Ganieve Kaur Majithia News : ਦਫ਼ਤਰ 'ਚ ਜਾਣ ਤੋਂ ਰੋਕਣ 'ਤੇ ਗਨੀਵ ਕੌਰ ਮਜੀਠੀਆ ਦੀ ਪੁਲਿਸ ਨਾਲ ਬਹਿਸ, ਕਿਹਾ- ਮੇਰੇ ਕੋਲ ਕੋਈ ਹਥਿਆਰ ਨਹੀਂ
Ganieve Kaur Majithia News : ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ 'ਤੇ ਅਚਾਨਕ ਛਾਪੇਮਾਰੀ ਕੀਤੀ। ਅੱਜ ਸਵੇਰੇ 7 ਵਜੇ ਦੇ ਕਰੀਬ ਵਿਜੀਲੈਂਸ ਟੀਮ ਨੇ ਅੰਮ੍ਰਿਤਸਰ ਅਤੇ ਸ਼ਿਮਲਾ ਵਿੱਚ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਇਸ ਤੋਂ ਬਾਅਦ ਮਜੀਠੀਆ ਨੂੰ ਪੁੱਛਗਿੱਛ ਲਈ ਸ਼ਿਮਲਾ ਦੇ ਮਸ਼ੋਬਰਾ ਇਲਾਕੇ ਲਿਜਾਇਆ ਗਿਆ। ਫਿਲਹਾਲ ਮਜੀਠੀਆ ਨੂੰ ਅੰਮ੍ਰਿਤਸਰ ਵਾਪਸ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੇ ਸਥਾਨਕ ਦਫ਼ਤਰ ਵਿੱਚ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਭਾਰੀ ਪੁਲਿਸ ਫੋਰਸ ਤੈਨਾਤ ਹੈ।
ਦੱਸ ਦਈਏ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਮਜੀਠੀਆ ਮੌਕੇ 'ਤੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ’ਤੇ ਗਨੀਵ ਕੌਰ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਮੈਂ ਇਸ ਹਲਕੇ ਦੀ ਚੁਣੀ ਹੋਈ ਵਿਧਾਇਕ ਹਾਂ, ਮੇਰੇ ਕੋਲ ਕੋਈ ਹਥਿਆਰ ਨਹੀਂ ਹੈ। ਮੇਰਾ ਵਕੀਲ ਮੇਰੇ ਨਾਲ ਹੈ ਅਤੇ ਬਾਕੀ ਲੋਕ ਇੱਥੇ ਹੀ ਰਹਿਣਗੇ। ਮੈਨੂੰ ਦਫ਼ਤਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ’ਚ ਕਾਨੂੰਨ ਵਿਵਸਥਾ ਦੇ ਮਾੜੇ ਹਲਾਤਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਝੂਠਾ ਕੇਸ ਪਾਇਆ ਗਿਆ ਹੈ। ਜੇ 540 ਕਰੋੜ ਨਹੀਂ ਲੱਭੇ ਤਾਂ ਉਨ੍ਹਾਂ ਨੂੰ ਇਹ ਦਿੱਤੇ ਜਾਣਗੇ।
ਕਾਬਿਲੇਗੌਰ ਹੈ ਕਿ ਮਜੀਠੀਆ ਨੂੰ 25 ਜੂਨ ਦੀ ਦੁਪਹਿਰ ਨੂੰ ਰਸਮੀ ਤੌਰ 'ਤੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਿਜੀਲੈਂਸ ਦੀ ਇੱਕ ਵੱਡੀ ਟੀਮ ਨੇ ਉਨ੍ਹਾਂ ਦੇ ਘਰ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਗਨੀਵ ਕੌਰ ਨੇ ਵਿਜੀਲੈਂਸ ਅਧਿਕਾਰੀਆਂ 'ਤੇ ਧੱਕਾ ਕਰਨ ਦਾ ਦੋਸ਼ ਲਗਾਇਆ, ਜਿਸ ਨਾਲ ਮਾਮਲਾ ਹੋਰ ਗਰਮ ਹੋ ਗਿਆ।
ਇਹ ਵੀ ਪੜ੍ਹੋ : Punjab Debt : ਪੰਜਾਬ ਸਿਰ ਭਾਰੀ ਹੋਈ ਕਰਜ਼ੇ ਦੀ ਪੰਡ ! ਮਾਨ ਸਰਕਾਰ 8500 ਕਰੋੜ ਦਾ ਲਵੇਗੀ ਕਰਜ਼ਾ, RBI ਤੋਂ ਮਿਲੀ ਮਨਜੂਰੀ
- PTC NEWS