Dengue Cases Rising in Amritsar : ਪੰਜਾਬ ਦੇ ਇਸ ਜ਼ਿਲ੍ਹੇ ’ਚ ਡੇਂਗੂ ਤੇ ਚਿਕਗੁਣੀਆਂ ਪਸਾਰ ਰਿਹਾ ਪੈਰ; ਸਿਹਤ ਵਿਭਾਗ ਚੌਕਸ
Dengue Cases Rising in Amritsar : ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚੋਂ ਹੁਣ ਤੱਕ ਡੇਂਗੂ ਅਤੇ ਚਿਕਨਗੁਣੀਆਂ ਆਪਣੇ ਪੈਰ ਪਸਾਰ ਰਿਹਾ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚੋਂ ਹੁਣ ਤੱਕ ਡੇਂਗੂ ਦੇ 30 ਮਾਮਲੇ ਤੇ ਚਿਕਣਗੁਣੀਆਂ ਦੇ 23 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਦੇ ਚੱਲਦੇ ਸਿਹਤ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ 6 ਬੈੱਡਾਂ ਨੂੰ ਡੇਂਗੂ ਵਾਰਡ ਬਣਾ ਦਿੱਤਾ ਗਿਆ ਹੈ ਅਤੇ ਸਾਰਾ ਇਲਾਜ਼ ਮੁਫਤ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ 8 ਲੱਖ 4 ਹਜ਼ਾਰ 144 ਘਰਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚੋਂ 2934 ਘਰਾਂ ਦੇ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ ਅਤੇ ਹੁਣ ਤੱਕ 346 ਘਰਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ ਅਤੇ 588 ਘਰਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ।
ਸਿਹਤ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਸ਼ਹਿਰੀ ਦੇ ਵਿੱਚ 15 ਟੀਮਾਂ ਲਾਈਆਂ ਗਈਆਂ ਜੋ ਲੋਕਾਂ ਨੂੰ ਲਗਾਤਾਰ ਡੇਂਗੂ ਨੂੰ ਲੈ ਕੇ ਜਾਗਰੂਕ ਕਰ ਰਹੇ ਹਨ ਅਤੇ ਲਾਰਵਾ ਇੱਕਠੇ ਕਰ ਰਹੇ ਹਨ ਅਤੇ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਵਿੱਚ 109 ਟੀਮਾਂ ਲਾਈਆਂ ਗਈਆਂ ਹਨ ਜੋ ਲਗਾਤਾਰ ਦਿਹਾਤੀ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਨੂੰ ਲੈ ਕੇ ਜਾਗਰੂਕ ਕਰ ਰਹੇ ਹਨ।
ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਸ਼ਮੀ ਵਿਜ ਨੇ ਦੱਸਿਆ ਕਿ ਸਿਹਤ ਪ੍ਰਸ਼ਾਸਨ ਦੇ ਵੱਲੋਂ ਡੇਂਗੂ ਦੇ ਨਿਪਟਾਰੇ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ ਜਿਹਦੇ ਵਿੱਚ 6 ਬੈੱਡ ਬਣਾਏ ਗਏ ਹਨ ਅਤੇ ਜੇਕਰ ਡੇਂਗੂ ਦੇ ਮਰੀਜ਼ਾਂ ਦੇ ਵਿੱਚ ਵਾਧਾ ਆਉਂਦਾ ਹੈ ਤਾਂ ਹੋਰ ਵੀ ਬੈੱਡ ਦੇ ਉਨ੍ਹਾਂ ਵੱਲੋ ਇੰਤਜ਼ਾਮ ਹਨ।
ਉਨ੍ਹਾਂ ਨੇ ਕਿਹਾ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਫਿਲਹਾਲ ਡੇਂਗੂ ਦਾ ਐਕਟਿਵ ਕੇਸ ਕੋਈ ਵੀ ਨਹੀਂ, ਪਰ ਪਿਛਲੇ ਹਫਤੇ ਚਾਰ ਮਰੀਜ਼ ਜਰੂਰ ਆਏ ਸੀ ਜਿਨ੍ਹਾਂ ਦਾ ਇਲਾਜ ਕਰ ਕੇ ਅਸੀਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਅਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਕਰਵਾਉਣ ਦੇ ਲਈ ਉਨਾਂ ਦੇ ਕੋਲ ਸਾਰੀ ਵਿਵਸਥਾ ਹੈ।
- PTC NEWS