Thu, May 9, 2024
Whatsapp

ਮੁੰਡੇ ਦੇ ਕਹਿਣ 'ਤੇ ਪਿਓ ਨੂੰ ਕੇਕ ਕੱਟਣਾ ਪਿਆ ਮਹਿੰਗਾ, ਚੁੱਕ ਕੇ ਲੈ ਗਈ ਪੁਲਿਸ, ਜਾਣੋ ਪੂਰਾ ਮਾਮਲਾ

Written by  KRISHAN KUMAR SHARMA -- January 24th 2024 03:08 PM
ਮੁੰਡੇ ਦੇ ਕਹਿਣ 'ਤੇ ਪਿਓ ਨੂੰ ਕੇਕ ਕੱਟਣਾ ਪਿਆ ਮਹਿੰਗਾ, ਚੁੱਕ ਕੇ ਲੈ ਗਈ ਪੁਲਿਸ, ਜਾਣੋ ਪੂਰਾ ਮਾਮਲਾ

ਮੁੰਡੇ ਦੇ ਕਹਿਣ 'ਤੇ ਪਿਓ ਨੂੰ ਕੇਕ ਕੱਟਣਾ ਪਿਆ ਮਹਿੰਗਾ, ਚੁੱਕ ਕੇ ਲੈ ਗਈ ਪੁਲਿਸ, ਜਾਣੋ ਪੂਰਾ ਮਾਮਲਾ

Viral news: ਸੋਸ਼ਲ ਮੀਡੀਆ ਦੀ ਪਹੁੰਚ ਕਿੰਨੀ ਤੇਜ਼ ਹੈ। ਇਹ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੇ ਵੱਲੋਂ ਪਾਈ ਕੋਈ ਵੀ ਪੋਸਟ ਚੰਦ ਸਕਿੰਟਾਂ 'ਚ ਤੁਹਾਡੇ ਲਈ ਵਾਹ-ਵਾਹੀ ਵੀ ਖੱਟ ਸਕਦੀ ਹੈ ਅਤੇ ਚਾਹੇ ਤਾਂ ਤੁਹਾਨੂੰ ਜੇਲ੍ਹ ਦੀ ਸੈਰ ਵੀ ਕਰਵਾ ਸਕਦੀ ਹੈ। ਅਜਿਹਾ ਹੀ ਕੁੱਝ ਮੱਧ ਪ੍ਰਦੇਸ਼ ਦੇ ਇੰਦੌਰ (Indore News ) ਦੇ ਇੱਕ ਵਿਅਕਤੀ ਨਾਲ ਵਾਪਰਿਆ, ਜਿਸ ਨੂੰ ਜਨਮ ਦਿਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਨੀ ਇੰਨੀ ਮਹਿੰਗੀ ਪੈ ਗਈ ਕਿ ਸਿੱਧਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ।

ਇਕ ਵਿਅਕਤੀ ਨੇ ਆਪਣੇ ਪਿਤਾ ਦੇ ਜਨਮਦਿਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਪਹਿਲੀ ਨਜ਼ਰ ਵਿੱਚ ਇਹ ਵੀਡੀਓ ਬਹੁਤ ਸਾਧਾਰਨ ਲੱਗਦੀ ਹੈ। ਇਸ 'ਚ ਇਕ ਨੌਜਵਾਨ ਨੇ ਆਪਣੇ ਪਿਤਾ ਦੇ ਜਨਮਦਿਨ (grand-birthday-party) ਦਾ ਕੇਕ (Birthday Cake) ਉਨ੍ਹਾਂ ਦੇ ਸਾਹਮਣੇ ਰੱਖਦਾ ਹੈ। ਇਸਤੋਂ ਬਾਅਦ ਉਸ ਦੇ ਪਿਤਾ ਨੇ ਇੱਕ ਚਾਕੂ ਨਾਲ ਕੇਕ ਵੀ ਕੱਟਿਆ ਅਤੇ ਦੋਵਾਂ ਨੇ ਮਿਲ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਲੜਕੇ ਨੇ ਆਪਣੇ ਪਿਤਾ ਦੇ ਜਨਮਦਿਨ ਦੇ ਜਸ਼ਨ ਦੀ ਇਹ ਵੀਡੀਓ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਪਰ ਉਸਨੂੰ ਨੀਂ ਪਤਾ ਸੀ ਕਿ ਉਹ ਆਪਣੇ ਪਿਤਾ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਿਹਾ ਸੀ।


ਨੌਜਵਾਨ ਜਿਵੇਂ ਹੀ ਵੀਡੀਓ ਅਪਲੋਡ ਕੀਤੀ ਤਾਂ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਦਰਅਸਲ, ਨੌਜਵਾਨ ਨੇ ਆਪਣੇ ਪਿਤਾ ਨਾਲ ਸਾਧਾਰਨ ਤੌਰ 'ਤੇ ਹੀ ਜਸ਼ਨ ਮਨਾਇਆ ਸੀ, ਪਰ ਜਿਸ ਚਾਕੂ ਨਾਲ ਉਸ ਦੇ ਪਿਤਾ ਨੇ ਕੇਕ ਕੱਟਿਆ ਸੀ, ਉਹ ਹੀ ਮੁਸੀਬਤ ਦੀ ਜੜ੍ਹ ਨਿਕਲਿਆ ਆਇਆ। ਇਹ ਵੀਡੀਓ ਪੁਲਿਸ ਦੇ ਹੱਥ ਲੱਗ ਗਈ, ਜਿਸ ਵਿੱਚ ਵਰਤਿਆ ਜਾਣ ਵਾਲਾ ਚਾਕੂ ਆਰਮ ਸੈਟ ਵਿੱਚ ਹੁੰਦਾ ਹੈ। ਦੱਸ ਦੇਈਏ ਕਿ ਕੋਈ ਵੀ ਆਮ ਵਿਅਕਤੀ ਇਸ ਦੀ ਵਰਤੋਂ ਨਹੀਂ ਕਰ ਸਕਦਾ। ਇਸ ਕਾਰਨ ਪੁਲਿਸ ਨੇ ਨੌਜਵਾਨ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ।

ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਲੋਕਾਂ ਨੇ ਇਸ 'ਤੇ ਕਾਫੀ ਪ੍ਰਤੀਕਿਰਿਆਵਾਂ ਦਿੱਤੀਆਂ। ਇੱਕ ਯੂਜ਼ਰ ਨੇ ਲਿਖਿਆ ਕਿ ਘਟਨਾ ਤੋਂ ਬਾਅਦ ਪਿਤਾ ਨੇ ਆਪਣੇ ਬੇਟੇ ਨੂੰ ਕਿੰਨਾ ਕੁੱਟਿਆ ਹੋਵੇਗਾ। ਜਦਕਿ ਦੂਜੇ ਨੇ ਲਿਖਿਆ ਕਿ ਇਸ ਨੂੰ ਕਹਿੰਦੇ ਆ ਬਲਦ ਮੈਨੂੰ ਮਾਰ।

-

Top News view more...

Latest News view more...