Fri, Mar 6, 2026
Whatsapp

Gurdaspur News : ਪਿੰਡ ਭੁੱਲੇਚੱਕ 'ਚ 'ਮੁਰਦਾ ਦਫਨਾਉਣ' ਨੂੰ ਲੈ ਕੇ ਪਿਆ ਰੱਫੜ, ਮੌਕੇ 'ਤੇ ਪਹੁੰਚੀ ਪੁਲਿਸ

Gurdaspur News : ਕ੍ਰਿਸ਼ਚਨ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸੀ। ਜਦੋਂ ਉਹ ਕਲੋਨੀ ਵਿੱਚ ਬਣੇ ਕਬਰਿਸਤਾਨ ਵਿੱਚ ਆਪਣੇ ਮੁਰਦੇ ਨੂੰ ਦਫਨਾਉਣ ਦੇ ਲਈ ਆਏ ਤਾਂ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਜਗ੍ਹਾ ਉਸਦੀ ਹੈ।

Reported by:  PTC News Desk  Edited by:  KRISHAN KUMAR SHARMA -- August 22nd 2025 07:07 PM
Gurdaspur News : ਪਿੰਡ ਭੁੱਲੇਚੱਕ 'ਚ 'ਮੁਰਦਾ ਦਫਨਾਉਣ' ਨੂੰ ਲੈ ਕੇ ਪਿਆ ਰੱਫੜ, ਮੌਕੇ 'ਤੇ ਪਹੁੰਚੀ ਪੁਲਿਸ

Gurdaspur News : ਪਿੰਡ ਭੁੱਲੇਚੱਕ 'ਚ 'ਮੁਰਦਾ ਦਫਨਾਉਣ' ਨੂੰ ਲੈ ਕੇ ਪਿਆ ਰੱਫੜ, ਮੌਕੇ 'ਤੇ ਪਹੁੰਚੀ ਪੁਲਿਸ

Gurdaspur News : ਗੁਰਦਾਸਪੁਰ ਦੇ ਪਿੰਡ ਭੁੱਲੇਚੱਕ ਕਲੋਨੀ ਵਿੱਚ ਉਸ ਸਮੇਂ ਮਾਮਲਾ ਭੱਖ ਗਿਆ, ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਪਰੀਵਾਰ ਉਸ ਨੂੰ ਕਬਰ ਵਿੱਚ ਦਫਨਾਉਣ ਗਿਆ ਤਾਂ ਕਬਰਾਂ ਦੇ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਪਰੀਵਾਰ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਉਸਦੀ ਨਿੱਜੀ ਜਮੀਨ ਹੈ ਅਤੇ ਇਸ ਦਾ ਮਾਨਯੋਗ ਅਦਾਲਤ ਵਿੱਚ ਕੇਸ ਲੱਗਾ ਹੋਇਆ ਹੈ। ਇਸ ਲਈ ਉਹ ਮੁਰਦਾ ਨਹੀਂ ਦਫਨਾਉਣ ਦੇਵੇਗਾ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਤਿੰਨ ਪੰਚਾਇਤਾਂ ਨੇ ਦਿੱਤੀ ਸੀ ਸਾਨੂੰ ਇਹ ਥਾਂ : ਕ੍ਰਿਸਚਨ ਭਾਈਚਾਰਾ


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਚਨ ਭਾਈਚਾਰੇ ਨਾਲ ਸੰਬੰਧਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸੀ। ਜਦੋਂ ਉਹ ਕਲੋਨੀ ਵਿੱਚ ਬਣੇ ਕਬਰਿਸਤਾਨ ਵਿੱਚ ਆਪਣੇ ਮੁਰਦੇ ਨੂੰ ਦਫਨਾਉਣ ਦੇ ਲਈ ਆਏ ਤਾਂ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਮੁਰਦਾ ਦਫਨਾਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਜਗ੍ਹਾ ਉਸਦੀ ਹੈ। ਜਦਕਿ ਪਿੰਡ ਦੀਆਂ ਤਿੰਨ ਪੰਚਾਇਤਾਂ ਨੇ ਮਿਲ ਕੇ ਕ੍ਰਿਸਚਨ ਭਾਈਚਾਰੇ ਨੂੰ ਕਬਰਾਂ ਲਈ ਇਹ ਜਗ੍ਹਾ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਵਿਅਕਤੀ ਜਾਣਬੁਝ ਕੇ ਉਹਨਾਂ ਨੂੰ ਰੋਕ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇੱਥੇ ਮੁਰਦਾ ਨਾ ਦਫਨਾਉਣ ਨਾ ਦਿੱਤਾ ਗਿਆ ਤਾਂ ਉਹ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ਼ ਪ੍ਰਦਰਸ਼ਨ ਕਰਨਗੇ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਦੋਨਾਂ ਦੇ ਨਾਲ ਗੱਲਬਾਤ ਸੁਣ ਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK