Wed, May 31, 2023
Whatsapp

ਦਿੱਲੀ ਦੇ ਮੇਅਰ ਦੀ ਚੋਣ ਅੱਜ, ਸਥਾਈ ਕਮੇਟੀ ਲਈ ਵੀ ਹੋਵੇਗੀ ਵੋਟਿੰਗ

Written by  Ravinder Singh -- February 22nd 2023 09:44 AM
ਦਿੱਲੀ ਦੇ ਮੇਅਰ ਦੀ ਚੋਣ ਅੱਜ, ਸਥਾਈ ਕਮੇਟੀ ਲਈ ਵੀ ਹੋਵੇਗੀ ਵੋਟਿੰਗ

ਦਿੱਲੀ ਦੇ ਮੇਅਰ ਦੀ ਚੋਣ ਅੱਜ, ਸਥਾਈ ਕਮੇਟੀ ਲਈ ਵੀ ਹੋਵੇਗੀ ਵੋਟਿੰਗ

ਨਵੀਂ ਦਿੱਲੀ : ਦਿੱਲੀ ਨਗਰ ਨਿਗਮ (ਐਮਸੀਡੀ) ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਵੋਟਿੰਗ ਹੋਵੇਗੀ। ਮੇਅਰ ਤੇ ਡਿਪਟੀ ਮੇਅਰ ਤੋਂ ਇਲਾਵਾ ਸਥਾਈ ਕਮੇਟੀ ਦੇ ਛੇ ਮੈਂਬਰਾਂ ਲਈ ਵੀ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੇਅਰ, ਡਿਪਟੀ ਮੇਅਰ ਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ।



ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਿਊਂਸਪਲ ਹਾਊਸ ਬੁਲਾਉਣ ਦੀ ਸਿਫ਼ਾਰਸ਼ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਮੈਂਬਰਾਂ ਵਿਚਾਲੇ ਮਤਭੇਦਾਂ ਤੋਂ ਬਾਅਦ ਹੋਏ ਹੰਗਾਮੇ ਕਾਰਨ ਨਗਰ ਨਿਗਮ ਦਾ ਸਦਨ ​​ਤਿੰਨ ਵਾਰ ਠੱਪ ਹੋ ਗਿਆ ਸੀ। ਸਦਨ ਦੀ ਮੀਟਿੰਗ ਪਹਿਲਾਂ 6 ਜਨਵਰੀ, 25 ਜਨਵਰੀ, 6 ਫਰਵਰੀ ਨੂੰ ਸੱਦੀ ਗਈ ਸੀ।

ਇਹ ਵੀ ਪੜ੍ਹੋ : HC ਵੱਲੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਗੁਰਮੀਤ ਸਿੰਘ ਦੀ ਪਟੀਸ਼ਨ 'ਤੇ ਮੁੜ ਗੌਰ ਕਰਨ ਦੇ ਹੁਕਮ

ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਦਿੱਲੀ ਨਗਰ ਨਿਗਮ (ਐਮਸੀਡੀ) ਦੇ ਮੇਅਰ ਦੀ ਚੋਣ ਪਹਿਲਾਂ ਕਰਵਾਈ ਜਾਵੇ। ਨਾਲ ਹੀ ਕਿਹਾ ਕਿ ਨਾਮਜ਼ਦ ਮੈਂਬਰ ਮੇਅਰ ਦੀ ਚੋਣ ਲਈ ਵੋਟ ਨਹੀਂ ਪਾ ਸਕਣਗੇ। ਦਿੱਲੀ ਨਗਰ ਨਿਗਮ ਦੀ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਹੁਕਮ ਨੇ ਕਿਹਾ ਕਿ “ਮੁੱਖ ਮੰਤਰੀ ਦੀ ਸਿਫ਼ਾਰਸ਼ ਅਨੁਸਾਰ ਮੈਂ ਬੁੱਧਵਾਰ 22 ਫਰਵਰੀ, 2023 ਨੂੰ ਸਵੇਰੇ 11 ਵਜੇ ਦਿੱਲੀ ਨਗਰ ਨਿਗਮ ਦੀ ਮੇਅਰ, ਡਿਪਟੀ ਮੇਅਰ ਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਮੀਟਿੰਗ ਬੁਲਾਉਂਦੇ ਹੋਏ ਖੁਸ਼ ਹਾਂ। ਮੈਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਾ ਹਾਂ।"

- PTC NEWS

adv-img

Top News view more...

Latest News view more...