Wed, Feb 18, 2026
Whatsapp

Bathinda News : 'ਜੇਲ੍ਹ 'ਚ ਬੰਦ ਕਿਸਾਨਾਂ ਨੂੰ ਹਾਈਕੋਰਟ ਤੋਂ ਮਿਲੀ ਜਮਾਨਤ', ਡੀਆਈਜੀ ਬਠਿੰਡਾ ਰੇਂਜ ਦਾ ਕਿਸਾਨਾਂ ਦੇ ਸੰਘਰਸ਼ ਵਿਚਾਲੇ ਬਿਆਨ

Bathinda Farmer Protest : ਡੀਆਈਜੀ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ ਹੈ, ਜੋ ਅੱਜ ਕਿਸਾਨ ਅਸੀਂ ਰਾਉਂਡ ਅਪ ਕੀਤੇ ਸਨ, ਉਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਕਿ ਉਹਨਾਂ ਵੱਲੋਂ ਧਰਨਾ ਵੀ ਸਮਾਪਤ ਕਰ ਦਿੱਤਾ ਜਾਵੇਗਾ।

Reported by:  PTC News Desk  Edited by:  KRISHAN KUMAR SHARMA -- February 18th 2026 05:43 PM -- Updated: February 18th 2026 05:45 PM
Bathinda News : 'ਜੇਲ੍ਹ 'ਚ ਬੰਦ ਕਿਸਾਨਾਂ ਨੂੰ ਹਾਈਕੋਰਟ ਤੋਂ ਮਿਲੀ ਜਮਾਨਤ', ਡੀਆਈਜੀ ਬਠਿੰਡਾ ਰੇਂਜ ਦਾ ਕਿਸਾਨਾਂ ਦੇ ਸੰਘਰਸ਼ ਵਿਚਾਲੇ ਬਿਆਨ

Bathinda News : 'ਜੇਲ੍ਹ 'ਚ ਬੰਦ ਕਿਸਾਨਾਂ ਨੂੰ ਹਾਈਕੋਰਟ ਤੋਂ ਮਿਲੀ ਜਮਾਨਤ', ਡੀਆਈਜੀ ਬਠਿੰਡਾ ਰੇਂਜ ਦਾ ਕਿਸਾਨਾਂ ਦੇ ਸੰਘਰਸ਼ ਵਿਚਾਲੇ ਬਿਆਨ

Bathinda Farmer Protest : ਪਿਛਲੇ ਸਾਲ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਏ ਆਪਸੀ ਝਗੜੇ ਦੌਰਾਨ ਇੱਕ ਡੀਐਸਪੀ ਦੀ ਬਾਂਹ ਟੁੱਟ ਗਈ ਸੀ, ਜਿਸ 'ਤੇ ਪੁਲਿਸ ਵੱਲੋਂ ਕਿਸਾਨਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਵੀ ਭੇਜਿਆ ਗਿਆ ਸੀ, ਜਿੱਥੇ ਕਿ ਲਗਾਤਾਰ 8 ਮਹੀਨਿਆਂ ਤੋਂ ਜੇਲ ਵਿੱਚ ਬੰਦ ਕਿਸਾਨਾਂ ਨੂੰ ਛੁਡਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਸਬੰਧੀ ਅੱਜ ਡੀਆਈਜੀ ਬਠਿੰਡਾ ਰੇਂਜ (Bathinda Police) ਨੇ ਕਿਹਾ ਕਿ ਜੇਲ੍ਹ 'ਚ ਬੰਦ ਕਿਸਾਨਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਵੱਲੋਂ ਸਾਥੀਆਂ ਦੀ ਰਿਹਾਈ ਲਈ ਲਗਾਤਾਰ ਪੁਲਿਸ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਸੂਬਾ ਪੱਧਰੀ ਧਰਨਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਵੀ ਦਿੱਤਾ ਜਾਣਾ ਸੀ, ਜਿਸ ਨੂੰ ਰੋਕਣ ਦੇ ਲਈ ਜਿੱਥੇ ਵੱਡੇ ਪੱਧਰ 'ਤੇ ਸੜਕਾਂ ਉੱਪਰ ਪੁਲਿਸ ਲਗਾਈ ਗਈ ਸੀ। 


ਉਨ੍ਹਾਂ ਕਿਹਾ ਕਿ ਬਠਿੰਡਾ ਦੇ ਪਿੰਡ ਜਿਉਂਦ ਵਿਖੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਫਿਰ ਟਕਰਾ ਹੋਇਆ, ਜਿਸ ਤੋਂ ਬਾਅਦ ਲਗਭਗ 30 ਦੇ ਕਰੀਬ ਮੁਜ਼ਾਰਾਕਾਰੀ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ ਬੰਦ ਕੀਤੇ, ਜਿਨਾਂ ਨੂੰ ਪੁਲਿਸ ਵੱਲੋਂ ਛੱਡਿਆ ਜਾ ਰਿਹਾ ਹੈ ਅਤੇ ਦੋਵੇਂ ਜੇਲ ਵਿੱਚ ਬੰਦ ਕਿਸਾਨਾਂ ਦੀ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਧਰਨਾ ਲਗਭਗ ਸਮਾਪਤ ਹੋ ਗਿਆ।

ਡੀਆਈਜੀ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ ਹੈ, ਜੋ ਅੱਜ ਕਿਸਾਨ ਅਸੀਂ ਰਾਉਂਡ ਅਪ ਕੀਤੇ ਸਨ, ਉਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਕਿ ਉਹਨਾਂ ਵੱਲੋਂ ਧਰਨਾ ਵੀ ਸਮਾਪਤ ਕਰ ਦਿੱਤਾ ਜਾਵੇਗਾ। ਅੱਜ ਦੀ ਇਸ ਆਪਸੀ ਝਗੜੇ ਦੌਰਾਨ ਕੁਝ ਕੁ ਲੋਕਾਂ ਦੇ ਜ਼ਰੂਰ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਸਨ, ਜੋ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਵਿੱਚੋਂ ਵਾਪਸ ਕਰ ਦਿੱਤਾ ਗਿਆ।

- PTC NEWS

Top News view more...

Latest News view more...

PTC NETWORK
PTC NETWORK