Fri, Mar 28, 2025
Whatsapp

Baba Bakala News : ਰਈਆਂ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੁਬਈ ਤੋਂ ਪਰਤਿਆ ਸੀ ਕਸ਼ਮੀਰ ਸਿੰਘ

Murder in Raiyan : ਘਟਨਾ ਦੇਰ ਰਾਤ ਦੀ ਹੈ, ਜਦੋਂ ਨੌਜਵਾਨ ਕਸ਼ਮੀਰ ਸਿੰਘ ਰੇਲਵੇ ਲਾਈਨਾਂ 'ਤੇ ਪੈਦਲ ਜਾ ਰਿਹਾ ਸੀ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- February 07th 2025 01:24 PM -- Updated: February 07th 2025 01:28 PM
Baba Bakala News : ਰਈਆਂ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੁਬਈ ਤੋਂ ਪਰਤਿਆ ਸੀ ਕਸ਼ਮੀਰ ਸਿੰਘ

Baba Bakala News : ਰਈਆਂ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਦੁਬਈ ਤੋਂ ਪਰਤਿਆ ਸੀ ਕਸ਼ਮੀਰ ਸਿੰਘ

Murder In Baba Bakala News : ਬਾਬਾ ਬਕਾਲਾ ਦੇ ਕਸਬਾ ਰਈਆਂ 'ਚ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਦੇਰ ਰਾਤ ਦੀ ਹੈ, ਜਦੋਂ ਨੌਜਵਾਨ ਕਸ਼ਮੀਰ ਸਿੰਘ ਰੇਲਵੇ ਲਾਈਨਾਂ 'ਤੇ ਪੈਦਲ ਜਾ ਰਿਹਾ ਸੀ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕਸਬਾ ਰਈਆਂ ਦਾ ਰਹਿਣ ਵਾਲਾ ਕਸ਼ਮੀਰ ਸਿੰਘ, ਦੁਬਈ ਵਿਖੇ ਕੰਮ ਕਰਦਾ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਰਈਆਂ ਪਰਤਿਆ ਸੀ। ਬੀਤੇ ਦਿਨ ਕਸ਼ਮੀਰ ਸਿੰਘ ਰਾਮ 8 ਵਜੇ ਦੇ ਕਰੀਬ ਰੇਲਵੇ ਲਾਈਨਾਂ 'ਤੇ ਜਾ ਰਿਹਾ ਸੀ ਤਾਂ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ 'ਤੇ ਵਾਰ ਕਰਕੇ ਮਾਰ ਦਿੱਤਾ।


ਰੇਲਵੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK