Wed, Dec 4, 2024
Whatsapp

Joginder Pal Jain Death : ਨਹੀਂ ਰਹੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ

ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸਿਆਸੀ ਖਿਮੇ ’ਚ ਸੋਗ ਦੀ ਲਹਿਰ ਦੋੜ ਪਈ ਹੈ। ਜੋਗਿੰਦਰ ਪਾਲ ਜੈਨ ਨੂੰ ਚਾਹੁਣ ਵਾਲਿਆਂ ਵੱਲੋਂ ਜੋਗਿੰਦਰ ਪਾਲ ਦੇ ਬੇਟੇ ਅਕਸ਼ਤ ਜੈਨ ਨਾਲ ਇਸ ਦੁੱਖ ਦੀ ਘੜੀ ’ਚ ਸ਼ਰੀਕ ਹੋ ਕੇ ਦੁੱਖ ਸਾਂਝਾ ਕੀਤਾ।

Reported by:  PTC News Desk  Edited by:  Aarti -- November 27th 2024 08:33 AM
Joginder Pal Jain Death :  ਨਹੀਂ ਰਹੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ

Joginder Pal Jain Death : ਨਹੀਂ ਰਹੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ

Joginder Pal Jain Death : ਜ਼ਿਲ੍ਹਾ ਮੋਗਾ ਦੀ ਸਿਆਸਤ ਵਿੱਚ ਵੱਡਾ ਨਾਂ ਤਿੰਨ ਵਾਰ ਮੋਗਾ ਤੋਂ ਵਿਧਾਇਕ ਰਹੇ ਜੋਗਿੰਦਰ ਪਾਲ ਜੈਨ ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜੋਗਿੰਦਰ ਪਾਲ ਜੈਨ ਲੰਬਾ ਸਮੇ ਤੋਂ ਬੀਮਾਰ ਚੱਲ ਰਹੇ ਸੀ। ਜਿਸ ਕਾਰਨ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਦੇ ਦਿੱਲੀ ਦੇ ਹਾਰਟ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਤੜਕਸਾਰ ਤਿੰਨ ਵਜੇ ਦੇ ਕਰੀਬ ਦਿਹਾਂਤ ਹੋ ਗਿਆ। 

ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸਿਆਸੀ ਖਿਮੇ ’ਚ ਸੋਗ ਦੀ ਲਹਿਰ ਦੋੜ ਪਈ ਹੈ। ਜੋਗਿੰਦਰ ਪਾਲ ਜੈਨ ਨੂੰ ਚਾਹੁਣ ਵਾਲਿਆਂ ਵੱਲੋਂ ਜੋਗਿੰਦਰ ਪਾਲ ਦੇ ਬੇਟੇ ਅਕਸ਼ਤ ਜੈਨ ਨਾਲ ਇਸ ਦੁੱਖ ਦੀ ਘੜੀ ’ਚ ਸ਼ਰੀਕ ਹੋ ਕੇ ਦੁੱਖ ਸਾਂਝਾ ਕੀਤਾ। ਜੋਗਿੰਦਰ ਪਾਲ ਜੈਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਹਨ। 


ਦੱਸ਼ ਦਈਏ ਕਿ ਲੰਘੀਆਂ ਲੋਕ ਸਭਾ ਚੋਣਾਂ ਦਰਮਿਆਨ ਜੋਗਿੰਦਰ ਪਾਲ ਜੈਨ ਦੇ ਬੇਟੇ ਸਾਬਕਾ ਮੇਅਰ ਨਗਰ ਨਿਗਮ ਮੋਗਾ  ਅਕਿਸ਼ਤ ਜੈਨ ਨੇ ਬੀਜੇਪੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਪਰ ਜੋਗਿੰਦਰ ਪਾਲ ਜੈਨ 2 ਵਾਰ ਕਾਂਗਰਸ ਪਾਰਟੀ ਤੋਂ ਅਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਬਣੇ। ਦੱਸਣਯੋਗ ਹੈ ਕਿ ਜੋਗਿੰਦਰ ਪਾਲ ਜੈਨ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਗਾਂਧੀ ਰੋਡ ’ਤੇ ਬਣੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : Chandigarh Bomb Blast : ਗੈਂਗਸਟਰ ਗੋਲਡੀ ਬਰਾੜ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ...ਪੋਸਟ ਪਾ ਕੇ ਦੱਸਿਆ ਕਾਰਨ

- PTC NEWS

Top News view more...

Latest News view more...

PTC NETWORK