ਮੈਕਸਿਕੋ ਦੀ ਸੰਸਦ 'ਚ ਪ੍ਰਦਰਸ਼ਿਤ ਕੀਤੀ 'Alien' ਦੀ ਮ੍ਰਿਤਕ ਦੇਹ; ਲੈਬ ਟੈਸਟ 'ਚ ਹੋਇਆ ਵੱਡਾ ਖ਼ੁਲਾਸਾ
ਮੈਕਸਿਕੋ: ਪਿਛਲੇ ਹਫਤੇ ਮੈਕਸੀਕੋ ਦੀ ਸੰਸਦ ਵਿੱਚ ਇੱਕ ਏਲੀਅਨ (Alien) ਦੀ ਲਾਸ਼ ਨੂੰ ਜਨਤਕ ਕੀਤਾ ਗਿਆ ਸੀ, ਜਿਸ ਉੱਤੇ ਐਕਸ-ਰੇ ਅਤੇ ਸੀ.ਟੀ. ਸਕੈਨ ਸਮੇਤ ਕਈ ਪ੍ਰਯੋਗਸ਼ਾਲਾ ਟੈਸਟ ਕੀਤੇ ਗਏ ਸਨ। ਵੱਖ-ਵੱਖ ਲੈਬ ਟੈਸਟ ਇਹ ਪਤਾ ਲਗਾਉਣ ਲਈ ਕੀਤੇ ਗਏ ਸਨ ਕਿ ਉਹ ਮਨੁੱਖ ਦੁਆਰਾ ਬਣਾਈਆਂ ਗਈਆਂ ਸਨ ਜਾਂ ਅਸਲ ਸਨ।
ਮੈਕਸੀਕੋ ਸਿਟੀ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਮੰਗਲਵਾਰ (19 ਸਤੰਬਰ) ਨੂੰ ਪੂਰੇ ਕੀਤੇ ਗਏ ਇਨ੍ਹਾਂ ਟੈਸਟਾਂ ਨੇ ਆਖਰਕਾਰ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਮਮੀਫਾਈਡ ਏਲੀਅਨ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਨਹੀਂ ਕੀਤੀ ਗਈ ਹੈ, ਇਹ ਸੁਝਾਅ ਦਿੰਦਾ ਹੈ ਕਿ ਇਹ ਅਸਲ ਏਲੀਅਨ (Alien) ਦੀ ਮ੍ਰਿਤਕ ਦੇਹ ਹੋ ਸਕਦੀ ਹੈ।
ਮੈਕਸੀਕਨ ਨੇਵੀ ਦੇ ਸਿਹਤ ਵਿਗਿਆਨ ਸੰਸਥਾਨ ਦੇ ਨਿਰਦੇਸ਼ਕ ਜੋਸ ਡੀ ਜੀਸਸ ਜੈਲਸੇ ਬੇਨਿਟੇਜ਼ ਨੇ ਕਿਹਾ, "ਕਥਿਤ ਲਾਸ਼ਾਂ ਇੱਕ ਪਿੰਜਰ ਦੀਆਂ ਸਨ ਅਤੇ ਜਾਨਵਰਾਂ ਜਾਂ ਮਨੁੱਖੀ ਹੱਡੀਆਂ ਨਾਲ ਨਹੀਂ ਮਿਲਦੀਆਂ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਪ੍ਰਯੋਗਸ਼ਾਲਾ ਦੇ ਟੈਸਟਾਂ ਨੇ ਦਿਖਾਇਆ ਹੈ ਕਿ ਲੰਬੀ ਦਿੱਖ ਵਾਲੀਆਂ ਖੋਪੜੀਆਂ ਨਾਲ ਹੇਰਾਫੇਰੀ ਦਾ ਕੋਈ ਸਬੂਤ ਨਹੀਂ ਹੈ।"
ਨਿਰਦੇਸ਼ਕ ਜੋਸ ਡੀ ਜੀਸਸ ਜੈਲਸੇ ਬੇਨਿਟੇਜ਼ ਦਾ ਕਹਿਣਾ ਕਿ ਉਨ੍ਹਾਂ ਦੀ ਟੀਮ ਨੇ ਪਾਇਆ ਕਿ ਇਹ ਏਲੀਅਨ "ਇਹ ਜ਼ਿੰਦਾ ਸੀ ਅਤੇ ਗਰਭ ਅਵਸਥਾ ਵਿੱਚ ਹੋਵੇਗਾ।" ਉਨ੍ਹਾਂ ਪ੍ਰਗਰਹੀ ਦੇ ਪੇਟ ਅੰਦਰ ਗੰਢਾਂ ਵੱਲ ਇਸ਼ਾਰਾ ਕਰਦੇ ਹੋਏ ਇਹ ਸੁਝਾਅ ਦਿੱਤਾ ਕਿ ਇਹ ਅੰਡੇ ਹੋ ਸਕਦੇ ਹਨ।
ਏਲੀਅਨ ਦੀ ਲਾਸ਼ ਸਬੰਧੀ ਵਿਡੀਓਜ਼ ਜਾਰੀ ਕੀਤੇ ਗਏ ਸਨ, ਜਿਸ ਵਿੱਚ ਟੀਮ ਨੂੰ ਇੱਕ ਸਰੀਰ ਵਿੱਚ ਟੈਸਟ ਕਰਦੇ ਹੋਏ ਦਿਖਾਇਆ ਗਿਆ ਸੀ ਜਿਸਦਾ ਇੱਕ ਲੰਬਾ ਸਿਰ, ਦੋ ਤਿਲਕੀਆਂ ਅੱਖਾਂ ਅਤੇ ਇੱਕ ਛੋਟਾ ਜਿਹਾ ਉਲਟਿਆ ਹੋਇਆ ਨੱਕ ਸੀ।
