Mon, Jul 22, 2024
Whatsapp

'ਮੁਹੱਬਤ ਮੇ ਧੋਖਾ ਦੀਆ..ਧੋਖਾ ਦੇਨੇ ਕੀ ਸਜ਼ਾ ਸਿਰਫ਼ ਮੌਤ" ਪ੍ਰੇਮਿਕਾ ਦਾ ਕਤਲ ਕਰ ਕਾਤਲ ਨੇ ਕਬੂਲਿਆ ਜ਼ੁਰਮ

ਬੱਲੂ ਨੇ ਅੱਗੇ ਦੱਸਿਆ ਕਿ ਉਸ ਨੇ ਚਾਕੂ ਨਾਲ ਔਰਤ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ। ਉਕਤ ਮੁਲਜ਼ਮ ਆਪਣੇ ਕਬੂਲਨਾਮੇ ’ਚ ਖੁਦ ਨੂੰ ਸੰਜੇ ਦੱਤ ਦਾ ਪ੍ਰਸ਼ੰਸਕ ਵੀ ਦੱਸ ਰਿਹਾ ਹੈ।

Reported by:  PTC News Desk  Edited by:  Aarti -- June 13th 2024 06:03 PM
'ਮੁਹੱਬਤ ਮੇ ਧੋਖਾ ਦੀਆ..ਧੋਖਾ ਦੇਨੇ ਕੀ ਸਜ਼ਾ ਸਿਰਫ਼ ਮੌਤ

'ਮੁਹੱਬਤ ਮੇ ਧੋਖਾ ਦੀਆ..ਧੋਖਾ ਦੇਨੇ ਕੀ ਸਜ਼ਾ ਸਿਰਫ਼ ਮੌਤ" ਪ੍ਰੇਮਿਕਾ ਦਾ ਕਤਲ ਕਰ ਕਾਤਲ ਨੇ ਕਬੂਲਿਆ ਜ਼ੁਰਮ

Girl Friend Murder:  ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਅਦਨਾਨ ਉਰਫ ਬੱਲੂ ਨਾਂ ਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਕਬੂਲਨਾਮੇ ਵਿੱਚ ਵਿਅਕਤੀ ਸ਼ਰੇਆਮ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸਨੂੰ ਉਸਦੀ ਪ੍ਰੇਮਿਕਾ ਨੇ ਧੋਖਾ ਦਿੱਤਾ ਜਿਸ ਕਾਰਨ ਉਸਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। 

ਬੱਲੂ ਨੇ ਅੱਗੇ ਦੱਸਿਆ ਕਿ ਉਸ ਨੇ ਚਾਕੂ ਨਾਲ ਔਰਤ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਆਪਣੇ ਕਬੂਲਨਾਮੇ ’ਚ ਖੁਦ ਨੂੰ ਸੰਜੇ ਦੱਤ ਦਾ ਪ੍ਰਸ਼ੰਸਕ ਵੀ ਦੱਸ ਰਿਹਾ ਹੈ। ਉਸਨੇ ਅੱਗੇ ਕਿਹਾ ਕਿ 'ਖਲਨਾਇਕ' ਵਿੱਚ ਦੱਤ ਦੁਆਰਾ ਨਿਭਾਇਆ ਬੱਲੂ ਦਾ ਕਿਰਦਾਰ ਉਸਦਾ ਪਸੰਦੀਦਾ ਕਿਰਦਾਰ ਹੈ।


ਬੱਲੂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਉਸ ਨਾਲ ਤਕਰੀਬਨ ਡੇਢ ਸਾਲ ਤੋਂ ਸੀ ਅਤੇ ਉਸਦੀ ਕਮਾਈ ਵੀ ਖਾ ਰਹੀ ਸੀ। ਬਾਅਦ ’ਚ ਉਹ ਕਿਸੇ ਹੋਰ ਕੋਲ ਚੱਲੀ ਗਈ ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

ਦੱਸ ਦਈਏ ਕਿ ਅਦਨਾਨ ਦਾ ਇਹ ਕਬੂਲਨਾਮਾ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਵਿੱਚ ਇੱਕ ਕਬਰਿਸਤਾਨ ਵਿੱਚ ਅਸਮਾ ਨਾਮ ਦੀ ਔਰਤ ਦੀ ਲਾਸ਼ ਮਿਲਣ ਤੋਂ ਇੱਕ ਦਿਨ ਬਾਅਦ ਆਇਆ ਹੈ। ਇਲਜ਼ਾਮ ਸੀ ਕਿ ਔਰਤ ਆਪਣੇ ਪਤੀ ਨੂੰ ਛੱਡ ਕੇ ਅਦਨਾਨ ਨਾਲ ਰਹਿ ਰਹੀ ਸੀ। ਪਰ ਅਦਨਾਨ ਨੂੰ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਅਫੇਅਰ ਹੋਣ ਦਾ ਸ਼ੱਕ ਸੀ, ਜਿਸ ਕਾਰਨ ਉਸ ਨੇ ਉਸ ਦੀ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ: ਪਿਆਸੀ ਦਿੱਲੀ ਲਈ ਬੁਰੀ ਖ਼ਬਰ: ਪਾਣੀ ਛੱਡਣ 'ਤੇ ਹਿਮਾਚਲ ਨੇ ਕੀਤੇ ਹੱਥ ਖੜ੍ਹੇ, ਕਿਹਾ-ਸਾਡੇ ਕੋਲ ਨਹੀਂ ਵਾਧੂ ਪਾਣੀ

- PTC NEWS

Top News view more...

Latest News view more...

PTC NETWORK