Sat, Dec 9, 2023
Whatsapp

Frozen Desserts: ਕੀ ਤੁਸੀਂ ਤਾਂ ਨਹੀਂ ਖਾ ਰਹੇ ਆਈਸਕ੍ਰੀਮ ਦੇ ਨਾਂ 'ਤੇ ਇਹ ਚੀਜ਼, ਸੱਚਾਈ ਉਡਾ ਦੇਵੇਗੀ ਹੋਸ਼!

ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਮਿਠਾਈ ਖਾਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਰੋਜ਼ਾਨਾ ਆਈਸਕ੍ਰੀਮ ਖਾਣ ਦੇ ਆਦੀ ਹੋ ਤਾਂ ਹੋ ਜਾਓ ਸਾਵਧਾਨ।

Written by  Ramandeep Kaur -- May 31st 2023 04:20 PM
Frozen Desserts: ਕੀ ਤੁਸੀਂ ਤਾਂ ਨਹੀਂ ਖਾ ਰਹੇ ਆਈਸਕ੍ਰੀਮ ਦੇ ਨਾਂ 'ਤੇ ਇਹ ਚੀਜ਼, ਸੱਚਾਈ ਉਡਾ ਦੇਵੇਗੀ ਹੋਸ਼!

Frozen Desserts: ਕੀ ਤੁਸੀਂ ਤਾਂ ਨਹੀਂ ਖਾ ਰਹੇ ਆਈਸਕ੍ਰੀਮ ਦੇ ਨਾਂ 'ਤੇ ਇਹ ਚੀਜ਼, ਸੱਚਾਈ ਉਡਾ ਦੇਵੇਗੀ ਹੋਸ਼!

Frozen Desserts: ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਮਿਠਾਈ ਖਾਣ ਦੀ ਆਦਤ ਹੁੰਦੀ ਹੈ। ਮਿਠਾਈ ਕੁਝ ਵੀ ਹੋ ਸਕਦੀ ਹੈ। ਖਾਸ ਕਰਕੇ ਗਰਮੀਆਂ 'ਚ ਲੋਕ ਖਾਣਾ ਖਾਣ ਤੋਂ ਬਾਅਦ ਠੰਡੀ ਰਬੜੀ, ਕੁਲਫੀ ਅਤੇ ਫਲੇਵਰਡ ਆਈਸਕ੍ਰੀਮ ਖਾਂਦੇ ਹਨ। ਬਹੁਤ ਸਾਰੇ ਲੋਕ ਆਈਸਕ੍ਰੀਮ ਲਈ ਇੰਨੇ ਪਾਗਲ ਹਨ ਕਿ ਉਹ ਫਰੋਜ਼ਨ ਡੇਜ਼ਰਟ ਖਾਂਦੇ ਹੀ ਖਾਂਦੇ ਹਨ।

ਜੇਕਰ ਤੁਸੀਂ ਵੀ ਰੋਜ਼ਾਨਾ ਆਈਸਕ੍ਰੀਮ ਖਾਣ ਦੇ ਆਦੀ ਹੋ ਤਾਂ ਹੋ ਜਾਓ ਸਾਵਧਾਨ। ਗਰਮੀਆਂ 'ਚ ਠੰਡੀ ਆਈਸਕ੍ਰੀਮ ਅਤੇ ਫਰੋਜ਼ਨ ਡੇਜ਼ਰਟ ਵੀ ਤੁਹਾਡੇ ਲਈ ਸਜ਼ਾ ਬਣ ਸਕਦਾ ਹੈ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ  ਨੁਕਸਾਨ ਬਾਰੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਇਸ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ?


ਰਿਪੋਰਟ ਅਨੁਸਾਰ ਫਰੋਜ਼ਨ ਡੇਜ਼ਰਟ ਦੁੱਧ ਤੋਂ ਨਹੀਂ ਬਲਕਿ ਸਬਜ਼ੀਆਂ ਦੇ ਤੇਲ ਤੋਂ ਬਣਾਏ ਜਾਂਦੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪਰ ਇਸ ਦੀ ਪੈਕਿੰਗ 'ਤੇ ਸਾਫ਼ ਲਿਖਿਆ ਹੋਇਆ ਹੈ। ਇਸ ਵਿੱਚ 10.2 ਪ੍ਰਤੀਸ਼ਤ ਬਨਸਪਤੀ ਤੇਲ ਅਤੇ ਬਨਸਪਤੀ ਪ੍ਰੋਟੀਨ ਹੁੰਦਾ ਹੈ। ਇੰਨਾ ਹੀ ਨਹੀਂ ਇਸ 'ਚ ਅਸਲੀ ਦੁੱਧ ਦੀ ਵੀ ਵਰਤੋਂ ਨਹੀਂ ਕੀਤੀ ਜਾਂਦੀ।


ਇਸ ਨੂੰ ਬਣਾਉਣ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਇਸ 'ਚ ਬਹੁਤ ਜ਼ਿਆਦਾ ਮਿਲਕ ਪਾਊਡਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸ਼ੂਗਰ ਅਤੇ ਉੱਚ ਕੈਲੋਸਟ੍ਰੋਲ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਵੀ ਹੋ ਸਕਦੀਆਂ ਹਨ।

 ਫਰੋਜ਼ਨ ਡੇਜ਼ਰਟ ਨੂੰ ਬਣਾਉਣ ਦੇ ਲਈ Liquid ਗੁਲੂਕੋਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚੀਨੀ ਦੀ ਬਜਾਏ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਦਾ ਕਾਰਨ ਇਹ ਹੈ ਕਿ ਇਸ ਨੂੰ ਬਹੁਤ ਸੁੰਦਰ ਦਿਖਾਇਆ ਜਾ ਸਕੇ। ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਖੂਨ 'ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ।

ਜ਼ਾਹਿਰ ਹੈ ਕਿ ਜਦੋਂ ਖ਼ੂਨ 'ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਤਾਂ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਇਸ ਮਿੱਠੇ ਜ਼ਹਿਰ ਨੂੰ ਖਾਣ ਤੋਂ ਰੋਕੋ। ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ।

 ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

- PTC NEWS

adv-img

Top News view more...

Latest News view more...