Mon, Apr 29, 2024
Whatsapp

ਸਾਬਕਾ ਵਿਧਾਇਕ ਕੁਲਦੀਪ ਵੈਦ ਮੁੜ ਵਿਜੀਲੈਂਸ ਦਫ਼ਤਰ ਹੋਏ ਪੇਸ਼

ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਸੀਨੀਅਰ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਮੁੜ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਜਿੱਥੇ ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ।

Written by  Jasmeet Singh -- March 29th 2023 08:41 PM
ਸਾਬਕਾ ਵਿਧਾਇਕ ਕੁਲਦੀਪ ਵੈਦ ਮੁੜ ਵਿਜੀਲੈਂਸ ਦਫ਼ਤਰ ਹੋਏ ਪੇਸ਼

ਸਾਬਕਾ ਵਿਧਾਇਕ ਕੁਲਦੀਪ ਵੈਦ ਮੁੜ ਵਿਜੀਲੈਂਸ ਦਫ਼ਤਰ ਹੋਏ ਪੇਸ਼

ਲੁਧਿਆਣਾ: ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਸੀਨੀਅਰ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਮੁੜ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਜਿੱਥੇ ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਵੈਦ ਨੇ ਕਿਹਾ ਕਿ ਉਹ ਵਿਜੀਲੈਂਸ ਵਿਭਾਗ ਨੂੰ ਜਾਂਚ ਵਿੱਚ ਪੂਰੀ ਤਰੀਕੇ ਨਾਲ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਲੰਬੀ ਹੈ ਅਤੇ ਵਿਜੀਲੈਂਸ ਅਧਿਕਾਰੀਆਂ ਨੂੰ ਜਿਸ ਤਰੀਕੇ ਨਾਲ ਜਾਂਚ 'ਚ ਸਹਿਯੋਗ ਦੀ ਲੋੜ ਤਾਂ ਉਹ ਉਸ ਤਰੀਕੇ ਨਾਲ ਸਾਥ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਗਲੇ 6 ਅਪ੍ਰੈਲ ਦੀ ਤਰੀਕ ਰੱਖੀ ਗਈ ਹੈ। ਉਹ ਉਦੋਂ ਤੱਕ ਆਪਣੇ ਸਾਰੇ ਕਾਗਜ਼ਾਤ ਵਿਜੀਲੈਂਸ ਵਿਭਾਗ ਦੇ ਅੱਗੇ ਪੇਸ਼ ਕਰ ਦੇਣਗੇ।


- PTC NEWS

Top News view more...

Latest News view more...