ਫਰੀਦਕੋਟ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ; ਦੋ ਜ਼ਖਮੀ ਗੈਂਗਸਟਰਾਂ ਨੂੰ ਕੀਤਾ ਕਾਬੂ
Faridkot Encounter: ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਦੌਰਾਨ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਕੋਈ ਵੱਡੀ ਵਾਰਦਾਤ ਕਰਨ ਲਈ ਫਰੀਦਕੋਟ ਆਏ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਾਬੂ ਕੀਤੇ ਗਏ ਦੋਵੇ ਗੈਂਗਸਟਰ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਿਨ੍ਹਾਂ ਚੋਂ ਇੱਕ ਦਾ ਨਾਮ ਵਿਪਲ ਪ੍ਰੀਤ ਅਤੇ ਦੂਜੇ ਦਾ ਨਾਂ ਕਰਨ ਉਰਫ਼ ਆਸ਼ੂ ਹੈ। ਮੁਠਭੇੜ ਦੌਰਾਨ ਦੋਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ।
ਇਹ ਵੀ ਪੜ੍ਹੋ: ਮੁਕੇਰੀਆਂ ਦੇ ਵਿਨੋਦ ਠਾਕੁਰ ਨੇ ਚਮਕਾਇਆ ਪੰਜਾਬ ਦਾ ਨਾਂ, ਅਮਰੀਕਾ ਦੀ ਫੌਜ 'ਚ ਹੋਈ ਭਰਤੀ
-