ਪਿਓ ਦੀ ਅਨੋਖੀ ਪਹਿਲਕਦਮੀ; ਸੁਹਰਿਆਂ ਤੋਂ ਤੰਗ-ਪ੍ਰੇਸ਼ਾਨ ਧੀ ਨੂੰ ਬੈਂਡ-ਬਾਜਿਆਂ ਨਾਲ ਜਲੂਸ ਕੱਢ ਲਿਆਇਆ ਘਰ ਵਾਪਿਸ
Viral News: ਝਾਰਖੰਡ ਦੇ ਰਾਂਚੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਦਾ ਆਪਣੇ ਸਹੁਰੇ ਘਰ 'ਚ ਤੰਗ-ਪ੍ਰੇਸ਼ਾਨ ਹੋਣ ਮਗਰੋਂ ਇੱਕ ਵਿਲੱਖਣ ਜਿਹੇ ਵਿਕਾਸ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਵਾਲਿਆਂ ਮੁਤਾਬਕ ਵਿਆਹ ਤੋਂ ਬਾਅਦ ਹੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਸਹੁਰੇ ਘਰ ਤੋਂ ਤੰਗ ਆ ਰਹੀ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਬੈਂਡ-ਬਾਜਿਆਂ ਅਤੇ ਆਤਿਸ਼ਬਾਜ਼ੀ ਨਾਲ ਜਲੂਸ ਕੱਢਿਆ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਦੇਖਦਾ ਹੀ ਰਹਿ ਗਿਆ। ਬੇਟੀ ਦੀ ਇਸ ਅਨੋਖੀ ਘਰ ਵਾਪਸੀ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ।
ਧੀ ਨੂੰ ਸਹੁਰਿਆਂ 'ਚ ਪ੍ਰੇਸ਼ਾਨ ਹੁੰਦਾ ਦੇਖ ਇਹ ਪਿਤਾ ਆਪਣੀ ਧੀ ਨੂੰ ਬੈਂਡ ਅਤੇ ਆਤਿਸ਼ਬਾਜ਼ੀ ਨਾਲ ਘਰ ਵਾਪਸ ਲੈ ਆਇਆ। ਇੰਨਾ ਹੀ ਨਹੀਂ ਉਨ੍ਹਾਂ ਨੇ ਨਵਰਾਤਰੀ ਦੌਰਾਨ ਸਮਾਜ ਨੂੰ ਧੀਆਂ ਦੇ ਸਨਮਾਣ ਪ੍ਰਤੀ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਦਰਅਸਲ ਰਾਂਚੀ ਦੇ ਰਹਿਣ ਵਾਲੇ ਪ੍ਰੇਮ ਗੁਪਤਾ ਨੇ ਸਾਕਸ਼ੀ ਗੁਪਤਾ ਦਾ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਸੀ। ਪਰ ਵਿਆਹ ਤੋਂ ਬਾਅਦ ਸਾਕਸ਼ੀ ਨੂੰ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ। ਇਸ ਤੋਂ ਬਾਅਦ ਪ੍ਰੇਮ ਨੇ ਆਪਣੀ ਧੀ ਨੂੰ ਉਥੋਂ ਵਾਪਿਸ ਲੈ ਕੇ ਜਾਣ ਦਾ ਫੈਸਲਾ ਕਰ ਲਿਆ।
ਦੁਖੀ ਧੀ ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਲਿਆਂਦਾ ਘਰ
ਸਾਕਸ਼ੀ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਦੱਸਿਆ ਕਿ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਸਨੂੰ ਅਜਿਹੇ ਮਾਤਾ-ਪਿਤਾ ਮਿਲੇ ਹਨ। ਇਸ ਤੋਂ ਇਲਾਵਾ ਸਾਕਸ਼ੀ ਦੇ ਪਿਤਾ ਪ੍ਰੇਮ ਗੁਪਤਾ ਨੇ ਐਕਸ 'ਤੇ ਕਿਹਾ ਕਿ ਉਨ੍ਹਾਂ ਨੇ ਧੀ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਸੀ ਅਤੇ ਜੇਕਰ ਪਤੀ ਅਤੇ ਉਸਦੇ ਘਰ ਵਾਲੇ ਹੀ ਗ਼ਲਤ ਨਿਕਲਣ ਤਾਂ ਆਪਣੀ ਲਾਡਲੀ ਧੀ ਨੂੰ ਉਸੇ ਤਰ੍ਹਾਂ ਇੱਜ਼ਤ-ਮਾਣ ਨਾਲ ਘਰ ਵਾਪਸ ਲਿਆਉਣਾ ਚਾਹੀਦਾ ਹੈ। ਪ੍ਰੇਮ ਦਾ ਕਹਿਣਾ "ਧੀਆਂ ਬਹੁਤ ਕੀਮਤੀ ਹੁੰਦੀਆਂ, ਇਹ ਸੰਦੇਸ਼ ਸਮਾਜ ਦੇ ਲੋਕਾਂ ਦੀ ਸੋਚ ਨੂੰ ਜ਼ਰੂਰ ਬਦਲੇਗਾ।"
ਜਾਣਕਾਰੀ ਮੁਤਾਬਕ 28 ਅਪ੍ਰੈਲ 2022 ਨੂੰ ਸਾਕਸ਼ੀ ਗੁਪਤਾ ਦਾ ਵਿਆਹ ਸਚਿਨ ਕੁਮਾਰ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਸਚਿਨ ਝਾਰਖੰਡ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਵਿੱਚ ਸਹਾਇਕ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ ਅਤੇ ਸਰਵੇਸ਼ਵਰੀ ਨਗਰ, ਰਾਂਚੀ ਦਾ ਰਹਿਣ ਵਾਲਾ ਹੈ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਾਕਸ਼ੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਕਰੀਬ ਇਕ ਸਾਲ ਬਾਅਦ ਸਾਕਸ਼ੀ ਨੂੰ ਪਤਾ ਲੱਗਾ ਕਿ ਜਿਸ ਵਿਅਕਤੀ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਪਹਿਲਾਂ ਵੀ ਦੋ ਵਾਰ ਵਿਆਹ ਕਰ ਚੁੱਕਾ ਹੈ। ਜਿਸ ਮਗਰੋਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਸਾਕਸ਼ੀ ਨੇ ਦੱਸਿਆ ਕਿ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਜਦੋਂ ਉਸਨੇ ਮਹਿਸੂਸ ਕੀਤਾ ਕਿ ਇਹ ਰਿਸ਼ਤਾ ਛੱਡਣਾ ਉਸਦੇ ਹਿੱਤ ਵਿੱਚ ਹੈ ਤਾਂ ਉਸਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ ਅਤੇ ਪਰਿਵਾਰ ਨੇ ਉਸਦਾ ਸਮਰਥਨ ਕੀਤਾ। ਫਿਰ ਉਸਦੇ ਪਿਤਾ ਨੇ ਉਸਦੇ ਸਹੁਰੇ ਘਰ ਤੋਂ ਢੁਕਵੇਂ ਬੈਂਡਾਂ ਅਤੇ ਆਤਿਸ਼ਬਾਜ਼ੀਆਂ ਨਾਲ ਜਲੂਸ ਕੱਢਿਆ ਅਤੇ ਉਸਨੂੰ ਮਾਪਿਆਂ ਦੇ ਘਰ ਵਾਪਸ ਲੈ ਆਇਆ।
ਸਾਕਸ਼ੀ ਨੇ ਤਲਾਕ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਜਿਸ ਮਗਰੋਂ ਲੜਕੇ ਨੇ ਗੁਜ਼ਾਰਾ-ਭੱਤਾ ਦੇਣ ਦੀ ਗੱਲ ਕਹੀ ਹੈ। ਤਲਾਕ ਨੂੰ ਜਲਦੀ ਹੀ ਕਾਨੂੰਨੀ ਤੌਰ 'ਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਜੌਹਰੀ ਨੇ ਤਿਆਰ ਕੀਤੀ ਸੋਨੇ ਦੀ ਵਿਸ਼ਵ ਕੱਪ ਟਰਾਫੀ, ਇਸ ਖਿਡਾਰੀ ਨੂੰ ਦੇਣਾ ਚਾਹੁੰਦਾ ਤੋਹਫਾ
- PTC NEWS