Rohtak News: ਰੋਹਤਕ ’ਚ ਸ਼ਖਸ ਨੇ ਆਪਣੇ ਚਾਰ ਬੱਚਿਆਂ ਨੂੰ ਪਿਲਾਇਆ ਜ਼ਹਿਰ, ਤਿੰਨ ਦੀ ਹੋਈ ਦਰਦਨਾਕ ਮੌਤ
Father Poisons Four Children: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਕਬੂਲਪੁਰ ਵਿੱਚ ਮੰਗਲਵਾਰ ਨੂੰ ਕਰਜ਼ੇ ਤੋਂ ਦੁਖੀ ਪਿਤਾ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜਦਕਿ 1 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਪਿੰਡ ਕਬੂਲਪੁਰ ਦਾ ਰਹਿਣ ਵਾਲਾ 35 ਸਾਲਾ ਸੁਨੀਲ ਕੁਮਾਰ ਤਰਖਾਣ ਦਾ ਕੰਮ ਕਰਦਾ ਹੈ। ਉਹ ਆਪਣੀ ਪਤਨੀ ਸੁਮਨ ਅਤੇ ਚਾਰ ਬੱਚਿਆਂ ਨਿਸ਼ਿਕਾ 10 ਸਾਲ, ਹਿਨਾ ਅੱਠ ਸਾਲ, ਦੀਕਸ਼ਾ 7 ਸਾਲ ਅਤੇ ਦੇਵ 01 ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਸੀ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਪਿਓ ਨੇ ਇਸ ਵਾਰਦਾਤ ਨੂੰ ਅੰਜਾਮ ਆਪਣੀ ਪਤਨੀ ਅਤੇ ਬੱਚਿਆ ਦੀ ਮਾਂ ਦੀ ਗੈਰ ਮੌਜੂਦਗੀ ’ਚ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਬੱਚਿਆ ਦੀ ਮਾਂ ਖੇਤਾਂ ’ਚ ਕੰਮ ਕਰਨ ਦੇ ਲਈ ਗਈ ਹੋਈ ਸੀ। ਇਸ ਦੌਰਾਨ ਇਸ ਦੌਰਾਨ ਉਸਨੇ ਸਾਰਿਆਂ ਬੱਚਿਆ ਨੂੰ ਜ਼ਹਿਰੀਲਾ ਪਦਾਰਥ ਪਿਲਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਤਾ ਲੱਗਦਿਆਂ ਹੀ ਉਹ ਬੱਚਿਆਂ ਨੂੰ ਪੀ.ਜੀ.ਆਈ. ਇਲਾਜ ਦੌਰਾਨ ਨਿਸ਼ਿਕਾ, ਦੀਕਸ਼ਾ ਅਤੇ ਦੇਵ ਦੀ ਮੌਤ ਹੋ ਗਈ। ਜਦਕਿ ਹਿਨਾ ਦਾ ਇਲਾਜ ਚੱਲ ਰਿਹਾ ਹੈ।
ਮਾਮਲੇ ਸਬੰਧੀ ਪਤਨੀ ਨੇ ਦੱਸਿਆ ਕਿ ਮੁਲਜ਼ਮ ਨੇ ਫੋਨ ਕਰਕੇ ਕਿਹਾ ਸੀ ਕਿ ਉਸ ਨੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਹੈ। ਹੁਣ ਉਹ ਆਪ ਮਰਨ ਵਾਲਾ ਹੈ। ਉਸ ਦਾ ਪਤੀ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਆਪਣੇ ਬਿਆਨਾਂ ਵਿੱਚ ਅੱਠ ਸਾਲਾ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਦੰਦ ਸਾਫ਼ ਕਰਨ ਵਾਲਾ ਪਾਊਡਰ ਕਹਿ ਕੇ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗੁਰਦੁਆਰੇ ਦੇ ਸੇਵਾਦਾਰ ਨੇ ਪਸ਼ੂਆਂ ਨੂੰ ਬਚਾਉਣ ਲਈ ਮੋੜੀ ਕਾਰ, ਸਕਾਰਪੀਓ ਦੀ ਟੱਕਰ 'ਚ 5 ਦੀ ਮੌਤ
- PTC NEWS