Mon, Dec 8, 2025
Whatsapp

Moga News : 35 ਸਾਲਾਂ ਦੀ ਦੋਸਤੀ ਚੜ੍ਹੀ ਪੈਸਿਆਂ ਦੀ ਭੇਂਟ , ਦੋਸਤ ਨੇ ਆਪਣੇ NRI ਦੋਸਤ ਨਾਲ ਮਾਰੀ 15 ਲੱਖ ਰੁਪਏ ਦੀ ਠੱਗੀ

Moga News : ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ। ਐਨਆਰਆਈ ਮੋਗਾ ਆਉਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ

Reported by:  PTC News Desk  Edited by:  Shanker Badra -- October 11th 2025 05:06 PM
Moga News : 35 ਸਾਲਾਂ ਦੀ ਦੋਸਤੀ ਚੜ੍ਹੀ ਪੈਸਿਆਂ ਦੀ ਭੇਂਟ , ਦੋਸਤ ਨੇ ਆਪਣੇ NRI ਦੋਸਤ ਨਾਲ ਮਾਰੀ 15 ਲੱਖ ਰੁਪਏ ਦੀ ਠੱਗੀ

Moga News : 35 ਸਾਲਾਂ ਦੀ ਦੋਸਤੀ ਚੜ੍ਹੀ ਪੈਸਿਆਂ ਦੀ ਭੇਂਟ , ਦੋਸਤ ਨੇ ਆਪਣੇ NRI ਦੋਸਤ ਨਾਲ ਮਾਰੀ 15 ਲੱਖ ਰੁਪਏ ਦੀ ਠੱਗੀ

Moga News : ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ। ਐਨਆਰਆਈ ਮੋਗਾ ਆਉਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸਦੇ ਨਾਲ ਮਿਲ ਕੇ ਇਕ ਨਿਊ ਐਸਬੀ ਨਾ 'ਤੇ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕਰਵਾਏ।

ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚਲਦਾ ਰਿਹਾ ਪਰ ਐਨਆਰਆਈ ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ। ਐਨਆਰਆਈ ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤੇ ਗਏ ਅਤੇ ਜੋ ਪੈਸੇ ਕਾਰੋਬਾਰ ਵਿੱਚ ਲਗਵਾਏ ਸਨ ਉਹ ਵੀ ਦੇਣ ਤੋਂ ਸਾਫ ਮੁੱਕਰ ਗਿਆ। ਇਸ ਮੌਕੇ 'ਤੇ ਐਨਆਰਆਈ ਪਵਿੱਤਰ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਥਾਣੇ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ। 


ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਉਰਫ ਬੱਬੂ ਖਿਲਾਫ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ NRI ਪਵਿੱਤਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵਿਅਕਤੀ ਦੀ ਤੁਰੰਤ ਗਿਰਫਤਾਰੀ ਕੀਤੀ ਜਾਵੇ ਤਾਂ ਜੋ ਅਜਿਹਾ ਵਿਅਕਤੀ ਕਿਸੇ ਹੋਰ ਨਾਲ ਠੱਗੀ ਧੋਖਾ ਨਾ ਕਰ ਸਕੇ।

ਕੀ ਕਹਿਣਾ ਥਾਣਾ ਮੁਖੀ ਵਰਨ ਕੁਮਾਰ ਦਾ

ਉਧਰ ਦੂਸਰੇ ਪਾਸੇ ਥਾਂਣਾ ਮੁਖੀ ਵਰਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਆਰਆਈ ਪਵਿੱਤਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਸੀ ਕਿ ਉਸਦੇ ਦੋਸਤ ਬਲਵਿੰਦਰ ਸਿੰਘ ਉੱਰਫ ਬੱਬੂ ਨੇ ਉਸ ਨਾਲ ਕਾਰੋਬਾਰ ਕਰਨ ਦੇ ਨਾਂ 'ਤੇ 15 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਵਾਂ ਧਿਰਾਂ ਦਾ ਪੱਖ ਜਾਣਨ ਤੋਂ ਬਾਅਦ ਮੋਗਾ ਪੁਲਿਸ ਐਨਆਰਆਈ ਪਵਿੱਤਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਬਲਵਿੰਦਰ ਸਿੰਘ ਉਰਫ ਬੱਬੂ ਵਾਸੀ ਮੋਗਾ ਖਿਲਾਫ ਵੱਖ -ਵੱਖ ਥਾਵਾਂ ਤਹਿਤ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਕਤ ਮੁਲਜਮ ਨੂੰ ਪੁਲਿਸ ਨੇ ਜਲਦ ਗਿਰਫਤਾਰ ਕਰਨ ਦਾ ਦਾਅਵਾ ਕੀਤਾ। 

- PTC NEWS

Top News view more...

Latest News view more...

PTC NETWORK
PTC NETWORK