ਵਿਗਿਆਨਕ ਭਾਈਚਾਰਾ ਅਜੇ ਵੀ ਵੰਡਿਆ ਹੋਇਆ
ਇਸ ਮਾਮਲੇ ਨੂੰ ਲੈ ਕੇ ਵਿਗਿਆਨਕ ਭਾਈਚਾਰਾ ਅਜੇ ਵੀ ਵੰਡਿਆ ਹੋਇਆ ਹੈ ਅਤੇ ਇਸ ਗੱਲ 'ਤੇ ਯਕੀਨ ਨਹੀਂ ਕਰ ਰਿਹਾ ਹੈ ਕਿ ਮੈਕਸੀਕਨ ਪੱਤਰਕਾਰ ਅਤੇ ਯੂ.ਐਫ.ਓ ਮਾਹਿਰ ਜੈਮ ਮੌਸਨ ਦੁਆਰਾ ਪਿਛਲੇ ਹਫਤੇ ਪ੍ਰਦਰਸ਼ਿਤ ਕੀਤੀਆਂ ਦੋ ਲਾਸ਼ਾਂ ਅਸਲ ਹਨ।
ਕਈ ਯੂ.ਐਫ.ਓ ਅਤੇ ਫੋਰੈਂਸਿਕ ਮਾਹਰ ਸਾਹਮਣੇ ਆਏ ਹਨ ਅਤੇ ਇਨ੍ਹਾਂ ਦਾਅਵਿਆਂ ਨੂੰ "ਬੇਪ੍ਰਮਾਣਿਤ" ਅਤੇ "ਧੋਖ਼ੇ" ਵਜੋਂ ਨਿੰਦਿਆ ਹੈ।
ਸਕਾਈ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਸ਼ੱਕੀਆਂ ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਬ੍ਰਾਇਨ ਕੌਕਸ ਹਨ, ਜੋ ਸੁਤੰਤਰ ਤਸਦੀਕ ਲਈ ਜੀਵ ਵਿਗਿਆਨ ਤਕਨੀਕੀ ਕੰਪਨੀ '23andMe' ਨੂੰ ਭੇਜੇ ਜਾਣ ਲਈ ਨਮੂਨੇ ਦੀ ਮੰਗ ਕਰ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨਮੂਨੇ ਏਲੀਅਨ ਦੇ ਹਨ।
ਉਨ੍ਹਾਂ ਪਿਛਲੇ ਹਫ਼ਤੇ ਹੀ ਕਿਹਾ ਸੀ, "ਇਹ ਬਹੁਤ ਹੀ ਅਸੰਭਵ ਹੈ ਕਿ ਇੱਕ ਬੁੱਧੀਮਾਨ ਪ੍ਰਜਾਤੀ ਜੋ ਕਿਸੇ ਹੋਰ ਗ੍ਰਹਿ 'ਤੇ ਵਿਕਸਿਤ ਹੋਈ ਹੈ, ਸਾਡੇ ਵਰਗੀ ਦਿਖਾਈ ਦੇਵੇਗੀ।"
ਪੇਰੂ ਸਰਕਾਰ ਨੇ ਸ਼ੁਰੂ ਕੀਤੀ ਜਾਂਚ
ਇਕ ਹੋਰ ਚੀਜ਼ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਪੇਰੂ ਵਿੱਚ ਨਾਜ਼ਕਾ ਲਾਈਨਾਂ ਦੇ ਨੇੜੇ ਮਿਲੇ ਇਹ ਪ੍ਰਗਰਹੀ ਜਾਨੀ ਏਲੀਅਨ ਦੇ ਅਵਸ਼ੇਸ਼ ਮੌਸਨ ਦੇ ਕਬਜ਼ੇ ਵਿੱਚ ਕਿਵੇਂ ਆਏ।
ਪੇਰੂ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਪੂਰਵ-ਹਿਸਪੈਨਿਕ ਵਸਤੂਆਂ ਹਨ ਅਤੇ ਉਨ੍ਹਾਂ ਨੇ ਇਸ ਗੱਲ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਲਾਸ਼ਾਂ ਦੇਸ਼ ਵਿੱਚੋਂ ਬਾਹਰ ਕਿਵੇਂ ਗਈਆਂ। ਉੱਥੇ ਹੀ 70 ਸਾਲਾ ਮੌਸਨ ਨੇ ਹਾਲਾਂਕਿ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਨ੍ਹਾਂ “ਬਿਲਕੁਲ ਕੁਝ ਵੀ ਗੈਰ-ਕਾਨੂੰਨੀ” ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ "ਉਚਿਤ ਸਮੇਂ" ਤੇ ਸਭ ਕੁਝ ਪ੍ਰਗਟ ਕਰਨਗੇ।
(ਏਜੰਸੀਆਂ ਦੇ ਇਨਪੁਟਸ ਨਾਲ)
- With inputs from agencies