Mon, Dec 15, 2025
Whatsapp

ਦਰਦਨਾਕ: ਸ਼ੰਭੂ ਬਾਰਡਰ ਜਾ ਰਹੇ ਕਿਸਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਟਰੈਕਟਰ ਹੋਇਆ ਚਕਨਾਚੂਰ

Reported by:  PTC News Desk  Edited by:  Aarti -- February 24th 2024 03:06 PM
ਦਰਦਨਾਕ: ਸ਼ੰਭੂ ਬਾਰਡਰ ਜਾ ਰਹੇ ਕਿਸਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਟਰੈਕਟਰ ਹੋਇਆ ਚਕਨਾਚੂਰ

ਦਰਦਨਾਕ: ਸ਼ੰਭੂ ਬਾਰਡਰ ਜਾ ਰਹੇ ਕਿਸਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਟਰੈਕਟਰ ਹੋਇਆ ਚਕਨਾਚੂਰ

Farmer Died In Accident: ਰਾਜਪੁਰਾ ਅੰਮ੍ਰਿਤਸਰ ਨੇ ਦਿੱਲੀ ਨੈਸ਼ਨਲ ਹਾਈਵੇ ’ਤੇ ਪਿੰਡ ਬਸੰਤਪੁਰਾ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਕਿਸੇ ਅਣਪਛਾਤੇ ਟਰੱਕ ਨੇ ਟਰੈਕਟਰ ਨੂੰ ਭਿਆਨਕ ਸਾਈਡ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਚਕਨਾਚੂਰ ਹੋ ਗਿਆ ਜਦਕਿ ਟਰੈਕਟਰ ਸਵਾਰ ਇੱਕ ਕਿਸਾਨ ਦੀ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ 13 ਨੌਜਵਾਨ ਫਿਰੋਜ਼ਪੁਰ ਤੋਂ ਸ਼ੰਭੂ ਧਰਨੇ ’ਤੇ ਜਾ ਰਹੇ ਸੀ ਕਿ ਕਿਸੇ ਅਣਪਛਾਤੇ ਟਰੱਕ ਨੇ ਟਰੈਕਟਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਸਾਈਡ ਇੱਕ ਖੱਡੇ ’ਚ ਡਿੱਗ ਗਿਆ। ਇਸ ਦੌਰਾਨ ਇੱਕ ਕਿਸਾਨ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਟਰੈਕਟਰ ਚਕਨਾਚੂਰ ਹੋ ਗਈ। 


ਸ਼ੰਭੂ ਬਾਰਡਰ ਜਾ ਰਹੇ ਇੱਕ ਹੋਰ ਕਿਸਾਨ ਦੀ ਹੋਈ ਮੌਤ

ਸ਼ੰਭੂ ਬਾਰਡਰ ਜਾ ਰਹੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਸੜਕ ਹਾਦਸੇ 'ਚ ਗਈ ਕਿਸਾਨ ਦੀ ਜਾਨ ਧਰਨੇ 'ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ ਮ੍ਰਿਤਕ #roadaccidents #PunjabGovt #PTCNews #CentralGovt #KisanAndolan #FarmersProtest #KhanauriBorder #shambhuborder #PunjabNews #PTCNews #barricade Posted by PTC News on Friday, February 23, 2024

ਇਸ ਦੀ ਪੁਸ਼ਟੀ ਕਿਸਾਨ ਆਗੂਆਂ ਨੇ ਕੀਤੀ ਅਤੇ ਰਾਹਗੀਰਾਂ ਨੇ ਉਸ ਨੂੰ ਰਾਜਪੁਰਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਪੋਸਟਮਾਰਟਮ ਲਈ ਉਹਨਾਂ ਦੀ ਲਾਸ਼ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਰਖਵਾ ਦਿੱਤੀ ਹੈ ਅਤੇ ਟਰੈਕਟਰ ਚੱਕਣਾ ਚੂਰ ਹੋ ਗਿਆ। 

ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਿਸਾਨ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ ਅਤੇ ਸ਼ੰਭੂ ਧਰਨੇ ’ਚ ਜਾ ਰਿਹਾ ਸੀ ਤੇ ਅੱਜ ਸਵੇਰੇ ਹੀ ਫਿਰੋਜ਼ਪੁਰ ਤੋਂ ਚੱਲੇ ਸੀ ਅਤੇ ਅਚਾਨਕ ਹੀ  ਸੜਕ ਹਾਦਸੇ ਵਿੱਚ ਕਿਸਾਨ ਦੀ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਦੇ ਬਾਰਡਰਾਂ ’ਤੇ ਸੰਘਰਸ਼ ਜਾਰੀ, ਜਾਣੋ ਕਿਸਾਨਾਂ ਦੇ ਆਗਾਮੀ ਪ੍ਰੋਗਰਾਮ

-

Top News view more...

Latest News view more...

PTC NETWORK
PTC NETWORK