Patiala News : ਪਟਿਆਲਾ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਬੰਬੀਹਾ ਗੈਂਗ ਦੇ ਦੋ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ
Patiala News : ਪਟਿਆਲਾ ਪੁਲਿਸ ਜਦੋਂ ਰੋਂਗਲਾ ਪਿੰਡ ਦੇ ਨੇੜੇ ਪੁਲੀ ਕੋਲ ਪਹੁੰਚੀ ਤਾਂ ਉਹਨਾਂ ਨੇ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਤਾਂ ਇਹਨਾਂ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਪੰਜ ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਤੇ ਫਾਇਰਿੰਗ ਕੀਤੀ ਤਾਂ ਇਹਨਾਂ ਦੇ ਸਰੀਰ ਦੇ ਨਿਚਲੇ ਹਿੱਸੇ ਦੇ ਉੱਪਰ ਗੋਲੀਆਂ ਲੱਗੀਆਂ
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਨੋਂ ਗੈਂਗਸਟਰਾਂ ਦੇ ਉੱਪਰ ਕਤਲ ਇਰਾਦਾ ਕਤਲ ਤੇ ਫਿਰੌਤੀ ਦੇ ਮਾਮਲੇ ਦਰਜ ਹਨ ਤੇ ਇਹ ਦੋਨੋਂ ਗੈਂਗਸਟਰ ਰਾਜਪੁਰਾ ਦੇ ਕਿਸੇ ਵਪਾਰੀ ਤੋਂ ਫਰੌਤੀ ਦੀ ਮੰਗ ਕਰ ਰਹੇ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ।
ਮੌਕੇ ਦੇ ਉੱਪਰ ਪੁਲਿਸ ਵੱਲੋਂ ਜਦੋਂ ਇਨਕਾਊਂਟ ਕੀਤਾ ਗਿਆ ਤਾ ਇਹਨਾਂ ਕੋਲ ਇੱਕ ਮੋਟਰਸਾਈਕਲ ਦੋ ਪਿਸਟਲ 30 ਬੋਰ ਸਮੇਤ ਪੰਜ ਜਿੰਦਾ ਕਾਰਤੂਸ ਤੇ ਪੰਜ ਕੋਲ ਬਰਾਮਦ ਹੋਏ।
Byte -ਐਸਐਸਪੀ ਪਟਿਆਲਾ ਵਰੁਣ ਸ਼ਰਮਾ
- PTC NEWS