Sat, Apr 1, 2023
Whatsapp

Former Sarpanch Attempt Suicide: ਇਕ ਤਰਫਾ ਪਿਆਰ ਕਰਕੇ ਸਾਬਕਾ ਸਰਪੰਚ ਨੇ ਥਾਣੇ ’ਚ ਖ਼ੁਦ ਨੂੰ ਮਾਰੀ ਗੋਲੀ

ਗੁਰਦਾਸਪੁਰ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇਕ ਲੜਕੀ ਦੇ ਪਿਆਰ ਵਿਚ ਇੰਨਾ ਜਿਆਦਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਲਈ।

Written by  Aarti -- March 06th 2023 09:47 AM
Former Sarpanch Attempt Suicide: ਇਕ ਤਰਫਾ ਪਿਆਰ ਕਰਕੇ ਸਾਬਕਾ ਸਰਪੰਚ ਨੇ ਥਾਣੇ ’ਚ ਖ਼ੁਦ ਨੂੰ ਮਾਰੀ ਗੋਲੀ

Former Sarpanch Attempt Suicide: ਇਕ ਤਰਫਾ ਪਿਆਰ ਕਰਕੇ ਸਾਬਕਾ ਸਰਪੰਚ ਨੇ ਥਾਣੇ ’ਚ ਖ਼ੁਦ ਨੂੰ ਮਾਰੀ ਗੋਲੀ

ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ, 6 ਮਾਰਚ): ਜ਼ਿਲ੍ਹੇ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇਕ ਲੜਕੀ ਦੇ ਪਿਆਰ ਵਿਚ ਇੰਨਾ ਜਿਆਦਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਲਈ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਜ਼ਖਮੀ ਹਾਲਤ ’ਚ ਤੁਰੰਤ ਗੁਰਦਾਸਪੁਰ ਦੇ ਇਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਰ ਉੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਸਰਪੰਚ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਮਾਮਲੇ ਸਬੰਧੀ ਐਸਐੱਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਮਲਾ ਇਕ ਤਰਫਾ ਪਿਆਰ ਦਾ ਹੈ। ਜਿਸ ਵਿੱਚ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਲੜਕੀ ਦਾ ਵਿਆਹ ਕੀਤੇ ਹੋ ਜਾਣ ਦੇ ਮਗਰੋਂ ਵੀ ਸਰਪੰਚ ਉਸਨੂੰ ਆਪਣਾ ਵਿਆਹੁਤਾ ਜੀਵਨ ਛੱਡ ਕੇ ਉਸ ਨਾਲ ਰਹਿਣ ਲਈ ਮਜ਼ਬੂਰ ਕਰਦਾ ਸੀ। ਜਿਸ ਕਾਰਨ ਪੀੜਤ ਲੜਕੀ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। 


ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਆਪਣਾ ਲਾਇਸੰਸੀ ਰਿਵਾਲਵਰ ਲੁਕਾ ਕੇ ਥਾਣੇ ਅੰਦਰ ਆਇਆ ਸੀ ਅਤੇ ਪਿਸ਼ਾਬ ਦੇ ਬਹਾਨੇ ਬਾਥਰੂਮ ਚ ਜਾ ਕੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਹੱਥ ਵਿੱਚ ਰਿਵਾਲਵਰ ਲੈਕੇ ਬਾਹਰ ਆ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੰਦਾ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ। 

ਉਹਨਾਂ ਅੱਗੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 307, 353, 186 ਤੇ ਆਰਮਜ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੱਸਿਆ ਕਿ ਸਾਬਕਾ ਸਰਪੰਚ ਖ਼ਤਰੇ ਤੋਂ ਬਾਹਰ ਹੈ ਜਿਸਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: Punjab Budget Session : ਪੰਜਾਬ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ, ਰਾਜਪਾਲ ਦੇ ਭਾਸ਼ਣ ’ਤੇ ਹੋਵੇਗੀ ਚਰਚਾ

- PTC NEWS

adv-img

Top News view more...

Latest News view more...