Ferozepur Bima Scam : ਸਿਹਤ ਵਿਭਾਗ ਦਾ ਅਜਬ ਕਾਰਨਾਮਾ, ਨੌਜਵਾਨ ਦਾ Death ਸਰਟੀਫਿਕੇਟ ਕੀਤਾ ਜਾਰੀ, ਕਾਗਜ਼ਾਂ 'ਚ ਹੀ ਬਣ ਗਈ ਪਤਨੀ
Ferozepur Bima Scam : ਅਕਸਰ ਚਰਚਾਵਾਂ ਦਾ ਵਿਸ਼ਾ ਬਣਦਾ ਪੰਜਾਬ ਸਿਹਤ ਵਿਭਾਗ ਇੱਕ ਵਾਰ ਮੁੜ ਸੁਰਖੀਆਂ ਵਿੱਚ ਸਾਹਮਣੇ ਆਇਆ ਹੈ। ਇਸ ਵਾਰ ਸਿਹਤ ਵਿਭਾਗ ਦਾ ਨਵਾਂ ਕਾਰਨਾਮਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੇਖਣ ਨੂੰ ਸਾਹਮਣੇ ਆਇਆ ਹੈ, ਜਿਥੇ ਵਿਭਾਗ ਵੱਲੋਂ ਇੱਕ ਨੌਜਵਾਨ ਨੂੰ ਮਰਿਆ ਹੋਇਆ ਸਾਬਤ ਕਰਕੇ 'ਡੈਥ ਸਰਟੀਫਿਕੇਟ' ਜਾਰੀ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ, ਪੀੜਤ ਵਿਸ਼ਾਲ ਜ਼ਿਲ੍ਹੇ ਦੇ ਪਿੰਡ ਨਵੇਂ ਪੁਰਬਾ ਦਾ ਰਹਿਣ ਵਾਲਾ ਹੈ। ਨੌਜਵਾਨ ਨੇ ਇਨਸਾਫ ਦੀ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਵਿਸ਼ਾਲ ਨੇ ਕਿਹਾ ਕਿ ਕਿ ਕਿਸੀ ਅਣਪਛਾਤੇ ਮੁਲਜ਼ਮਾਂ ਨੇ ਬੀਮਾ ਕੰਪਨੀ ਤੋਂ ਪੈਸੇ ਵਸੂਲਣ ਨੂੰ ਲੈ ਕੇ ਉਸ ਦੇ ਜਾਲੀ ਕਾਗਜਾਤ ਤਿਆਰ ਕਰਵਾ ਕੇ ਉਸ ਨੂੰ ਮਰਿਆ ਸਾਬਿਤ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਸਗੋਂ ਉਸ ਦੀਆਂ ਅਸਥੀਆਂ ਵੀ ਕਾਗਜਾਂ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਅਤੇ ਸਰਟੀਫਿਕੇਟ ਬਣਵਾ ਲਿਆ। ਨੌਜਵਾਨ ਨੇ ਇਸ ਸਬੰਧੀ ਸਾਰੇ ਸਬੂਤ ਸਮੇਤ ਕਾਗਜ਼ਾਤ ਮੀਡੀਆ ਅੱਗੇ ਰੱਖੇ।
ਕਾਗਜ਼ਾਂ 'ਚ ਹੀ ਖੜੀ ਕੀਤੀ ਪਤਨੀ, ਜਾਣੋ ਕਿਵੇਂ ਹੋਇਆ ਖੁਲਾਸਾ ?
ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਾਰੀ ਕਾਰਵਾਈ ਸਿਹਤ ਵਿਭਾਗ ਮੋਗਾ ਵੱਲੋਂ ਕੀਤੀ ਗਈ ਹੈ। ਪੀੜਤ ਵਿਅਕਤੀ ਨੂੰ ਇਸ ਗੱਲ ਦਾ ਸਰਪੰਚ ਵੱਲੋਂ ਕੀਤੇ ਗਏ ਫੋਨ ਤੋਂ ਪਤਾ ਲੱਗਿਆ, ਜਦੋਂ ਬੀਮਾ ਕੰਪਨੀ ਵਾਲਿਆਂ ਨੇ ਪਿੰਡ ਵਿੱਚ ਜਾ ਕੇ ਛਾਣਬੀਨ ਕੀਤੀ। ਇਸ ਦੌਰਾਨ ਸਰਪੰਚ ਨੇ ਦੱਸਿਆ ਕਿ ਜਿਸ ਸ਼ਖਸ ਨੂੰ ਮਰਿਆ ਸਾਬਿਤ ਕੀਤਾ ਹੈ ਉਹ ਤਾਂ ਅਜੇ ਜਿੰਦਾ ਹੈ ਅਤੇ ਨਾ ਹੀ ਇਸਦਾ ਵਿਆਹ ਹੋਇਆ ਹੈ, ਪਰੰਤੂ ਕਾਗਜਾਂ ਵਿੱਚ ਇਸ ਦੀ ਪਤਨੀ ਵੀ ਬਣਾ ਕੇ ਦਿਖਾਈ ਗਈ ਹੈ। ਨੌਜਵਾਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤਾਂ ਜੋ ਇਸ ਮਾਮਲੇ ਤੋਂ ਪੂਰਾ ਪਰਦਾ ਉੱਠ ਸਕੇ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਸਾਡੇ ਕੋਲ ਸ਼ਿਕਾਇਤ ਆਈ ਹੈ। ਕੁਝ ਬੰਦਿਆਂ ਦਾ ਗਿਰੋਹ ਬਣਿਆ ਹੈ, ਜਿਨ੍ਹਾਂ ਨੇ ਕਲੇਮ ਲੈਣ ਵਾਸਤੇ ਇਹ ਸਾਰਾ ਕਾਰਾ ਕੀਤਾ ਹੈ, ਅਸੀਂ ਟੀਮ ਬਣਾ ਕੇ ਜਲਦੀ ਉਨ੍ਹਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਜਾਵੇਗਾ।
- PTC NEWS