Sat, Aug 22, 2026
Whatsapp

Teacher Protest Video : ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ਼ ਈਟੀਟੀ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨੇ ਚੁੱਕ-ਚੁੱਕ ਕੇ ਬੱਸਾਂ 'ਚ ਸੁੱਟੇ ਪ੍ਰਦਰਸ਼ਨਕਾਰੀ

ETT Teacher Protest : ਪ੍ਰਦਰਸ਼ਨਕਾਰੀਆਂ ਨੇ ਅੱਗੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦੇ ਵਾਅਦੇ ਦੇ ਬਾਵਜੂਦ, ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਪੰਜਾਬ ਸਰਕਾਰ 'ਤੇ ਈਟੀਟੀ ਭਰਤੀ ਮਾਮਲੇ ਨੂੰ ਲੈ ਕੇ ਬਹਾਨੇ ਬਣਾਉਣ ਦਾ ਦੋਸ਼ ਲਗਾਇਆ।

Reported by:  PTC News Desk  Edited by:  KRISHAN KUMAR SHARMA -- August 22nd 2026 01:15 PM -- Updated: August 22nd 2026 01:16 PM
Teacher Protest Video : ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ਼ ਈਟੀਟੀ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨੇ ਚੁੱਕ-ਚੁੱਕ ਕੇ ਬੱਸਾਂ 'ਚ ਸੁੱਟੇ ਪ੍ਰਦਰਸ਼ਨਕਾਰੀ

Teacher Protest Video : ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ਼ ਈਟੀਟੀ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨੇ ਚੁੱਕ-ਚੁੱਕ ਕੇ ਬੱਸਾਂ 'ਚ ਸੁੱਟੇ ਪ੍ਰਦਰਸ਼ਨਕਾਰੀ

ETT Teacher Protest : 180 ਤੋਂ ਵੱਧ ਐਲੀਮੈਂਟਰੀ ਟੀਚਰ ਟ੍ਰੇਨਿੰਗ (ETT) ਅਧਿਆਪਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Cheema Protest) ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ। ਪਰੰਤੂ ਪੁਲਿਸ ਨੇ ਅਧਿਆਪਕਾਂ ਨੂੰ ਪ੍ਰਦਰਸ਼ਨ ਤੋਂ ਰੋਕਦਿਆਂ ਚੁੱਕ-ਚੁੱਕ ਬੱਸਾਂ 'ਚ ਚੁੱਕ ਲਿਆ।

ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਰਿਹਾ ਸੀ ਪਰੰਤੂ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਅਧਿਆਪਕਾਂ ਨੂੰ ਖਦੇੜ ਦਿੱਤਾ। ਵੱਡੀ ਗਿਣਤੀ ਵਿੱਚ ਹਾਜ਼ਰ ਪੁਲਿਸ ਫੋਰਸ ਨੇ ਬਲ ਦਾ ਪ੍ਰਯੋਗ ਕਰਦਿਆਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਚੁੱਕ-ਚੁੱਕ ਕੇ ਹਿਰਾਸਤ 'ਚ ਲੈਂਦਿਆਂ ਬੱਸਾਂ 'ਚ ਚੁੱਕ ਲਿਆ।

ਵੀਡੀਓ ਵਿੱਚ ਪੁਲਿਸ ਵੱਲੋਂ ਅਧਿਆਪਕਾਂ ਦੀ ਖਿੱਚ-ਧੂਹ ਪੂਰੀ ਤਰ੍ਹਾਂ ਸਾਫ਼ ਵਿਖਾਈ ਦੇ ਰਹੀ ਹੈ ਕਿ ਕਿਵੇਂ ਪੁਲਿਸ ਚੁੱਕ-ਚੁੱਕ ਕੇ ਲਿਜਾ ਰਹੀ ਹੈ। ਇਸ ਦੌਰਾਨ ਅਧਿਆਪਕ ਯੂਨੀਅਨ ਦੇ ਔਰਤ ਮੈਂਬਰਾਂ ਨੇ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਔਰਤ ਅਧਿਆਪਕਾਂ ਨੂੰ ਮਰਦ ਪੁਲਿਸ ਵੱਲੋਂ ਹੱਥ ਲਾਇਆ ਗਿਆ। 

ਇਹ ਪ੍ਰਦਰਸ਼ਨ 180 ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਵਿਭਾਗ ਦੇ ਕਲਰਕਾਂ ਵੱਲੋਂ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਬੇਨਿਯਮੀਆਂ ਅਤੇ ਧੱਕੇਸ਼ਾਹੀ ਦੇ ਵਿਰੋਧ ਵਿੱਚ ਆਯੋਜਿਤ ਕੀਤਾ ਗਿਆ ਸੀ।

ਪ੍ਰਦਰਸ਼ਨਕਾਰੀਆਂ ਨੇ ਅੱਗੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦੇ ਵਾਅਦੇ ਦੇ ਬਾਵਜੂਦ, ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਪੰਜਾਬ ਸਰਕਾਰ 'ਤੇ ਈਟੀਟੀ ਭਰਤੀ ਮਾਮਲੇ ਨੂੰ ਲੈ ਕੇ ਬਹਾਨੇ ਬਣਾਉਣ ਦਾ ਦੋਸ਼ ਲਗਾਇਆ। 

ਇਹ ਵੀ ਪੜ੍ਹੋ...NHRC ਨੇ CM ਭਗਵੰਤ ਮਾਨ ਦੀ ਪਤਨੀ 'ਤੇ ਜ਼ਬਰ-ਜਨਾਹ ਮਾਮਲੇ 'ਚ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਦਾ ਲਿਆ ਨੋਟਿਸ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK