Tadpole Water : ਕੀ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਟੈਡਪੋਲ ਵਾਟਰ ? ਜਾਣੋ ਇਸ ਦੇ ਫਾਇਦੇ ਤੇ ਬਣਾਉਣ ਦਾ ਤਰੀਕਾ
Tadpole Water : ਅੱਜਕਲ੍ਹ ਮੋਟਾਪਾ ਇੱਕ ਆਮ ਸਮੱਸਿਆ ਹੈ ਜੋ ਬਹੁਤੇ ਲੋਕਾਂ ਨੂੰ ਚਿੰਤਤ ਕਰਦੀ ਹੈ ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣ ਲਈ ਟੈਡਪੋਲ ਪਾਣੀ ਦੀ ਮਦਦ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਅੱਜਕਲ੍ਹ ਇਹ ਇੰਟਰਨੈਟ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਅਸਲ 'ਚ ਭਾਰ ਘਟਾਉਣ ਲਈ ਇੱਕ ਪੱਕਾ ਹੱਲ ਹੈ? ਤਾਂ ਆਓ ਜਾਣਦੇ ਹਾਂ ਟੈਡਪੋਲ ਪਾਣੀ ਕੀ ਹੁੰਦਾ ਹੈ? ਅਤੇ ਇਸ ਦੇ ਕੀ ਫਾਇਦੇ ਹੁੰਦੇ ਹਨ?
ਟੈਡਪੋਲ ਪਾਣੀ ਕੀ ਹੁੰਦਾ ਹੈ?
ਇਸ ਪਾਣੀ ਨੂੰ ਬਣਾਉਣ ਲਈ ਚਿਆ ਦੇ ਬੀਜਾਂ ਨੂੰ ਕੋਸੇ ਪਾਣੀ ਅਤੇ ਨਿੰਬੂ ਦੇ ਰਸ ਨਾਲ ਮਿਲਾਇਆ ਜਾਂਦਾ ਹੈ। ਚਿਆ ਦੇ ਬੀਜ ਪਾਣੀ 'ਚ ਭਿੱਜ ਜਾਣ 'ਤੇ ਸੁੱਜ ਜਾਂਦੇ ਹਨ ਅਤੇ ਪਾਣੀ 'ਚ ਤੈਰਦੇ ਹੋਏ ਟੇਡਪੋਲਾਂ ਵਾਂਗ ਦਿਖਾਈ ਦਿੰਦੇ ਹਨ। ਜਿਸ ਕਾਰਨ ਇਸ ਨੂੰ 'ਟੈਡਪੋਲ ਪਾਣੀ' ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ 'ਚ ਕੁਝ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਦੀ ਮੈਟਾਬੌਲਿਕ ਦਰ ਨੂੰ ਵਧਾਉਂਦੇ ਹਨ ਅਤੇ ਚਰਬੀ ਨੂੰ ਤੇਜ਼ੀ ਨਾਲ ਘਟਾਉਂਦੇ ਹਨ।
ਟੈਡਪੋਲ ਪਾਣੀ ਬਣਾਉਣ ਦਾ ਤਰੀਕਾ
ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਕੁਝ ਚਿਆ ਬੀਜਾਂ ਨੂੰ ਕੋਸੇ ਪਾਣੀ 'ਚ ਭਿਓ ਕੇ ਰੱਖਣ ਦੀ ਲੋੜ ਹੋਵੇਗੀ। ਵੈਸੇ ਤਾਂ ਚਿਆ ਬੀਜ ਦੇ 1-2 ਚਮਚੇ 1 ਕੱਪ ਪਾਣੀ ਲਈ ਵਰਤੇ ਜਾਂਦੇ ਹਨ। ਇਸ ਨੂੰ ਰਾਤ ਭਰ ਭਿੱਜਣ ਤੋਂ ਬਾਅਦ ਸਵੇਰੇ ਇਸ ਮਿਸ਼ਰਣ ਨੂੰ ਪੀਤਾ ਜਾ ਸਕਦਾ ਹੈ। ਪਾਣੀ ਤੋਂ ਇਲਾਵਾ ਤੁਸੀਂ ਇਸ ਨੂੰ ਦੁੱਧ, ਜੂਸ ਜਾਂ ਸਮੂਦੀ 'ਚ ਵੀ ਮਿਲਾ ਕੇ ਪੀ ਸਕਦੇ ਹੋ।
ਟੈਡਪੋਲ ਪਾਣੀ ਦੇ ਫਾਇਦੇ
ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦਗਾਰ
ਜੇਕਰ ਤੁਸੀਂ ਆਪਣੀ ਪਾਚਨ ਕਿਰਿਆ ਨੂੰ ਸੁਧਾਰਨ ਚਾਹੁੰਦੇ ਹੋ ਤਾਂ ਤੁਹਾਨੂੰ ਟੈਡਪੋਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਚਿਆ ਦੇ ਬੀਜਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਨੂੰ ਸੁਧਾਰਨ 'ਚ ਮਦਦ ਕਰਦਾ ਹੈ।
ਬਲੱਡ ਸ਼ੂਗਰ ਕੰਟਰੋਲ ਕਰਨ ਲਈ ਫਾਇਦੇਮੰਦ
ਮਾਹਿਰਾਂ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਨੂੰ ਟੈਡਪੋਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਚਿਆ ਦੇ ਬੀਜ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ।
ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ
ਤੁਸੀਂ ਟੈਡਪੋਲ ਪਾਣੀ ਦਾ ਸੇਵਨ ਕਰਕੇ ਵੀ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਕਿਉਂਕਿ ਚਿਆ ਦੇ ਬੀਜਾਂ 'ਚ ਭਰਪੂਰ ਮਾਤਰਾ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਹੈ।
ਭਾਰ ਘਟਾਉਣ ਦਾ ਦਾਅਵਾ ਕਿੰਨਾ ਸੱਚ ਹੈ?
ਫਾਈਬਰ ਨਾਲ ਭਰਪੂਰ
ਚਿਆ ਦੇ ਬੀਜਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰੀਆਂ ਰੱਖਣ 'ਚ ਮਦਦ ਕਰਦਾ ਹੈ।
ਜਲਣ ਨੂੰ ਵਧਾ ਸਕਦਾ ਹੈ
ਚਿਆ ਬੀਜਾਂ 'ਚ ਪਾਇਆ ਜਾਣ ਵਾਲਾ ਫਾਈਬਰ ਤੁਹਾਡੇ ਸਰੀਰ 'ਚ ਪਾਣੀ ਨੂੰ ਬਰਕਰਾਰ ਰੱਖਣ 'ਚ ਮਦਦ ਕਰ ਸਕਦਾ ਹੈ, ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ।
ਪ੍ਰੋਟੀਨ ਦਾ ਚੰਗਾ ਸਰੋਤ
ਚਿਆ ਦੇ ਬੀਜਾਂ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਏ ਜਾਣਦੇ ਹਨ, ਜੋ ਭਾਰ ਘਟਾਉਣ 'ਚ ਮਦਦ ਕਰ ਸਕਦੇ ਹਨ।
ਵੈਸੇ ਤਾਂ ਇੰਨ੍ਹਾਂ ਵਿਸ਼ੇਸ਼ਤਾਵਾਂ ਦੇ ਬਾਵਜੂਦ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ ਕਿ ਟੈਡਪੋਲ ਪਾਣੀ ਯਾਨੀ ਚਿਆ ਬੀਜਾਂ ਦਾ ਪਾਣੀ ਭਾਰ ਘਟਾਉਣ ਲਈ ਇੱਕ ਨਿਸ਼ਚਤ ਨੁਸਖਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ।
( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )
ਇਹ ਵੀ ਪੜ੍ਹੋ : Mount Kilimanjaro : 5 ਸਾਲ ਦੇ ਤੇਗਬੀਰ ਸਿੰਘ ਨੇ ਬਣਾਇਆ ਰਿਕਾਰਡ, ਕਿਲੀਮੰਜਾਰੋ ਪਹਾੜ 'ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ
- PTC NEWS