Donald Trump News : ਟਰੰਪ ਦੀ ਇੱਕ ਹੋਰ ਵੱਡੀ ਕਾਰਵਾਈ; ਹੁਣ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਖਿਲਾਫ ਲਗਾਈਆਂ ਪਾਬੰਦੀਆਂ
Donald Trump News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਸਹੁੰ ਚੁੱਕੀ ਹੈ, ਉਦੋਂ ਤੋਂ ਹੀ ਹਰਕਤ ਵਿੱਚ ਹਨ। ਟਰੰਪ ਆਪਣੇ ਆਦੇਸ਼ਾਂ ਰਾਹੀਂ ਲਗਾਤਾਰ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਇਸ ਵਾਰ ਇੱਕ ਕਾਰਜਕਾਰੀ ਆਦੇਸ਼ ਵਿੱਚ ਟਰੰਪ ਨੇ ਅਮਰੀਕਾ ਅਤੇ ਉਸਦੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦੇ ਹੋਏ "ਨਿਰਆਧਾਰ" ਜਾਂਚ ਲਈ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਪਾਬੰਦੀਆਂ ਲਗਾਈਆਂ ਹਨ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਹੇਗ ਅਦਾਲਤ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ "ਆਪਣੀ ਸ਼ਕਤੀ ਦੀ ਦੁਰਵਰਤੋਂ" ਕੀਤੀ ਹੈ। ਨੇਤਨਯਾਹੂ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।
ਆਈਸੀਸੀ ਨੇ ਪਿਛਲੇ ਸਾਲ ਇਜ਼ਰਾਈਲੀ ਨੇਤਾਵਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਟਰੰਪ ਨੇ ਆਈਸੀਸੀ ਦੀ ਕਾਰਵਾਈ ਨੂੰ ਇੱਕ ਖ਼ਤਰਨਾਕ ਉਦਾਹਰਣ ਦੱਸਦੇ ਹੋਏ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ਪਾਬੰਦੀਆਂ ਵਿੱਚ ਆਈਸੀਸੀ ਦੇ ਅਧਿਕਾਰੀਆਂ ਦੇ ਅਮਰੀਕਾ ਵਿੱਚ ਦਾਖਲ ਹੋਣ 'ਤੇ ਪਾਬੰਦੀ ਸ਼ਾਮਲ ਹੈ।
- PTC NEWS