Mon, Apr 29, 2024
Whatsapp

ਪਿਤਾ SC 'ਚ ਰਸੋਈਏ, ਧੀ ਨੇ ਅਜਿਹਾ ਕੀ ਕੀਤਾ ਕਿ CJI ਵੀ ਹੋਏ ਉਸ ਦੇ ਮੁਰੀਦ? ਕੀਤਾ ਸਨਮਾਨਿਤ

Written by  Jasmeet Singh -- March 15th 2024 11:04 AM
ਪਿਤਾ SC 'ਚ ਰਸੋਈਏ, ਧੀ ਨੇ ਅਜਿਹਾ ਕੀ ਕੀਤਾ ਕਿ CJI ਵੀ ਹੋਏ ਉਸ ਦੇ ਮੁਰੀਦ? ਕੀਤਾ ਸਨਮਾਨਿਤ

ਪਿਤਾ SC 'ਚ ਰਸੋਈਏ, ਧੀ ਨੇ ਅਜਿਹਾ ਕੀ ਕੀਤਾ ਕਿ CJI ਵੀ ਹੋਏ ਉਸ ਦੇ ਮੁਰੀਦ? ਕੀਤਾ ਸਨਮਾਨਿਤ

SC cook's daughter felicitated by CJI: ਕਹਿੰਦੇ ਹਨ ਕਿ ਜੇਕਰ ਸੱਚੇ ਦਿਲ ਨਾਲ ਮਿਹਨਤ ਕਰੀਏ ਤਾਂ ਕੁਝ ਵੀ ਅਸੰਭਵ ਨਹੀਂ ਹੈ। ਇਹ ਗੱਲਾਂ ਕਾਨੂੰਨ ਦੀ ਪੜ੍ਹਾਈ ਕਰ ਰਹੀ 25 ਸਾਲਾ ਪ੍ਰਗਿਆ ਦੇ ਅਨੁਕੂਲ ਹਨ। ਪ੍ਰਗਿਆ ਦੇ ਪਿਤਾ ਸੁਪਰੀਮ ਕੋਰਟ ਵਿੱਚ ਕੁੱਕ ਵਜੋਂ ਕੰਮ ਕਰਦੇ ਹਨ ਅਤੇ ਉਸ ਦੀ ਮਾਂ ਘਰ ਚਲਾਉਂਦੀ ਹੈ। ਧੀ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵਿਦੇਸ਼ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। 

ਪ੍ਰਗਿਆ ਨੂੰ ਅਮਰੀਕਾ ਦੀਆਂ ਇੱਕ ਨਹੀਂ ਸਗੋਂ ਦੋ ਨਾਮਵਰ ਯੂਨੀਵਰਸਿਟੀਆਂ ਤੋਂ ਵਜ਼ੀਫੇ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਬੁੱਧਵਾਰ ਨੂੰ ਪ੍ਰਗਿਆ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਸੁਪਰੀਮ ਕੋਰਟ ਦੇ ਹੋਰ ਜੱਜਾਂ ਨੇ ਵੀ ਸਨਮਾਨਿਤ ਕੀਤਾ।


ਪ੍ਰਗਿਆਨ ਨੇ ਕੈਲੀਫੋਰਨੀਆ ਯੂਨੀਵਰਸਿਟੀ ਜਾਂ ਯੂ.ਐਸ. ਵਿੱਚ ਮਿਸ਼ੀਗਨ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਨ ਲਈ ਇੱਕ ਸਕਾਲਰਸ਼ਿਪ ਜਿੱਤੀ ਹੈ। ਅਦਾਲਤ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ, ਅਦਾਲਤ ਦੇ ਵਿਹੜੇ ਵਿੱਚ ਜੱਜਾਂ ਨੇ ਸ਼ੈੱਫ ਅਜੈ ਕੁਮਾਰ ਸਮਾਲ ਦੀ ਬੇਟੀ ਪ੍ਰਗਿਆ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ।

SC cook daughter

CJI ਚੰਦਰਚੂੜ ਨੇ ਪ੍ਰਗਿਆ ਨੂੰ ਭਾਰਤੀ ਸੰਵਿਧਾਨ 'ਤੇ ਕੇਂਦਰਿਤ ਤਿੰਨ ਕਿਤਾਬਾਂ ਗਿਫਟ ਕੀਤੀਆਂ, ਜਿਨ੍ਹਾਂ 'ਤੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਦਸਤਖਤ ਹਨ। CJI ਤੋਂ ਸਨਮਾਨ ਮਿਲਣ 'ਤੇ ਪ੍ਰਗਿਆ ਦੀ ਖੁਸ਼ੀ ਦੇਖਣ ਯੋਗ ਸੀ। ਉਸ ਨੇ CJI ਅਤੇ ਹੋਰ ਜੱਜਾਂ ਦਾ ਹੱਥ ਜੋੜ ਕੇ ਧੰਨਵਾਦ ਵੀ ਕੀਤਾ।

ਕੀ ਕਿਹਾ CJI ਨੇ?

ਨੌਜਵਾਨ ਵਕੀਲ ਨੂੰ ਸਨਮਾਨਿਤ ਕਰਨ ਤੋਂ ਬਾਅਦ ਜਸਟਿਸ ਚੰਦਰਚੂੜ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਪ੍ਰਗਿਆ ਨੇ ਆਪਣੇ ਦਮ 'ਤੇ ਕੁਝ ਹਾਸਲ ਕੀਤਾ ਹੈ, ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਜੋ ਵੀ ਲੋੜੀਂਦੀ ਹੈ, ਉਸ ਨੂੰ ਪ੍ਰਾਪਤ ਕਰਨ ਵਿੱਚ ਸਫਲ ਰਹੇ... ਸਾਨੂੰ ਉਮੀਦ ਹੈ ਕਿ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਆਵੇਗੀ।"

ਹੋਰ ਜੱਜਾਂ ਨੇ ਵੀ ਪ੍ਰਗਿਆ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

SC cook daughter

CJI ਨੇ ਪ੍ਰਗਿਆ ਦੇ ਮਾਤਾ-ਪਿਤਾ ਦਾ ਵੀ ਕੀਤਾ ਸਨਮਾਨ 

ਚੀਫ਼ ਜਸਟਿਸ ਨੇ ਪ੍ਰਗਿਆ ਦੀ ਮਾਂ ਅਤੇ ਪਿਤਾ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ 25 ਸਾਲਾ ਵਕੀਲ ਪ੍ਰਗਿਆ ਨੇ ਕਿਹਾ ਕਿ ਜਿਸਤਿਸ ਚੰਦਰਚੂੜ ਉਸ ਲਈ ਪ੍ਰੇਰਨਾ ਸਰੋਤ ਹਨ।

ਉਸ ਨੇ ਕਿਹਾ, “ਹਰ ਕੋਈ ਜਸਟਿਸ ਚੰਦਰਚੂੜ ਨੂੰ ਅਦਾਲਤ ਦੀ ਸੁਣਵਾਈ ਦੀ ਲਾਈਵ ਸਟ੍ਰੀਮਿੰਗ ਤੋਂ ਬੋਲਦੇ ਹੋਏ ਦੇਖ ਸਕਦਾ ਹੈ। ਉਹ ਨੌਜਵਾਨ ਵਕੀਲਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਉਨ੍ਹਾਂ ਦੇ ਬੋਲ ਹੀਰੇ ਵਰਗੇ ਹਨ। ਉਹ ਮੇਰੀ ਪ੍ਰੇਰਣਾ ਹਨ।''

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...