Delhi MCD Byelection Result : ਜਾਣੋ 12 ਸੀਟਾਂ 'ਚੋਂ ਕੌਣ ਜਿੱਤਿਆ ਅਤੇ ਕੌਣ ਹਾਰਿਆ, ਵੇਖੋ ਪੂਰੀ ਸੂਚੀ
Delhi MCD Byelection Result: ਦਿੱਲੀ ਨਗਰ ਨਿਗਮ (MCD) ਦੇ 12 ਵਾਰਡਾਂ 'ਚ ਹੋਈਆਂ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਭਾਜਪਾ ਨੇ 7, ਆਮ ਆਦਮੀ ਪਾਰਟੀ ਨੇ 3 ਅਤੇ ਕਾਂਗਰਸ ਦੇ ਉਮੀਦਵਾਰ ਨੇ ਸੰਗਮ ਵਿਹਾਰ ਸੀਟ ਜਿੱਤੀ ਹੈ, ਜਦੋਂ ਕਿ ਇੱਕ ਆਜ਼ਾਦ ਉਮੀਦਵਾਰ ਮੁਹੰਮਦ ਇਮਰਾਨ ਨੇ ਚਾਂਦਨੀ ਮਹਿਲ ਸੀਟ ਜਿੱਤੀ ਹੈ। ਪਹਿਲਾਂ ਭਾਜਪਾ ਨੇ 12 ਵਾਰਡਾਂ ਵਿੱਚੋਂ 9 ਸੀਟਾਂ ਜਿੱਤੀਆਂ ਸਨ , ਜਦੋਂ ਕਿ 'ਆਪ' ਨੇ 3 ਸੀਟਾਂ ਜਿੱਤੀਆਂ ਸਨ।
ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਸ ਪਹਿਲੀ ਚੋਣ ਵਿੱਚ ਪਾਰਟੀ ਨੇ 2 ਸੀਟਾਂ ਗੁਆ ਦਿੱਤੀਆਂ। ਇਸ ਦੌਰਾਨ ਕਾਂਗਰਸ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੀ। ਭਾਜਪਾ ਨੇ ਜਿਨ੍ਹਾਂ ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ, ਉਨ੍ਹਾਂ ਵਿੱਚ ਦਵਾਰਕਾ-ਬੀ, ਅਸ਼ੋਕ ਵਿਹਾਰ, ਗ੍ਰੇਟਰ ਕੈਲਾਸ਼, ਢੀਂਚਾਂ ਕਲਾਂ , ਸ਼ਾਲੀਮਾਰ ਬਾਗ-ਬੀ, ਵਿਨੋਦ ਨਗਰ ਅਤੇ ਚਾਂਦਨੀ ਚੌਕ ਸ਼ਾਮਲ ਹਨ।
'ਆਪ' ਨੇ ਨਰੈਣਾ , ਮੁੰਡਕਾ, ਦੱਖਣਪੁਰੀ ਸੀਟ ਜਿੱਤੀ ਹੈ। ਕਾਂਗਰਸ ਦੇ ਸੁਰੇਸ਼ ਚੌਧਰੀ ਨੇ ਸੰਗਮ ਵਿਹਾਰ-ਏ ਤੋਂ 3,628 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਇਹ ਕਾਂਗਰਸ ਦੀ ਇੱਕੋ ਇੱਕ ਜਿੱਤ ਸੀ। AIFB ਦੇ ਮੁਹੰਮਦ ਇਮਰਾਨ ਨੇ ਚਾਂਦਨੀ ਮਹਿਲ ਤੋਂ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ 12 ਵਾਰਡਾਂ ਵਿੱਚ ਵੋਟਿੰਗ 30 ਨਵੰਬਰ ਨੂੰ ਹੋਈ ਸੀ। ਇਸ ਵਾਰ ਵੋਟਰਾਂ ਦੀ ਗਿਣਤੀ 38.51% ਰਹੀ, ਜੋ ਕਿ 2022 ਵਿੱਚ 250 ਵਾਰਡਾਂ ਵਿੱਚ ਹੋਈਆਂ ਚੋਣਾਂ ਵਿੱਚ 50.47% ਵੋਟਿੰਗ ਨਾਲੋਂ ਬਹੁਤ ਘੱਟ ਹੈ।
- PTC NEWS