Sun, Nov 16, 2025
Whatsapp

Patiala News : ਫੂਡ ਸੇਫਟੀ ਵਿਭਾਗ ਵੱਲੋਂ ਮਿਲਾਟਵਖੋਰੀ ਖਿਲਾਫ਼ ਐਕਸ਼ਨ, ਪਿੰਡ ਚੁਤਹਿਰਾ 'ਚ ਡੇਅਰੀ 'ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ

Nakli Khoya : ਨਾਭਾ ਤੋਂ ਖੋਆ ਆਧਾਰਿਤ ਮਿੱਠਾਈਆਂ ਅਤੇ ਮਸਾਲਿਆਂ ਦੇ 7 ਨਮੂਨੇ ਅਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ ਤੇ ਇਹ ਸਾਰੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਜਾਂਚ ਨਤੀਜਿਆਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Reported by:  PTC News Desk  Edited by:  KRISHAN KUMAR SHARMA -- October 07th 2025 03:30 PM -- Updated: October 07th 2025 03:35 PM
Patiala News : ਫੂਡ ਸੇਫਟੀ ਵਿਭਾਗ ਵੱਲੋਂ ਮਿਲਾਟਵਖੋਰੀ ਖਿਲਾਫ਼ ਐਕਸ਼ਨ, ਪਿੰਡ ਚੁਤਹਿਰਾ 'ਚ ਡੇਅਰੀ 'ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ

Patiala News : ਫੂਡ ਸੇਫਟੀ ਵਿਭਾਗ ਵੱਲੋਂ ਮਿਲਾਟਵਖੋਰੀ ਖਿਲਾਫ਼ ਐਕਸ਼ਨ, ਪਿੰਡ ਚੁਤਹਿਰਾ 'ਚ ਡੇਅਰੀ 'ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ

Nakli Paneer : ਪਟਿਆਲਾ ਵਿੱਚ ਫੂਡ ਸੇਫਟੀ ਟੀਮ ਨੇ ਅੱਜ ਤੜਕਸਾਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਨੇੜਲੇ ਪਿੰਡ ਚੁਤਹਿਰਾ ਵਿਖੇ ਇੱਕ ਡੇਅਰੀ ਯੂਨਿਟ ਉੱਤੇ ਰੇਡ ਦੌਰਾਨ 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ। ਇਹ ਕਾਰਵਾਈ ਸਿਹਤ ਵਿਭਾਗ ਪੰਜਾਬ ਦੇ ਸਖਤ ਹੁਕਮਾਂ 'ਤੇ ਜ਼ਿਲ੍ਹਾ ਪਟਿਆਲਾ ਦੀ ਫੂਡ ਸੇਫਟੀ ਵਿੰਗ ਵੱਲੋਂ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਖੁਰਾਕੀ ਮਿਲਾਵਟ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ।

ਜ਼ਿਲ੍ਹਾ ਹੈਲਥ ਅਫ਼ਸਰ ਅਤੇ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ‘ਚ ਭੋਜਨ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਨਿਰੀਖਣ ਅਤੇ ਨਮੂਨੇ ਲੈਣ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਫੂਡ ਸੇਫਟੀ ਟੀਮ ਨੇ ਸਮਾਣਾ ਨੇੜਲੇ ਪਿੰਡ ਚੁਤਹਿਰਾ ਸਥਿਤ ਇੱਕ ਡੇਅਰੀ ਯੂਨਿਟ 'ਤੇ ਰੇਡ ਕੀਤੀ, ਜਿਸ ਵਿੱਚ ਫੂਡ ਸੇਫਟੀ ਅਫਸਰ, ਪਟਿਆਲਾ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਸ਼ਾਮਲ ਸਨ। ਇਸ ਦੌਰਾਨ ਪਨੀਰ, ਦਹੀਂ ਅਤੇ ਸਕਿਮਡ ਮਿਲਕ ਪਾਊਡਰ ਦੇ ਤਿੰਨ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਲਏ ਗਏ। ਨਾਲ ਹੀ 225 ਕਿਲੋਗ੍ਰਾਮ ਸ਼ੱਕੀ ਮਿਲਾਵਟੀ ਪਨੀਰ ਮੌਕੇ 'ਤੇ ਹੀ ਜ਼ਬਤ ਕੀਤਾ ਗਿਆ। ਇਹ ਸਾਰੇ ਨਮੂਨੇ ਰਾਜ ਫੂਡ ਲੈਬੋਰਟਰੀ, ਖਰੜ ਭੇਜੇ ਗਏ ਹਨ। ਜਾਂਚ ਦੀ ਰਿਪੋਰਟ ਆਉਣ ਉਪਰੰਤ ਹੋਰ ਕਾਰਵਾਈ ਕੀਤੀ ਜਾਵੇਗੀ।


ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਵੀ ਫੂਡ ਸੇਫਟੀ ਟੀਮ ਨੇ ਨਾਭਾ ਅਤੇ ਰਾਜਪੁਰਾ ਸ਼ਹਿਰਾਂ ਵਿੱਚ ਵੀ ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ  ਨਿਰੀਖਣ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਸਨ। ਨਾਭਾ ਤੋਂ ਖੋਆ ਆਧਾਰਿਤ ਮਿੱਠਾਈਆਂ ਅਤੇ ਮਸਾਲਿਆਂ ਦੇ 7 ਨਮੂਨੇ ਅਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ ਤੇ ਇਹ ਸਾਰੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਜਾਂਚ ਨਤੀਜਿਆਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਤੇ ਖਾਦ ਪਦਾਰਥ ਉਪਲਬਧ ਕਰਵਾਉਣ, ਖੁਰਾਕੀ ਮਿਲਾਵਟ ਰੋਕਣ ਅਤੇ ਗੁਣਵੱਤਾ ਦੀ ਨਿਗਰਾਨੀ ਲਈ ਪਹਿਲਾਂ ਹੀ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਇਕੱਠੇ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ, ਪਟਿਆਲਾ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਗੁਣਵੱਤਾ ਭਰੀ ਖੁਰਾਕ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਤਿਉਹਾਰਾਂ ਮੌਕੇ ਮੰਗ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ, ਵਿਭਾਗ ਵੱਲੋਂ ਸਖਤ ਨਿਰੀਖਣ ਜਾਰੀ ਰਹੇਗਾ ਅਤੇ ਜੋ ਵੀ ਵਿਅਕਤੀ, ਵਿਕਰੇਤਾ, ਵਪਾਰੀ ਜਾਂ ਦੁਕਾਨਦਾਰ ਖੁਰਾਕੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK