Gurdaspur News : ਗੁਰਦਾਸਪੁਰ ‘ਚ ਨੂੰਹ ਨੇ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਸਟੀਲ ਦਾ ਗਲਾਸ ਮਾਰਿਆ, ਨਾਲੇ ਮਾਰੇ ਥੱਪੜ
Gurdaspur News : ਗੁਰਦਾਸਪੁਰ ਵਿੱਚ ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ੍ਹ ਕੇ ਹਿਲਾਉਂਦੀ ਹੈ ਅਤੇ ਸਟੀਲ ਦੇ ਗਿਲਾਸ ਨਾਲ ਮਾਰਦੀ ਹੈ। ਜਦੋਂ ਉਹ ਸਾਹ ਲੈਣ ਲੱਗੀ ਹੈ ਤਾਂ ਫਿਰ ਉੱਠ ਕੇ ਉਸਦੀ ਗੱਲ੍ਹ ‘ਤੇ ਥੱਪੜ ਮਾਰਦੀ ਹੈ। ਇਸ ਦੌਰਾਨ ਬਜ਼ੁਰਗ ਔਰਤ ਦਾ ਪੋਤਾ ਕੋਲ ਖੜ੍ਹਾ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ।
ਉਹ ਮੂੰਹ ਤੋਂ ਤਾਂ ਕਿਹਾ ਰਿਹਾ ਨਾ ਮਾਰੋ ਪਰ ਉਸਨੇ ਆਪਣੀ ਮਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਂ ਮੁੰਡੇ ਨੂੰ ਵਾਰ-ਵਾਰ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾ ਰਹੀ ਹੈ। ਵੀਡੀਓ ਵਾਇਰਲ ਹੋ ਗਿਆ, ਜਿਸ ਨਾਲ ਸਾਰਾ ਮਾਮਲਾ ਸਾਹਮਣੇ ਆਇਆ। ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਟਿੱਬਰ ਥਾਣੇ ਦੇ ਵਿੱਚ ਇਸ ਦਾ ਰਾਜੀਨਾਮਾ ਹੋ ਚੁੱਕਾ ਹੈ ਪਰੰਤੂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਕੁੱਟਮਾਰ ਦੀ ਵਜ੍ਹਾ ਸਾਹਮਣੇ ਨਹੀਂ ਆਈ
ਪਿੰਡ ਕੋਠਾ ਵਿੱਚ ਹੋਈ ਇਸ ਘਟਨਾ ਵਿੱਚ ਨੂੰਹ ਨੇ ਆਪਣੀ ਸੱਸ ਨੂੰ ਕਿਉਂ ਕੁੱਟਿਆ, ਇਸ ਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਪਰਿਵਾਰਕ ਮੈਂਬਰ ਮੀਡੀਆ ਨਾਲ ਗੱਲ ਨਹੀਂ ਕਰ ਰਹੇ, ਇਹ ਦਾਅਵਾ ਕਰ ਰਹੇ ਹਨ ਕਿ ਝਗੜਾ ਸੁਲਝ ਗਿਆ ਹੈ ਅਤੇ ਇਸ ਲਈ ਉਹ ਕੋਈ ਜਾਣਕਾਰੀ ਨਹੀਂ ਦੇਣਾ ਚਾਹੁੰਦੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਵੀ ਆਪਣੇ ਤੌਰ 'ਤੇ ਮਾਮਲੇ ਦੀ ਜਾਂਚ ਕੀਤੀ।
ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਬਜ਼ੁਰਗ ਸੱਸ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਸਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਤੌਰ 'ਤੇ ਵੀਡੀਓ ਦੀ ਜਾਂਚ ਕਰ ਰਹੇ ਹਨ। ਵੀਡੀਓ ਨੂੰ ਜਾਂਚ ਵਿੱਚ ਸਬੂਤ ਵਜੋਂ ਸ਼ਾਮਲ ਕੀਤਾ ਜਾਵੇਗਾ।
- PTC NEWS