''Virat Kohli 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ...'' ਇੰਗਲੈਂਡ ਦੇ ਸਾਬਕਾ ਕ੍ਰਿਕਟਰ ਦਾ ਫੁੱਟਿਆ ਗੁੱਸਾ
Steve Harmison on Virat Kohli : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵ ਹਾਰਮਿਸਨ, ਵਿਰਾਟ ਕੋਹਲੀ ਤੋਂ ਪੂਰੀ ਤਰ੍ਹਾਂ ਦੁਖੀ ਹਨ। ਹਾਰਮਿਸਨ ਨੇ ਕੋਹਲੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਵਿਸ਼ਵ ਕ੍ਰਿਕਟ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਬਾਰਡਰ-ਗਾਵਸਕਰ ਸੀਰੀਜ਼ ਦੇ ਚੌਥੇ ਟੈਸਟ ਮੈਚ ਦੌਰਾਨ ਵਿਰਾਟ ਕੋਹਲੀ ਅਤੇ ਸੈਮ ਕਾਂਸਟੈਂਸ ਵਿਚਾਲੇ ਬਹਿਸ ਹੋ ਗਈ ਸੀ। ਕੋਹਲੀ 'ਤੇ ਜਾਣਬੁੱਝ ਕੇ ਨੌਜਵਾਨ ਕ੍ਰਿਕਟਰ ਦੇ ਮੋਢੇ ਨਾਲ ਮੋਢਾ ਮਾਰਨ ਦਾ ਦੋਸ਼ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਕੋਹਲੀ ਨੂੰ ਫਟਕਾਰ ਲਗਾਈ ਅਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ। ਇਸ ਤੋਂ ਬਾਅਦ ਹੁਣ ICC ਦੇ ਇਸ ਫੈਸਲੇ ਨੂੰ ਲੈ ਕੇ ਸਟੀਵ ਹਰਮਿਸਨ ਦਾ ਬਿਆਨ ਆਇਆ ਹੈ। ਹਾਰਮਿਸਨ ਦਾ ਮੰਨਣਾ ਹੈ ਕਿ ਕੋਹਲੀ ਨੂੰ ਦਿੱਤੀ ਗਈ ਸਜ਼ਾ ਬਹੁਤ ਘੱਟ ਹੈ।
ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਸੈਮ ਕੌਂਸਟਾਸ ਲਈ ਵੀ ਸੁਝਾਅ ਦਿੱਤਾ ਸੀ, "ਸੈਮ ਕੋਲ ਸਕੂਪ ਹਨ, ਉਸ ਕੋਲ ਵੱਡੇ ਸ਼ਾਟ ਹਨ ਪਰ ਕੀ ਉਸ ਕੋਲ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਖਿਲਾਫ ਟੈਸਟ ਮੈਚ ਕ੍ਰਿਕਟ ਲਈ ਰੱਖਿਆਤਮਕ ਤਕਨੀਕ ਹੈ?, ਇਹ ਕੁੱਝ ਅਜਿਹਾ ਹੈ, ਜਿਸ ਨੂੰ ਉਸਨੂੰ ਸਮਝਣ ਦੀ ਜ਼ਰੂਰਤ ਹੈ ਜੇਕਰ ਉਹ ਇਸਨੂੰ ਸਹੀ ਕਰਦਾ ਹੈ, ਤਾਂ ਉਸ ਕੋਲ ਇੱਕ ਵਧੀਆ ਮੌਕਾ ਹੈ ਕਿਉਂਕਿ ਉਹ ਹਮਲਾਵਰ ਹੋ ਸਕਦਾ ਹੈ ਅਤੇ ਗੇਂਦ 'ਤੇ ਹਮਲਾ ਕਰਨ ਦੀ ਚੰਗੀ ਮਾਨਸਿਕਤਾ ਰੱਖਦਾ ਹੈ।
ਸਾਬਕਾ ਗੇਂਦਬਾਜ਼ ਨੇ ਅੱਗੇ ਕਿਹਾ, "ਪਰ ਮੈਨੂੰ ਲੱਗਦਾ ਹੈ ਕਿ ਉਹ ਡੇਵਿਡ ਵਾਰਨਰ ਬਣਨਾ ਚਾਹੁੰਦਾ ਹੈ, ਅਤੇ ਤਕਨੀਕੀ ਤੌਰ 'ਤੇ, ਉਹ ਵਾਰਨਰ ਜਿੰਨਾ ਚੰਗਾ ਨਹੀਂ ਹੈ। ਜੇਕਰ ਉਹ ਇੰਗਲੈਂਡ ਖਿਲਾਫ ਬੱਲੇਬਾਜ਼ੀ ਦੀ ਸ਼ੁਰੂਆਤ ਕਰਦਾ ਹੈ ਤਾਂ ਮੈਂ ਖੁਸ਼ ਹੋਵਾਂਗਾ...ਮੈਂ ਸੱਚਮੁੱਚ ਖੁਸ਼ ਹੋਵਾਂਗਾ। "ਪਰ ਉਹ ਸਿਰਫ 19 ਸਾਲ ਦਾ ਹੈ, ਅਤੇ ਉਹ ਸੁਧਾਰ ਕਰਨ ਜਾ ਰਿਹਾ ਹੈ ... ਹਾਲਾਂਕਿ, ਜੇਕਰ ਉਹ ਇਸ ਤਰ੍ਹਾਂ ਜਾਰੀ ਰਿਹਾ, ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।"
ਦੱਸ ਦੇਈਏ ਕਿ ਬਾਰਡਰ-ਗਾਵਸਕਰ ਟਰਾਫੀ 'ਚ ਆਸਟ੍ਰੇਲੀਆ ਨੇ ਭਾਰਤ ਨੂੰ 3-1 ਨਾਲ ਹਰਾ ਕੇ ਸੀਰੀਜ਼ ਜਿੱਤਣ 'ਚ ਸਫਲਤਾ ਹਾਸਲ ਕੀਤੀ ਸੀ। 10 ਸਾਲਾਂ ਬਾਅਦ ਆਸਟ੍ਰੇਲੀਆਈ ਟੀਮ ਬਾਰਡਰ-ਗਾਵਸਕਰ ਟਰਾਫੀ ਦਾ ਖਿਤਾਬ ਜਿੱਤਣ 'ਚ ਸਫਲ ਰਹੀ ਹੈ।
- PTC NEWS