ ਦੀ ਬਹਿਸ ਹੋ ਗਈ। ਜਿਸ ਤੋਂ ਬਾਅਦ ਗ੍ਰਾਹਕਾਂ ਵੱਲੋਂ ਦੁਕਾਨ ਦੇ ਬਾਹਰ ਲੱਗਾ ਕੱਚ ਦਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ।
ਜਦੋਂ ਦੁਕਾਨਦਾਰ ਇਸ ਸਭ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪੁੱਜਾ ਤਾਂ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਿਸੇ ਤੇਜ਼ਧਾਰ ਚੀਜ਼ ਨਾਲ ਉਸਦੇ ਸਿਰ 'ਤੇ ਵਾਰ ਕੀਤਾ ,ਜਿਸ ਦੇ ਚਲਦੇ ਦੁਕਾਨਦਾਰ ਦੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਅਤੇ ਇਸ ਲੜਾਈ ਨੂੰ ਛਡਾਉਣ ਆਏ ਦੁਕਾਨ ਦੇ ਮੁਲਾਜ਼ਮ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਫਿਲਹਾਲ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਾਇਆ। ਮੌਕੇ 'ਤੇ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS