Gold-Silver Rates Today: ਸਰਾਫਾ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੇ ਰੇਟਾਂ ਦੀ ਚਮਕ ਕੁਝ ਘੱਟ ਹੁੰਦੀ ਨਜ਼ਰ ਆ ਰਹੀ ਹੈ। ਸੋਨਾ ਅਤੇ ਚਾਂਦੀ ਆਪਣੇ ਉਪਰਲੇ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਹੇ ਹਨ। ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ।MCX ਯਾਨੀ ਮਲਟੀ ਕਮੋਡਿਟੀ ਐਕਸਚੇਂਜ 'ਤੇ ਅੱਜ ਸੋਨਾ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। MCX 'ਤੇ ਸੋਨੇ 'ਚ 409 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ 0.68 ਫੀਸਦੀ ਡਿੱਗ ਕੇ 60102 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨਾ ਅੱਜ 59,958 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ 'ਤੇ ਅਤੇ ਇਸ ਦੇ ਉਲਟ, 60402 ਰੁਪਏ ਦਾ ਉੱਚ ਪੱਧਰ ਦੇਖਿਆ ਗਿਆ ਅਤੇ ਇਹ ਸਿਰਫ ਸ਼ੁਰੂਆਤੀ ਪੱਧਰ ਸੀ। ਸੋਨੇ ਦੀਆਂ ਇਹ ਕੀਮਤਾਂ ਜੂਨ ਦੇ ਫਿਊਚਰਜ਼ ਲਈ ਹਨ ਅਤੇ ਅੱਜ ਕਮੋਡਿਟੀ ਬਾਜ਼ਾਰ ਵਿੱਚ ਸੋਨਾ ਉਨ੍ਹਾਂ ਵਸਤੂਆਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਲਾਲ ਨਿਸ਼ਾਨ ਵਿੱਚ ਵਪਾਰ ਹੋ ਰਿਹਾ ਹੈ।ਚਾਂਦੀ ਦਾ ਕਾਰੋਬਾਰ ਕਿਹੋ ਜਿਹਾ ਰਿਹਾਜੇਕਰ ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਚਾਂਦੀ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਹ 230 ਰੁਪਏ ਜਾਂ 0.31 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਇਸ 'ਚ 74,340 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਕਾਰੋਬਾਰ ਚੱਲ ਰਿਹਾ ਹੈ। ਅੱਜ ਹੇਠਲੇ ਪਾਸੇ 74057 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਪੱਧਰ ਦੇਖਿਆ ਗਿਆ ਅਤੇ ਉਪਰਲੇ ਪਾਸੇ ਇਹ ਪੱਧਰ 74,380 ਰੁਪਏ ਤੱਕ ਪਹੁੰਚ ਗਿਆ। ਚਾਂਦੀ ਦੀਆਂ ਇਹ ਕੀਮਤਾਂ ਇਸਦੇ ਮਈ ਫਿਊਚਰਜ਼ ਲਈ ਹਨ।