Mon, Apr 29, 2024
Whatsapp

ਭੁੱਖੇ ਰਹਿਣ ਦੀ ਕਗਾਰ 'ਤੇ ਸਰਕਾਰੀ ਸਕੂਲ ਦੇ ਛੋਟੇ-ਛੋਟੇ ਬੱਚੇ

Written by  Jasmeet Singh -- March 13th 2024 12:08 PM
ਭੁੱਖੇ ਰਹਿਣ ਦੀ ਕਗਾਰ 'ਤੇ ਸਰਕਾਰੀ ਸਕੂਲ ਦੇ ਛੋਟੇ-ਛੋਟੇ ਬੱਚੇ

ਭੁੱਖੇ ਰਹਿਣ ਦੀ ਕਗਾਰ 'ਤੇ ਸਰਕਾਰੀ ਸਕੂਲ ਦੇ ਛੋਟੇ-ਛੋਟੇ ਬੱਚੇ

Mid day meal workers strike: ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਦੇ ਵਿੱਚ ਚੱਲ ਰਹੇ ਝਗੜੇ ਕਰ ਕੇ ਹੁਣ ਇਸ ਦਾ ਅਸਰ ਮਿਡ-ਡੇ ਮੀਲ ਸੇਵਨ ਕਰਨ ਵਾਲੇ ਬੱਚਿਆਂ 'ਤੇ ਵੀ ਪੈਣ ਦੇ ਅਸਾਰ ਹਨ। ਨਾਨ ਟੀਚਿੰਗ ਸਟਾਫ ਦਾ ਹੜਤਾਲ 'ਤੇ ਹੋਣ ਕਰ ਕੇ ਸਕੂਲਾਂ 'ਚ ਦਿੱਤੇ ਜਾਣ ਵਾਲਾ ਮਿਡ ਡੇ-ਮੀਲ ਦਾ ਭੁਗਤਾਨ ਨਹੀਂ ਹੋ ਰਿਹਾ ਹੈ। ਸਟਾਫ ਦੀ ਹੜਤਾਲ ਕਰ ਕੇ ਤੀਜੀ ਗਰਾਂਟ ਨਹੀਂ ਖਰਚੀ ਗਈ, ਜਿਸ ਨੂੰ ਲੈ ਕੇ ਹੁਣ ਕੇਂਦਰ ਨੇ ਚੌਥੀ ਗਰਾਂਟ ਦੀ ਕਿਸ਼ਤ ਰੋਕ ਲਈ ਹੈ। ਜਿਸ ਕਰ ਕੇ ਸਕੂਲਾਂ ਦੇ ਵਿੱਚ ਖਰਚਾ ਮਾਈਨਸ ਦੇ ਵਿੱਚ ਆ ਗਿਆ ਹੈ। ਯਾਨੀ ਕਿਸੇ ਵੀ ਸਮੇਂ ਬੱਚਿਆਂ ਨੂੰ ਮਿਡ-ਡੇ ਮੀਲ ਦਾ ਖਾਣਾ ਮਿਲਣਾ ਬੰਦ ਹੋ ਸਕਦਾ ਹੈ। ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਜਾਰੀ ਪੱਤਰ ਦੇ ਰਾਹੀਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੜਤਾਲ 'ਤੇ ਗਏ ਕਾਮਿਆਂ ਨੂੰ ਵਾਪਸ ਕੰਮ 'ਤੇ ਲਿਆਂਦਾ ਜਾਵੇ। ਪੀ.ਐਮ. ਪੋਸ਼ਣ ਮਿਡ-ਡੇ ਮੀਲ ਸਕੀਮ ਦੇ ਤਹਿਤ ਮਿਡ-ਡੇ ਮੀਲ ਦਾ ਖਾਣਾ ਬਣਾਉਣ ਵਾਲੇ ਕੁਕ ਅਤੇ ਹੈਲਪਰਾ ਦੀਆਂ ਤਨਖਾਹਾਂ ਵੀ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਜਿਸ ਸਟਾਫ ਵੱਲੋਂ ਗਰਾਂਟਾਂ ਨੂੰ ਪ੍ਰਵਾਨਗੀ ਅਤੇ ਸਕੂਲਾਂ ਨੂੰ ਗਰਾਂਟ ਦੇਣ ਦਾ ਕੰਮ ਹੈ, ਉਹ ਪਿਛਲੇ ਕਈ ਦਿਨਾਂ ਤੋਂ ਕਲਮ ਛੋੜ ਹੜਤਾਲ 'