Sat, Dec 13, 2025
Whatsapp

Dussehra Celebration In Sri Lanka : ਦੇਸ਼-ਦੁਨਿਆ ’ਚ ਦੁਸਹਿਰੇ ਦੇ ਤਿਉਹਾਰ ਦੀ ਧੂਮ ; ਜਾਣੋ ਰਾਵਣ ਦੇ ਆਪਣੇ ’ਚ 'ਘਰ' ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ

ਦੱਸ ਦਈਏ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼੍ਰੀਲੰਕਾ ਵਿੱਚ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਮਾਤਾ ਸੀਤਾ ਅਤੇ ਭਗਵਾਨ ਸ਼੍ਰੀ ਰਾਮ ਦੇ ਕਈ ਮੰਦਰ ਹਨ, ਜਿੱਥੇ ਦੁਸਹਿਰੇ ਵਾਲੇ ਦਿਨ ਭਾਰੀ ਭੀੜ ਹੁੰਦੀ ਹੈ।

Reported by:  PTC News Desk  Edited by:  Aarti -- October 02nd 2025 09:11 AM
Dussehra Celebration In Sri Lanka : ਦੇਸ਼-ਦੁਨਿਆ ’ਚ ਦੁਸਹਿਰੇ ਦੇ ਤਿਉਹਾਰ ਦੀ ਧੂਮ ; ਜਾਣੋ ਰਾਵਣ ਦੇ ਆਪਣੇ ’ਚ 'ਘਰ' ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ

Dussehra Celebration In Sri Lanka : ਦੇਸ਼-ਦੁਨਿਆ ’ਚ ਦੁਸਹਿਰੇ ਦੇ ਤਿਉਹਾਰ ਦੀ ਧੂਮ ; ਜਾਣੋ ਰਾਵਣ ਦੇ ਆਪਣੇ ’ਚ 'ਘਰ' ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ

Dussehra Celebration In Sri Lanka :  ਦੇਸ਼ ਅਤੇ ਦੁਨੀਆ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਲੰਕਾ ਦੇ ਰਾਜਾ ਰਾਵਣ ਨੂੰ ਮਾਰਿਆ ਸੀ। ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਰਾਵਣ ਦੇ ਨਾਲ-ਨਾਲ ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆ ਨੂੰ ਦਹਿਨ ਕੀਤਾ ਜਾਂਦਾ ਹੈ। ਪਰ ਦੁਸਹਿਰਾ ਭਾਰਤ ਵਿੱਚ ਹੀ ਨਹੀਂ ਬਲਕਿ ਰਾਵਣ ਦੇ ਘਰ ਸ੍ਰੀਲੰਕਾ ਵਿੱਚ ਵੀ ਮਨਾਇਆ ਜਾਂਦਾ ਹੈ।

ਦੱਸ ਦਈਏ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼੍ਰੀਲੰਕਾ ਵਿੱਚ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਮਾਤਾ ਸੀਤਾ ਅਤੇ ਭਗਵਾਨ ਸ਼੍ਰੀ ਰਾਮ ਦੇ ਕਈ ਮੰਦਰ ਹਨ, ਜਿੱਥੇ ਦੁਸਹਿਰੇ ਵਾਲੇ ਦਿਨ ਭਾਰੀ ਭੀੜ ਹੁੰਦੀ ਹੈ। ਦੁਸਹਿਰੇ 'ਤੇ ਸ਼੍ਰੀਲੰਕਾ ਜਾਣ ਦਾ ਆਪਣਾ ਹੀ ਅਨੋਖਾ ਆਨੰਦ ਹੈ। ਭਾਰਤ 'ਚ ਦੁਸਹਿਰੇ 'ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਸ਼੍ਰੀਲੰਕਾ 'ਚ ਇਸ ਦਿਨ ਲੋਕ ਕੀ ਕਰਦੇ ਹਨ? ਆਓ ਤੁਹਾਨੂੰ ਦੱਸਦੇ ਹਾਂ।


ਦੁਸਹਿਰਾ ਕਿਵੇਂ ਮਨਾਇਆ ਜਾਂਦਾ ਹੈ ?

ਦੱਸ ਦਈਏ ਕਿ ਭਾਰਤ ਦੀ ਤਰ੍ਹਾਂ ਸ਼੍ਰੀਲੰਕਾ ਵਿੱਚ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਰੱਬ ਦੀ ਪੂਜਾ ਕਰਦੇ ਹੋਏ ਅਤੇ ਭਗਤੀ ਗੀਤ ਸੁਣਦੇ ਹੋਏ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਪਰ ਇੱਥੇ ਇੱਕ ਗੱਲ ਖਾਸ ਹੈ ਕਿ ਸ੍ਰੀਲੰਕਾ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ ਦਹਿਣ ਨਹੀਂ ਕੀਤਾ ਜਾਂਦਾ। ਸ਼੍ਰੀਲੰਕਾ ਵਿੱਚ ਲੋਕ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਹਨ। ਇੱਥੇ ਲੋਕ ਮੰਦਰ ਵਿੱਚ ਜਾ ਕੇ ਪੂਜਾ ਕਰਦੇ ਹਨ।

ਦੁਸਹਿਰਾ 2025 ਦੀ ਮਹੱਤਤਾ

ਇਹ ਤਿਉਹਾਰ ਸਾਨੂੰ ਧੀਰਜ, ਹਿੰਮਤ ਅਤੇ ਧਰਮ ਦੀ ਰੱਖਿਆ ਦੀ ਮਹੱਤਤਾ ਵੀ ਸਿਖਾਉਂਦਾ ਹੈ। ਦੁਸਹਿਰਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ - ਕੁਝ ਥਾਵਾਂ 'ਤੇ, ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ, ਜਦੋਂ ਕਿ ਕੁਝ ਥਾਵਾਂ 'ਤੇ, ਇਸ ਦਿਨ ਦੁਰਗਾ ਪੂਜਾ ਸਮਾਪਤ ਹੁੰਦੀ ਹੈ। ਇਹ ਤਿਉਹਾਰ ਨਾ ਸਿਰਫ਼ ਧਾਰਮਿਕ ਏਕਤਾ ਦਾ ਪ੍ਰਤੀਕ ਹੈ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਏਕਤਾ ਦਾ ਵੀ ਪ੍ਰਤੀਕ ਹੈ। 

ਇਹ ਵੀ ਪੜ੍ਹੋ : Ravan Dahan Muhurat : ਦੁਸਹਿਰਾ ਪੂਜਾ ਦਾ ਸ਼ੁਭ ਸਮਾਂ ਦੁਪਹਿਰ 03:44 ਵਜੇ ਤੱਕ ਰਹੇਗਾ, ਰਾਵਣ ਦੇ ਪੁਤਲਿਆਂ ਦੇ ਦਹਿਨ ਦਾ ਜਾਣੋ ਸਮਾਂ

- PTC NEWS

Top News view more...

Latest News view more...

PTC NETWORK
PTC NETWORK