Fri, Dec 6, 2024
Whatsapp

Delhi Air Pollution Update : ਦਿੱਲੀ-NCR ਦੀ ਹਵਾ ’ਚ 'ਖ਼ਤਰਨਾਕ ਜ਼ਹਿਰ'; ਏਅਰ ਕੁਆਲਟੀ ਇੰਡੈਕਸ 699 ਤੱਕ ਪਹੁੰਚਿਆ

ਦਿੱਲੀ ਦੀ ਹਵਾ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਹੁਣ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ ਹੈ। ਦਿੱਲੀ ਦਾ ਵਧਦਾ ਪ੍ਰਦੂਸ਼ਣ ਨਾ ਸਿਰਫ਼ ਲੋਕਾਂ ਲਈ ਸਗੋਂ ਸਰਕਾਰ ਲਈ ਵੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ।

Reported by:  PTC News Desk  Edited by:  Aarti -- November 19th 2024 08:38 AM
Delhi Air Pollution Update : ਦਿੱਲੀ-NCR ਦੀ ਹਵਾ ’ਚ 'ਖ਼ਤਰਨਾਕ ਜ਼ਹਿਰ'; ਏਅਰ ਕੁਆਲਟੀ ਇੰਡੈਕਸ 699 ਤੱਕ ਪਹੁੰਚਿਆ

Delhi Air Pollution Update : ਦਿੱਲੀ-NCR ਦੀ ਹਵਾ ’ਚ 'ਖ਼ਤਰਨਾਕ ਜ਼ਹਿਰ'; ਏਅਰ ਕੁਆਲਟੀ ਇੰਡੈਕਸ 699 ਤੱਕ ਪਹੁੰਚਿਆ

Delhi Air Pollution Update : ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਾਹੌਲ ਵਿੱਚ ਘੁਲਿਆ ਜ਼ਹਿਰ (ਦਿੱਲੀ ਹਵਾ ਪ੍ਰਦੂਸ਼ਣ) ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ ਦੀ ਹਵਾ ਕਿੰਨੀ ਪ੍ਰਦੂਸ਼ਿਤ ਹੋ ਗਈ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਓ ਕਿ ਦਿੱਲੀ ਵਿੱਚ ਏਅਰ ਕੁਆਲਟੀ ਇੰਡੈਕਸ ਲਗਾਤਾਰ 7 ਦਿਨਾਂ ਤੋਂ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ।

ਅੱਜ ਸਵੇਰੇ ਵੀ ਦਿੱਲੀ ਦਾ ਔਸਤ ਤਾਪਮਾਨ 699 ਦਰਜ ਕੀਤਾ ਗਿਆ। ਜੋ ਕਿ ਇਸ ਸੀਜ਼ਨ ਵਿੱਚ ਏਅਰ ਕੁਆਲਟੀ ਇੰਡੈਕਸ ਦਾ ਸਭ ਤੋਂ ਖ਼ਰਾਬ ਪੱਧਰ ਹੈ। ਆਨੰਦ ਵਿਹਾਰ ਸਮੇਤ ਦਿੱਲੀ ਦੇ ਕਈ ਇਲਾਕਿਆਂ ਵਿੱਚ ਏਅਰ ਕੁਆਲਟੀ ਇੰਡੈਕਸ 500 ਤੱਕ ਪਹੁੰਚ ਗਿਆ ਹੈ। ਦਿੱਲੀ ਦੀ ਸਾਹ ਘੁੱਟਣ ਵਾਲੀ ਹਵਾ ਦਾ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।


ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਗਾਤਾਰ ਖਤਰਨਾਕ ਪੱਧਰ ਤੱਕ ਵਧਣ ਦੇ ਨਾਲ ਹੀ ਏਅਰ ਪਿਊਰੀਫਾਇਰ ਅਤੇ ਮਾਸਕ ਦੀ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ 'ਬਹੁਤ ਗੰਭੀਰ' ਸ਼੍ਰੇਣੀ 'ਤੇ ਪਹੁੰਚ ਗਿਆ ਸੀ ਅਤੇ ਏਅਰ ਕੁਆਲਟੀ ਇੰਡੈਕਸ 484 ਦਰਜ ਕੀਤਾ ਗਿਆ ਸੀ। ਜੋ ਅੱਜ ਤੋਂ ਪਹਿਲਾਂ ਇਸ ਸੀਜ਼ਨ ਦਾ ਸਭ ਤੋਂ ਖ਼ਰਾਬ ਪੱਧਰ ਹੈ। ਵਧਦੇ ਪ੍ਰਦੂਸ਼ਣ ਕਾਰਨ ਦਿੱਲੀ ਵਾਸੀਆਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਜਿਸ ਕਾਰਨ ਏਅਰ ਪਿਊਰੀਫਾਇਰ ਅਤੇ ਮਾਸਕ ਦੀ ਮੰਗ ਵਧ ਗਈ ਹੈ।

ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਸਮੇਂ ਦੌਰਾਨ, ਅਦਾਲਤ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਰਾਜਾਂ ਨੂੰ ਪ੍ਰਦੂਸ਼ਣ ਨੂੰ ਘਟਾਉਣ ਲਈ ਗਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਜੀਆਰਏਪੀ-4 ਦੇ ਤਹਿਤ ਪਾਬੰਦੀਆਂ ਲਗਾਉਣ ਲਈ ਤੁਰੰਤ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ, "ਅਸੀਂ ਇੱਥੇ ਸਪੱਸ਼ਟ ਕਰ ਰਹੇ ਹਾਂ ਕਿ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ ਸਟੇਜ 4 ਤੋਂ ਹੇਠਾਂ ਨਹੀਂ ਆਉਗੇ। ਭਾਵੇਂ ਏਅਰ ਕੁਆਲਟੀ ਇੰਡੈਕਸ  300 ਤੋਂ ਹੇਠਾਂ ਆ ਜਾਵੇ।"

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਸੁਰੱਖਿਅਤ ਰੱਖਣ ਪਿੱਛੇ ਕੀ ਹਨ ਮਾਇਨੇ? ਪੜ੍ਹੋ ਵਰਕਿੰਗ ਕਮੇਟੀ ਦਾ ਇਸ ਮਾਮਲੇ 'ਤੇ ਕੀ ਹੈ ਕਹਿਣਾ...

- PTC NEWS

Top News view more...

Latest News view more...

PTC NETWORK