Sat, May 23, 2026
Whatsapp

UP ’ਚ ਵਾਪਰਿਆ ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਛੱਪੜ ’ਚ ਡਿੱਗੀ, 15 ਲੋਕਾਂ ਦੀ ਮੌਤ

Reported by:  PTC News Desk  Edited by:  Aarti -- February 24th 2024 12:59 PM
UP ’ਚ ਵਾਪਰਿਆ ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਛੱਪੜ ’ਚ ਡਿੱਗੀ, 15 ਲੋਕਾਂ ਦੀ ਮੌਤ

UP ’ਚ ਵਾਪਰਿਆ ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਛੱਪੜ ’ਚ ਡਿੱਗੀ, 15 ਲੋਕਾਂ ਦੀ ਮੌਤ

Tractor Trolley Mishap: ਉੱਤਰ ਪ੍ਰਦੇਸ਼ ਦੇ ਕਾਸਗੰਜ 'ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਇੱਥੇ ਛੱਪੜ ਵਿੱਚ ਟਰੈਕਟਰ-ਟਰਾਲੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਵਿੱਚ 40 ਲੋਕ ਸਵਾਰ ਸਨ। ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 7 ਬੱਚੇ ਸ਼ਾਮਲ ਹਨ।

ਫਿਲਹਾਲ ਮੌਕੇ 'ਤੇ ਬੁਲਡੋਜ਼ਰ ਨਾਲ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਮਦਦ ਕੀਤੀ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਏਟਾ ਦੇ ਜੈਥਰਾ ਦੇ ਰਹਿਣ ਵਾਲੇ ਹਨ।

ਸਥਾਨਕ ਲੋਕਾਂ ਮੁਤਾਬਕ ਟਰੈਕਟਰ ਤੇਜ਼ ਰਫਤਾਰ ਨਾਲ ਜਾ ਰਿਹਾ ਸੀ। ਬੇਕਾਬੂ ਹੋਣ ਕਾਰਨ ਟਰੈਕਟਰ ਸੜਕ ਤੋਂ ਪਾਸੇ ਹੋ ਕੇ ਛੱਪੜ ਵਿੱਚ ਜਾ ਡਿੱਗਿਆ।

ਇਹ ਵੀ ਪੜ੍ਹੋ: ਦਿੱਲੀ-ਹਰਿਆਣਾ ਸਮੇਤ ਪੰਜ ਸੂਬਿਆਂ ’ਚ ਕਾਂਗਰਸ-ਆਪ ਦਾ ਗਠਜੋੜ, ਜਾਣੋ ਕਿਵੇਂ ਹੋਈ ਸੀਟਾਂ ਦੀ ਵੰਢ

-

Electrical Saftey authority

Top News view more...

Latest News view more...

PTC NETWORK
PTC NETWORK