Sat, Jun 15, 2024
Whatsapp

ਬੰਦ ਕਮਰੇ 'ਚੋਂ ਮਹਿਲਾ ਡਾਕਟਰ ਦੀ ਲਾਸ਼ ਮਿਲਣ ਨਾਲ ਸਨਸਨੀ, 2 ਨਿੱਕੀਆਂ ਬੱਚੀਆਂ ਮਾਂ ਦੀ ਲਾਸ਼ ਨਾਲ ਘਰ ’ਚ ਰਹੀਆਂ ਬੰਦ

ਮਹਿਲਾ ਡਾਕਟਰ ਚੰਦਰਮਾ ਚੌਧਰੀ ਹੈ, ਆਪਣੀਆਂ ਦੋ ਧੀਆਂ 3 ਅਤੇ 5 ਸਾਲ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਉਹ ਆਨਲਾਈਨ ਹੀ ਖਾਣ-ਪੀਣ ਦਾ ਸਾਮਾਨ ਮੰਗਵਾਇਆ ਕਰਦੀ ਸੀ, ਪਰ 3 ਦਿਨ ਤੋਂ ਲਗਾਤਾਰ ਡਿਲੀਵਰੀ ਕਰਨ ਵਾਲੇ ਗੇਟ ਅੱਗਿਓਂ ਮੁੜ ਰਹੇ ਸਨ।

Written by  KRISHAN KUMAR SHARMA -- June 08th 2024 05:39 PM -- Updated: June 08th 2024 05:57 PM
ਬੰਦ ਕਮਰੇ 'ਚੋਂ ਮਹਿਲਾ ਡਾਕਟਰ ਦੀ ਲਾਸ਼ ਮਿਲਣ ਨਾਲ ਸਨਸਨੀ, 2 ਨਿੱਕੀਆਂ ਬੱਚੀਆਂ ਮਾਂ ਦੀ ਲਾਸ਼ ਨਾਲ ਘਰ ’ਚ ਰਹੀਆਂ ਬੰਦ

ਬੰਦ ਕਮਰੇ 'ਚੋਂ ਮਹਿਲਾ ਡਾਕਟਰ ਦੀ ਲਾਸ਼ ਮਿਲਣ ਨਾਲ ਸਨਸਨੀ, 2 ਨਿੱਕੀਆਂ ਬੱਚੀਆਂ ਮਾਂ ਦੀ ਲਾਸ਼ ਨਾਲ ਘਰ ’ਚ ਰਹੀਆਂ ਬੰਦ

Malerkotla Crime News : ਮਲੇਰਕੋਟਲਾ 'ਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਥੇ ਕਿਰਾਏ 'ਤੇ ਰਹਿੰਦੀ ਇੱਕ ਮਹਿਲਾ ਡਾਕਟਰ ਦੀ ਬੰਦ ਕਮਰੇ ਵਿੱਚੋਂ ਭੇਤ ਭਰੀ ਹਾਲਤ ਵਿਚੋਂ ਲਾਸ਼ ਮਿਲੀ ਹੈ। ਮਹਿਲਾ ਦੀ ਲਾਸ਼ ਵਾਲੇ ਕਮਰੇ ਵਿਚੋਂ ਉਸ ਦੀਆਂ ਦੋ ਨਿੱਕੀਆਂ ਬੱਚੀਆਂ ਵੀ ਮਿਲੀਆਂ, ਜੋ ਕਿ ਬੁਰੀ ਹਾਲਤ ਵਿੱਚ ਸਨ। ਦੋਵਾਂ ਬੱਚੀਆਂ ਨੂੰ ਪੁਲਿਸ ਨੇ ਡਾਕਟਰੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਇਲਾਕੇ ਵਿੱਚ ਅਜਿਹੀ ਘਟਨਾ ਸਾਹਮਣੇ ਆਉਣ ਕਾਰਨ ਲੋਕਾਂ 'ਚ ਸਨਸਨੀ ਫੈਲ ਗਈ ਹੈ।

3 ਦਿਨਾਂ ਤੋਂ ਡਿਲੀਵਰੀ ਵਾਲੇ ਮੁੜ ਰਹੇ ਸਨ ਗੇਟ ਅੱਗੋਂ


ਪੁਲਿਸ ਜਾਣਕਾਰੀ ਅਨੁਸਾਰ ਮਹਿਲਾ ਡਾਕਟਰ ਦਾ ਨਾਂ ਚੰਦਰਮਾ ਚੌਧਰੀ ਹੈ, ਜੋ ਆਪਣੀਆਂ ਦੋ ਧੀਆਂ 3 ਅਤੇ 5 ਸਾਲ ਨਾਲ ਇਥੇ ਸ਼ਹਿਰ ਦੇ ਕੋਟੀ ਰੋਡ 'ਤੇ ਨੂਰ ਬਸਤੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਉਹ ਇਥੇ ਕਈ ਸਾਲਾਂ ਤੋਂ ਰਹਿ ਰਹੀ ਸੀ ਅਤੇ ਆਨਲਾਈਨ ਹੀ ਖਾਣ-ਪੀਣ ਦਾ ਸਾਮਾਨ ਮੰਗਵਾਇਆ ਕਰਦੀ ਸੀ, ਪਰ 3 ਦਿਨ ਤੋਂ ਲਗਾਤਾਰ ਡਿਲੀਵਰੀ ਕਰਨ ਵਾਲੇ ਗੇਟ ਅੱਗਿਓਂ ਮੁੜ ਰਹੇ ਸਨ।

ਮੌਤ ਦੇ ਕਾਰਨਾਂ ਬਾਰੇ ਕੁੱਝ ਸਪੱਸ਼ਟ ਨਹੀਂ : ਪੁਲਿਸ

ਪੁਲਿਸ ਅਧਿਕਾਰੀ ਡੀਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮਹਿਲਾ ਡਾਕਟਰ ਚੰਦਰਮਾ ਚੌਧਰੀ, ਸਾਈਕਟਰਿਸ ਮਾਹਰ ਸੀ ਅਤੇ ਨਸ਼ਾ ਛੁਡਾਓ ਕੇਂਦਰ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਮੌਤ ਦੇ ਕਾਰਨਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਮੌਤ ਨੂੰ ਲੈ ਕੇ ਕੋਈ ਘਟਨਾ ਵਾਪਰਨ ਬਾਰੇ ਸੁਰਾਗ ਲੱਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।

ਮੁਹੱਲੇ ਵਾਲਿਆਂ ਨੇ ਦਿੱਤੀ ਜਾਣਕਾਰੀ

ਉਧਰ, ਮੁੱਹਲੇ ਵਾਲਿਆਂ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਡਾਕਟਰ ਚੰਦਰਮਾ ਚੌਧਰੀ, ਜਿਸ ਦੀਆਂ ਦੋ ਛੋਟੀਆਂ ਬੱਚੀਆਂ ਹਨ ਨਾਲ ਅੰਦਰੋਂ ਬੰਦ ਕੀਤੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਅੱਜ ਜਦੋਂ ਕਮਰੇ 'ਚੋਂ ਬਦਬੂ ਆਈ ਤਾਂ ਮੁੱਹਲੇ ਵਾਲਿਆਂ ਨੇ ਕੌਂਸਲਰ ਨੂੰ ਬੁਲਾ ਕੇ ਦੱਸਿਆ। ਕੌਂਸਲਰ ਨੇ ਪੁਲਿਸ ਨੂੰ ਬੁਲਾ ਕੇ ਜਦੋਂ ਕਮਰਾ ਤੋੜ ਕੇ ਖੋਲ੍ਹਿਆ ਤਾਂ ਅੰਦਰੋਂ ਮਹਿਲਾ ਡਾਕਟਰ ਦੀ ਫੁੱਲੀ ਹੋਈ ਲਾਸ਼ ਮਿਲੀ ਤੇ ਦੋਵੇਂ ਬੱਚੀਆਂ ਦਾ ਵੀ ਬੁਰਾ ਹਾਲ ਸੀ।

- PTC NEWS

Top News view more...

Latest News view more...

PTC NETWORK