Jalandhar Borewell: ਲੰਬੀ ਜੱਦੋਜਹਿਦ ਤੋਂ ਬਾਅਦ ਜਿੰਦਗੀ ਦੀ ਜੰਗ ਹਾਰ ਗਿਆ ਸੁਰੇਸ਼, ਬੋਰਵੈੱਲ ’ਚੋਂ ਬਾਹਰ ਕੱਢੀ ਮ੍ਰਿਤਕ ਦੇਹ
Jalandhar Engineer Died in Borewell: ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਬਸਰਾਮਪੁਰ ਵਿਖੇ ਕਰੀਬ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਇੰਜੀਨਿਅਰ ਸੁਰੇਸ਼ ਕੁਮਾਰ ਦੀ ਮੌਤ ਹੋ ਗਈ। ਐਨਡੀਆਰਐਫ ਵੱਲੋਂ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਦੱਸ ਦਈਏ ਕਿ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਬੋਰਵੈੱਲ ਚੋਂ ਬਾਹਰ ਕੱਢ ਦਿੱਤੀ ਗਈ ਹੈ। ਮ੍ਰਿਤਕ ਦੇਹ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ। ਐਨਡੀਆਰਐਫ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪਿਛਲੇ 40 ਘੰਟੇ ਤੋਂ ਵੱਧ ਸਮੇਂ ਤੱਕ ਇਹ ਰੈਸਕਿਊ ਆਪਰੇਸ਼ਨ ਚੱਲਿਆ ਸੀ। ਸੁਰੇਸ਼ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਸੀ। ਉਹ ਸ਼ਨੀਵਾਰ ਸ਼ਾਮ 7 ਵਜੇ ਬੋਰਵੈੱਲ 'ਚ ਡਿੱਗ ਗਏ ਸੀ। ਜਿਸ ਤੋਂ ਬਾਅਦ ਸੁਰੇਸ਼ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਸੀ।
ਇਸ ਤਰ੍ਹਾਂ ਵਾਪਰਿਆ ਸੀ ਹਾਦਸਾ
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਨੇੜੇ ਪਿੰਡ ਬਸਰਾਮਪੁਰ ਵਿਖੇ ਸੜਕ 'ਤੇ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸੇ ਦੇ ਚੱਲਦੇ ਸ਼ਨੀਵਾਰ ਨੂੰ ਆਰ.-1500 ਮਸ਼ੀਨ ਤੋਂ ਜ਼ਮੀਨ ’ਚ ਬੋਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਮਸ਼ੀਨ ਖਰਾਬ ਹੋ ਗਈ। ਇਸ ਮਸ਼ੀਨ ਨੂੰ ਠੀਕ ਕਰਨ ਦੇ ਲਈ ਦਿੱਲੀ ਤੋਂ ਪਵਨ ਅਤੇ ਸੁਰੇਸ਼ ਕੁਮਾਰ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ। ਦੋਵੇਂ ਇੰਜੀਨੀਅਰ ਪਵਨ ਅਤੇ ਸੁਰੇਸ਼ ਸ਼ਨੀਵਾਰ ਸ਼ਾਮ 7 ਵਜੇ ਆਕਸੀਜਨ ਸਿਲੰਡਰ ਅਤੇ ਹੋਰ ਜ਼ਰੂਰੀ ਉਪਕਰਨ ਲੈ ਕੇ ਬੋਰਵੈੱਲ 'ਚ ਉਤਰੇ ਸੀ। ਉਸੇ ਸਮੇਂ ਅਚਾਨਕ ਮਿੱਟੀ ਡਿੱਗ ਗਈ ਅਤੇ ਸੁਰੇਸ਼ ਬੋਰਵੈੱਲ ਵਿੱਚ ਫਸ ਗਿਆ।
ਦੋ ਇੰਜੀਨਿਅਰ ਉੱਤਰੇ ਸੀ ਬੋਰਵੈੱਲ ’ਚ
ਜਦਕਿ ਪਵਨ ਉੱਪਰ ਆ ਗਿਆ ਪਰ ਸੁਰੇਸ਼ ਅੰਦਰ ਹੀ ਫਸ ਗਿਆ। ਪਵਨ ਨੇ ਸੁਰੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸੈਫਟੀ ਬੈਲਟ ਟੁੱਟ ਗਈ ਅਤੇ ਬੋਰਵੈੱਲ 'ਚ ਮਿੱਟੀ ਫਿਰ ਤੋਂ ਖਿਸਕ ਗਈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇੰਜੀਨਿਅਰ ਦੇ ਬੋਰਵੈੱਲ 'ਚ ਫਸੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਵੱਲੋਂ ਗੁਰਦੁਆਰਿਆਂ 'ਚ ਖਿਡੌਣੇ ਜਹਾਜ਼ ਚੜ੍ਹਾਏ ਜਾਣ 'ਤੇ SGPC ਹੋਈ ਸਖ਼ਤ
- PTC NEWS