Karnataka News : ਕਰਨਾਟਕਾ 'ਚ ਇਜ਼ਰਾਈਲੀ ਔਰਤ ਸਮੇਤ ਦੋ ਨਾਲ ਜਬਰ-ਜਨਾਹ, ਤਿੰਨ ਦੋਸਤਾਂ ਨੂੰ ਨਹਿਰ 'ਚ ਸੁੱਟਿਆ
Crime against Women in Karnataka : ਕਰਨਾਟਕ 'ਚ ਵੀਰਵਾਰ ਰਾਤ ਨੂੰ ਇਕ 27 ਸਾਲਾ ਇਜ਼ਰਾਈਲੀ ਸੈਲਾਨੀ ਅਤੇ ਇਕ ਹੋਮਸਟੇ ਦੇ ਮਾਲਕ ਨਾਲ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਕ ਇਹ ਘਟਨਾ ਕੋਪਲ ਜ਼ਿਲੇ ਦੇ ਸਾਨਾਪੁਰ 'ਚ ਵੀਰਵਾਰ ਰਾਤ ਕਰੀਬ 11.30 ਵਜੇ ਵਾਪਰੀ। ਪੁਲਿਸ ਮੁਤਾਬਕ ਔਰਤਾਂ ਦੇ ਨਾਲ ਉਨ੍ਹਾਂ ਦੇ ਤਿੰਨ ਮਰਦ ਦੋਸਤ ਵੀ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ ਅਮਰੀਕਾ ਦਾ ਹੈ।
ਮੁਲਜ਼ਮਾਂ ਨੇ ਪਹਿਲਾਂ ਇਨ੍ਹਾਂ ਪੰਜਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਔਰਤਾਂ ਨਾਲ ਬਲਾਤਕਾਰ ਕੀਤਾ। ਉਸ ਦੇ ਤਿੰਨ ਸਾਥੀਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਅਜੇ ਵੀ ਲਾਪਤਾ ਹੈ। ਫਾਇਰ ਅਫਸਰ ਅਤੇ ਪੁਲਿਸ ਡੌਗ ਸਕੁਐਡ ਨਾਲ ਲਾਪਤਾ ਸੈਲਾਨੀ ਦੀ ਭਾਲ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਦੋ ਵਿਸ਼ੇਸ਼ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਪੁਲਿਸ ਨੇ ਦਰਜ ਕੀਤਾ ਮਾਮਲਾ
ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕਰ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਅੰਤਿਮ ਰਿਪੋਰਟ ਆਉਣ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਵੇਗੀ। ਹੁਣ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਜੇਕਰ ਉਹ ਲੋਕ ਚਾਹੁਣ ਤਾਂ ਉਨ੍ਹਾਂ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਜਲਦੀ ਤੋਂ ਜਲਦੀ ਦੋਸ਼ੀ ਨੂੰ ਫੜ ਲਵਾਂਗੇ। ਇਜ਼ਰਾਈਲੀ ਔਰਤ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਦੂਜੀ ਔਰਤ ਦੀ ਉਮਰ 30 ਸਾਲ ਹੈ।
ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੋਪਲ ਦੇ ਐਸਪੀ ਰਾਮ ਐਲ ਅਰਾਸਦੀ ਨੇ ਦੱਸਿਆ ਕਿ ਹੋਮਸਟੇ ਦੇ ਮਾਲਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਅਤੇ ਉਸਦੇ ਚਾਰ ਮਹਿਮਾਨ ਰਾਤ ਦੇ ਖਾਣੇ ਤੋਂ ਬਾਅਦ ਤੁੰਗਭਦਰਾ ਖੱਬੇ ਕੰਢੇ ਨਹਿਰ ਦੇ ਕੰਢੇ ਤਾਰਿਆਂ ਨੂੰ ਵੇਖਣ ਲਈ ਗਏ ਸਨ, ਜਦੋਂ ਮੁਲਜ਼ਮ ਬਾਈਕ 'ਤੇ ਉੱਥੇ ਪਹੁੰਚਿਆ। ਪਹਿਲਾਂ ਉਸ ਨੇ ਪੁੱਛਿਆ ਕਿ ਪੈਟਰੋਲ ਕਿੱਥੋਂ ਲਿਆਉਣਾ ਹੈ ਅਤੇ ਫਿਰ 100 ਰੁਪਏ ਮੰਗਣ ਲੱਗਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਉਪਰੰਤ ਮੁਲਜ਼ਮ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
- PTC NEWS