Advertisment

ਕਾਂਸਟੇਬਲ ਕਤਲ ਮਾਮਲੇ 'ਚ ਸ਼ਾਮਲ ਗੈਂਗਸਟਰ ਜੋਰਾ ਪੁਲਿਸ ਮੁਕਾਬਲੇ 'ਚ ਜ਼ਖਮੀ, ਦੋਵੇਂ ਲੱਤਾਂ 'ਚ ਲੱਗੀਆਂ ਗੋਲੀਆਂ

ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ’ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਦੌਰਾਨ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਦੀ ਐਨਕਾਉਂਟਰ ਵਿੱਚ ਮੌਤ ਹੋ ਗਈ ਹੈ।

author-image
Aarti
Updated On
New Update
ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੈਂਗਸਟਰ ਜੋਰਾ ਹਲਾਕ
Advertisment

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ’ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਦੌਰਾਨ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਐਨਕਾਉਂਟਰ ਵਿੱਚ ਜ਼ਖਮੀ ਹੋ ਗਿਆ ਹੈ। ਦੱਸ ਦੇਈਏ ਕਿ ਫਿਲੌਰ ਗੋਲੀਬਾਰੀ ਕਾਂਡ ਵਿੱਚ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਸ਼ਹੀਦ ਹੋ ਗਿਆ ਸੀ, ਜਿਸ ਵਿੱਚ ਯੁਵਰਾਜ ਸਿੰਘ ਉਰਫ ਜੋਰਾ ਮੁੱਖ ਮੁਲਜ਼ਮ ਸੀ। AGTF ਦੀ ਟੀਮ ਦੇ ਨਾਲ ਨਜ਼ਦੀਕੀ ਮੁਕਾਬਲੇ ਤੋਂ ਬਾਅਦ ਐਨਕਾਊਂਟਰ 'ਚ ਜੋਰਾ ਜ਼ਖਮੀ ਹੋ ਗਿਆ ਹੈ।

Advertisment

ਮੁਲਜ਼ਮ ਯੁਵਰਾਜ ਸਿੰਘ ਉਰਫ ਜੋਰਾ ਰਮਜ਼ਾਨ ਮਲਿਕ ਦੀ ਫਰਜ਼ੀ ਪਛਾਣ ਤਹਿਤ ਜ਼ੀਰਕਪੁਰ ਦੇ ਢਕੋਲੀ ਵਿਖੇ 'ਐਲਪਸ' ਨਾਮਕ ਹੋਟਲ ਵਿੱਚ ਰਹਿ ਰਿਹਾ ਸੀ। ਖ਼ੁਫ਼ੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਏ.ਆਈ.ਜੀ ਸੰਦੀਪ ਗੋਇਲ ਅਤੇ ਡੀ.ਐੱਸ.ਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ AGTF ਦੀ ਟੀਮ ਨੇ ਹੋਟਲ 'ਐਲਪਸ' ਨੂੰ ਘੇਰ ਲਿਆ ਅਤੇ ਹੋਟਲ ਦੇ ਮੈਨੇਜਰ ਤੋਂ ਹੋਟਲ ਦੇ ਕਮਰੇ ਨੰਬਰ 105 ਵਿੱਚ ਮੁਲਜ਼ਮ ਜੋਰਾ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। 





ਇਸ ਪੁਸ਼ਟੀ ਦੇ ਨਤੀਜੇ ਵਜੋਂ AGTF ਟੀਮ ਨੇ ਮੁਲਜ਼ਮ ਨੂੰ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ। ਪਰ ਮੁਲਜ਼ਮ ਜੋਰਾ ਨੇ AGTF ਟੀਮ 'ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ AGTF ਨੇ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਇਸ ਫੌਰੀ ਮੁਕਾਬਲੇ 'ਚ ਦੱਸਿਆ ਜਾ ਰਿਹਾ ਕਿ ਜੋਰਾ ਦੇ ਦੋਵੇਂ ਲੱਤਾਂ 'ਚ ਪੁਲਿਸ ਦੀਆਂ ਗੋਲੀਆਂ ਲੱਗੀਆਂ ਅਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।  

ਇਸ ਦੌਰਾਨ ਪੰਜਾਬ ਪੁਲਿਸ ਦੇ AIG ਸੰਦੀਪ ਗੋਇਲ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਣ ਤੋਂ ਬਚ ਗਏ। ਉਨ੍ਹਾਂ ਦੀ ਬੁਲੇਟ ਪਰੂਫ ਜੈਕੇਟ ਨੂੰ ਗੋਲੀ ਲੱਗੀ, ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਗੋਇਲ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਐਨਕਾਊਂਟਰ ਸਪੈਸ਼ਲਿਸਟ ਡੀ.ਐੱਸ.ਪੀ ਬਿਕਰਮ ਸਿੰਘ ਬਰਾੜ ਵੀ ਟੀਮ ਦਾ ਹਿੱਸਾ ਸਨ।

Advertisment

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਫਗਵਾੜਾ 'ਚ ਗੈਂਗਸਟਰਾਂ ਨੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਜਵਾ ਐੱਸ.ਐੱਚ.ਓ ਦਾ ਗੰਨਮੈਨ ਸੀ ਅਤੇ ਕਰੀਟਾ ਗੱਡੀ ਲੁੱਟਣ ਵਾਲੇ ਅਪਰਾਧੀਆਂ ਦਾ ਪਿੱਛਾ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਿੱਚ ਗੈਂਗਸਟਰ ਜੋਰਾ ਦਾ ਨਾਂ ਵੀ ਆਇਆ ਸੀ।

ਪੁਲਿਸ ਜ਼ੋਰ ਤੋਂ ਇਨ੍ਹਾਂ ਹਥਿਆਰਾਂ ਸਬੰਧੀ ਪੁੱਛਗਿੱਛ ਕਰੇਗੀ ਅਤੇ ਗੈਂਗਸਟਰ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਡੀ.ਆਈ.ਜੀ ਅਨੁਸਾਰ ਪਹਿਲਾਂ ਗੈਂਗਸਟਰ ਨੂੰ ਢਕੋਲੀ ਦੇ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਉਥੋਂ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਗੈਂਗਸਟਰ ਦੀ ਦੋਵੇਂ ਲੱਤਾਂ 'ਤੇ ਦੋ ਗੋਲੀਆਂ ਲੱਗੀਆਂ।

ਉੱਚ ਪੁਲਿਸ ਅਧਿਕਾਰੀਆਂ ਮੁਤਾਬਕ ਗੈਂਗਸਟਰ ਜੋਰਾ ਨੂੰ ਹੁਣ ਚੰਡੀਗੜ੍ਹ ਦੇ ਸੈਕਟਰ 32 ਸਥਿਤ GMCH ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜੋ ਕਿ ਜ਼ੇਰੇ ਇਲਾਜ ਹੈ। ਮੁਲਜ਼ਮ ਕੋਲੋਂ 32 ਕੈਲੀਬਰ ਦੇ ਦੋ ਪਿਸਤੌਲ ਵੀ ਬਰਾਮਦ ਹੋਏ ਹਨ।

ਖ਼ਬਰ ਦਾ ਅਪਡੇਟ ਜਾਰੀ ਹੈ...

- PTC NEWS
latest-news punjab-police police-and-gangster-clash
Advertisment

Stay updated with the latest news headlines.

Follow us:
Advertisment