David Warner : 'ਭਾਰਤੀ ਸਿਨੇਮਾ, ਮੈਂ ਆ ਰਿਹਾ ਹਾਂ...' ਕ੍ਰਿਕਟ ਤੋਂ ਬਾਅਦ ਹੁਣ ਇਹ ਆਸਟ੍ਰੇਲੀਆ ਦਿੱਗਜ਼ ਫਿਲਮਾਂ 'ਚ ਕਰਨ ਜਾ ਰਿਹਾ ਐਂਟਰੀ
David Warner Robinhood look : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੇਵਿਡ ਵਾਰਨਰ 22 ਗਜ਼ ਦੀ ਕ੍ਰਿਕਟ ਪਿੱਚ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਐਕਟਿੰਗ 'ਚ ਹੱਥ ਅਜ਼ਮਾਉਣ ਜਾ ਰਹੇ ਹਨ। ਉਹ ਨਿਤਿਨ ਅਤੇ ਸ਼੍ਰੀਲੀਲਾ ਦੀ ਆਉਣ ਵਾਲੀ ਫਿਲਮ 'ਰੌਬਿਨਹੁੱਡ' ਨਾਲ ਡੈਬਿਊ ਕਰ ਰਹੀ ਹੈ। ਡੇਵਿਡ ਵਾਰਨਰ ਸਾਊਥ ਦੀ ਫਿਲਮ ਰੌਬਿਨਹੁੱਡ 'ਚ ਕੈਮਿਓ ਰੋਲ 'ਚ ਨਜ਼ਰ ਆਉਣਗੇ। ਉਨ੍ਹਾਂ ਦੀ ਫਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। 38 ਸਾਲਾ ਕ੍ਰਿਕਟਰ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨਿਰਮਾਤਾ ਅਤੇ ਦਿੱਗਜ ਕ੍ਰਿਕਟਰ ਨੇ ਫਿਲਮ ਦਾ ਪਹਿਲਾ ਲੁੱਕ ਪੋਸਟਰ ਸ਼ੇਅਰ ਕੀਤਾ ਹੈ।
ਡੇਵਿਡ ਵਾਰਨਰ ਨੇ ਪਾਈ ਪੋਸਟ - 'ਭਾਰਤੀ ਸਿਨੇਮਾ, ਮੈਂ ਆ ਰਿਹਾ ਹਾਂ...'
ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਬਾਰੇ ਸ਼ੇਅਰ ਕਰਦੇ ਹੋਏ ਡੇਵਿਡ ਵਾਰਨਰ ਨੇ ਲਿਖਿਆ, 'ਭਾਰਤੀ ਸਿਨੇਮਾ, ਮੈਂ ਆ ਰਿਹਾ ਹਾਂ... ਮੈਂ ਰੌਬਿਨਹੁੱਡ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ। ਪੂਰੀ ਸ਼ੂਟਿੰਗ ਦੌਰਾਨ ਬਹੁਤ ਮਜ਼ਾ ਆਇਆ।' ਉਨ੍ਹਾਂ ਨੇ ਲਿਖਿਆ, ''ਇਹ ਫਿਲਮ 28 ਮਾਰਚ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।''
ਨਿਤਿਨ ਕੁਮਾਰ ਰੈਡੀ ਮੁੱਖ ਭੂਮਿਕਾ 'ਚ ਹੋਣਗੇIndian Cinema, here I come ????
Excited to be a part of #Robinhood. Thoroughly enjoyed shooting for this one.
GRAND RELEASE WORLDWIDE ON MARCH 28th.@actor_nithiin @sreeleela14 @VenkyKudumula @gvprakash @MythriOfficial @SonyMusicSouth pic.twitter.com/eLFY8g0Trs — David Warner (@davidwarner31) March 15, 2025
ਮਸ਼ਹੂਰ ਅਦਾਕਾਰ ਨਿਤਿਨ ਤੇਲਗੂ ਫਿਲਮ 'ਰੌਬਿਨਹੁੱਡ' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ, ਜਿਸ ਦਾ ਨਿਰਦੇਸ਼ਨ ਨਿਰਦੇਸ਼ਕ ਵੈਂਕੀ ਕੁਡੁਮੁਲਾ ਕਰ ਰਹੇ ਹਨ। ਉਹ ਇੱਕ ਚੋਰ ਦੀ ਭੂਮਿਕਾ ਨਿਭਾਏਗਾ ਜੋ ਗਰੀਬਾਂ ਦੀ ਮਦਦ ਕਰਨ ਲਈ ਅਮੀਰਾਂ ਨੂੰ ਲੁੱਟਦਾ ਹੈ। ਫਿਲਮ ਰੋਬਿਨਹੁੱਡ ਪਹਿਲਾਂ 25 ਦਸੰਬਰ, 2024 ਨੂੰ ਰਿਲੀਜ਼ ਹੋਣੀ ਸੀ, ਪਰ ਫਿਰ ਇਸਨੂੰ ਮੁਲਤਵੀ ਕਰ ਦਿੱਤਾ ਗਿਆ। ਜਿਵੇਂ-ਜਿਵੇਂ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਨਿਰਮਾਤਾ-ਨਿਰਦੇਸ਼ਕ ਇਸ ਦੇ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਹ ਫਿਲਮ 'ਮਾਇਥਰੀ ਮੂਵੀ' ਮੇਕਰਸ ਦੇ ਬੈਨਰ ਹੇਠ ਬਣੀ ਹੈ।
ਨਵਾਂ ਨਹੀਂ ਆਸਟ੍ਰੇਲੀਆ ਕ੍ਰਿਕਟਰ ਦਾ ਭਾਰਤੀ ਸਿਨੇਮਾ ਮੋਹ
ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਡੇਵਿਡ ਵਾਰਨਰ ਨੂੰ ਭਾਰਤੀ ਸਿਨੇਮਾ ਨਾਲ ਬਹੁਤ ਲਗਾਅ ਹੈ। ਉਹ ਪਹਿਲਾਂ ਤੋਂ ਹੀ ਹਮੇਸ਼ਾ ਟਾਲੀਵੁੱਡ ਅਤੇ ਬਾਲੀਵੁੱਡ ਗੀਤਾਂ 'ਤੇ ਰੀਲਾਂ ਬਣਾਉਂਦੇ ਅਤੇ ਸਾਂਝੀਆਂ ਕਰਦੇ ਰਹੇ ਹਨ। ਕ੍ਰਿਕਟ ਖੇਡਣ ਸਮੇਂ ਜਦੋਂ ਵੀ ਉਹ ਭਾਰਤ ਆਉਂਦੇ ਸਨ ਤਾਂ ਬਹੁਤ ਆਨੰਦ ਲੈਂਦੇ ਹਨ। ਇਨ੍ਹਾਂ ਵਿੱਚੋਂ ਕਈਆਂ 'ਚ ਉਨ੍ਹਾਂ ਨੇ ਭਾਰਤ ਨੂੰ ਆਪਣਾ ਦੂਜਾ ਘਰ ਦੱਸਿਆ ਸੀ।
- PTC NEWS