Sun, Dec 21, 2025
Whatsapp

Dwayne Johnson: 'The Rock' ਨੇ ਇੱਕ ਹੱਥ ਨਾਲ ਤੋੜਿਆ ਨਾਰੀਅਲ, ਧੀ ਨਾਲ ਸਾਂਝੀ ਕੀਤੀ ਵੀਡੀਓ

ਮਸ਼ਹੂਰ ਪਹਿਲਵਾਨ ਅਤੇ ਅਭਿਨੇਤਾ ਡਵੇਨ ਜਾਨਸਨ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਅਦਾਕਾਰ ਨੂੰ 374 ਮਿਲੀਅਨ ਲੋਕ ਫਾਲੋ ਕਰਦੇ ਹਨ। ਡਵੇਨ ਡਗਲਸ ਜਾਨਸਨ ਦੁਨੀਆ ਦੇ ਸਭ ਤੋਂ ਮਹਿੰਗੇ ਅਭਿਨੇਤਾਵਾਂ ਵਿੱਚੋਂ ਇੱਕ ਨੇ, ਉਨ੍ਹਾਂ ਨੂੰ ਜਦੋਂ ਵੀ ਕੰਮ ਤੋਂ ਸਮਾਂ ਮਿਲਦਾ ਹੈ ਤਾਂ ਉਹ ਪਰਿਵਾਰ ਅਤੇ ਆਪਣੀਆਂ ਧੀਆਂ ਨਾਲ ਵਧੀਆ ਸਮਾਂ ਬਿਤਾਉਣਾ ਪਸੰਦ ਕਰਦੇ ਹਨ।

Reported by:  PTC News Desk  Edited by:  Jasmeet Singh -- April 10th 2023 03:16 PM
Dwayne Johnson: 'The Rock' ਨੇ ਇੱਕ ਹੱਥ ਨਾਲ ਤੋੜਿਆ ਨਾਰੀਅਲ, ਧੀ ਨਾਲ ਸਾਂਝੀ ਕੀਤੀ ਵੀਡੀਓ

Dwayne Johnson: 'The Rock' ਨੇ ਇੱਕ ਹੱਥ ਨਾਲ ਤੋੜਿਆ ਨਾਰੀਅਲ, ਧੀ ਨਾਲ ਸਾਂਝੀ ਕੀਤੀ ਵੀਡੀਓ

ਵੈੱਬ ਡੈਸਕ: ਮਸ਼ਹੂਰ ਪਹਿਲਵਾਨ ਅਤੇ ਅਭਿਨੇਤਾ ਡਵੇਨ ਜਾਨਸਨ (Dwayne Johnson) ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਅਦਾਕਾਰ ਨੂੰ 374 ਮਿਲੀਅਨ ਲੋਕ ਫਾਲੋ ਕਰਦੇ ਹਨ। ਡਵੇਨ ਡਗਲਸ ਜਾਨਸਨ ਦੁਨੀਆ ਦੇ ਸਭ ਤੋਂ ਮਹਿੰਗੇ ਅਭਿਨੇਤਾਵਾਂ ਵਿੱਚੋਂ ਇੱਕ ਨੇ, ਉਨ੍ਹਾਂ ਨੂੰ ਜਦੋਂ ਵੀ ਕੰਮ ਤੋਂ ਸਮਾਂ ਮਿਲਦਾ ਹੈ ਤਾਂ ਉਹ ਪਰਿਵਾਰ ਅਤੇ ਆਪਣੀਆਂ ਧੀਆਂ ਨਾਲ ਵਧੀਆ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਡਵੇਨ ਜਾਨਸਨ ਉਰਫ (The Rock) ਨੇ ਵੀ ਆਪਣੇ ਪਰਿਵਾਰ ਨਾਲ ਈਸਟਰ ਦਾ ਤਿਉਹਾਰ ਮਨਾਇਆ, ਜਿਸ ਦੀ ਉਨ੍ਹਾਂ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: Easter ਤੇ Priyanka Chopra ਨੇ ਧੀ Malti ਨਾਲ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ


'Fast & Furious', 'Black Adam' ਅਤੇ 'Rampage' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਡਵੇਨ ਜਾਨਸਨ ਨੇ ਆਪਣੀ ਬੇਟੀ ਨਾਲ ਈਸਟਰ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ The Rock ਆਪਣੇ ਹੱਥਾਂ ਨਾਲ ਨਾਰੀਅਲ ਤੋੜਦੇ ਨਜ਼ਰ ਆ ਰਹੇ ਹਨ। 



ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Mera Na' ਰਿਲੀਜ਼, 10 ਮਿੰਟਾਂ 'ਚ ਮਿਲੀਅਨ ਤੋਂ ਪਾਰ

ਭਾਵੇਂ ਕੁਸ਼ਤੀ ਦੀ ਰਿੰਗ ਹੋਵੇ ਜਾਂ ਫਿਲਮਾਂ ਵਿੱਚ ਅਦਾਕਾਰੀ, ਡਵੇਨ ਜਾਨਸਨ (Dwayne Johnson) ਨੇ ਦੋਵਾਂ ਥਾਵਾਂ 'ਤੇ ਆਪਣਾ ਹੁਨਰ ਦਿਖਾਇਆ ਹੈ। ਜਾਣਕਾਰੀ ਮੁਤਾਬਕ ਅੱਜ ਦੇ ਸਮੇਂ 'ਚ ਡਵੇਨ ਜਾਨਸਨ (Dwayne Johnson) ਦੀ ਸੰਪਤੀ 6000 ਕਰੋੜ ਤੋਂ ਜ਼ਿਆਦਾ ਹੈ। ਡਵੇਨ ਜਾਨਸਨ (Dwayne Johnson) ਨੇ ਆਪਣੀ ਇੱਕ ਪੋਸਟ ਵਿੱਚ ਖੁਲਾਸਾ ਕੀਤਾ ਕਿ ਜਦੋਂ ਉਹ ਕੁਸ਼ਤੀ ਦੀ ਦੁਨੀਆ ਵਿੱਚ ਆਇਆ ਸੀ ਤਾਂ ਉਸਨੂੰ ਸਿਰਫ 1500 ਰੁਪਏ ਮਿਲਦੇ ਸਨ ਪਰ ਅੱਜ ਦੇ ਸਮੇਂ ਵਿੱਚ ਉਹ ਅਰਬਾਂ ਵਿੱਚ ਕਮਾ ਰਹੇ ਹਨ। ਡਵੇਨ ਜਾਨਸਨ ਵੀ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।

- PTC NEWS

Top News view more...

Latest News view more...

PTC NETWORK
PTC NETWORK