Sat, Nov 8, 2025
Whatsapp

Mansa 'ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ , ਇੱਕ ਦੁਕਾਨ 'ਤੇ ਵੀ ਚਲਾਈਆਂ ਗੋਲੀਆਂ

Mansa News : ਮਾਨਸਾ ਸ਼ਹਿਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਭੀੜ ਭਾੜ ਵਾਲੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਗੁਰਦੁਆਰਾ ਚੌਂਕ 'ਚ ਇੱਕ ਪੈਸਟੀ ਸੈਡ ਦੁਕਾਨ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਬੇਸ਼ੱਕ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ

Reported by:  PTC News Desk  Edited by:  Shanker Badra -- October 28th 2025 06:23 PM
Mansa 'ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ , ਇੱਕ ਦੁਕਾਨ 'ਤੇ ਵੀ ਚਲਾਈਆਂ ਗੋਲੀਆਂ

Mansa 'ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ , ਇੱਕ ਦੁਕਾਨ 'ਤੇ ਵੀ ਚਲਾਈਆਂ ਗੋਲੀਆਂ

Mansa News : ਮਾਨਸਾ ਸ਼ਹਿਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਭੀੜ ਭਾੜ ਵਾਲੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਗੁਰਦੁਆਰਾ ਚੌਂਕ 'ਚ ਇੱਕ ਪੈਸਟੀ ਸੈਡ ਦੁਕਾਨ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਬੇਸ਼ੱਕ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। 

ਬਦਮਾਸ਼ ਮਾਨਸਾ ਦੇ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਸਕੂਟਰੀ 'ਤੇ ਆ ਰਹੀ ਇੱਕ ਮਹਿਲਾ 'ਚ ਵੱਜੇ ਅਤੇ ਡਿੱਗਣ ਤੋਂ ਬਾਅਦ ਭੱਜਣ ਲੱਗੇ ਤਾਂ ਮੌਕੇ 'ਤੇ ਲੋਕਾਂ ਵੱਲੋਂ ਦਬੋਚ ਲਏ ਗਏ ਅਤੇ ਤੁਰੰਤ ਹੀ ਉਹਨਾਂ ਵੱਲੋਂ ਫਿਰ ਤੋਂ ਤਿੰਨ ਫਾਇਰ ਕਰ ਦਿੱਤੇ ਅਤੇ ਭੱਜਣ ਦੇ ਵਿੱਚ ਪੈਦਲ ਅਸਫਲ ਹੋ ਗਏ। ਬਦਮਾਸ਼ ਆਪਣਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਦਾ ਪਾਵਰ ਬੈਂਕ ਸੁੱਟ ਕੇ ਫਰਾਰ ਹੋ ਗਏ। 


ਸਥਾਨਕ ਲੋਕਾਂ ਨੇ ਕਿਹਾ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣੀਆਂ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣ 'ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਕੋਈ ਵੀ ਚੀਜ਼ ਨਹੀਂ ਅਤੇ ਸ਼ਰੇਆਮ ਵਪਾਰੀਆਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ ਅਤੇ ਪੰਜਾਬ ਪੁਲਿਸ ਅਜਿਹੇ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ। 

ਉਹਨਾਂ ਕਿਹਾ ਕਿ ਬਦਮਾਸ਼ਾਂ ਦਾ ਲੋਕਾਂ ਵੱਲੋਂ ਫੜਿਆ ਗਿਆ ਮੋਟਰਸਾਈਕਲ ਬੇਸ਼ੱਕ ਪੁਲਿਸ ਨੇ ਬਰਾਮਦ ਕਰ ਲਿਆ ਪਰ ਪੈਦਲ ਭੱਜਣ ਦੇ ਵਿੱਚ ਸਫਲ ਹੋਣ ਵਾਲੇ ਬਦਮਾਸ਼ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਡੀਐਸਪੀ ਮਨਜੀਤ ਸਿੰਘ ਨੂੰ ਕਿਹਾ ਕਿ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।  ਉਹਨਾਂ ਕਿਹਾ ਕਿ ਫਿਲਹਾਲ ਇਸ ਬਦਮਾਸ਼ਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। 

- PTC NEWS

Top News view more...

Latest News view more...

PTC NETWORK
PTC NETWORK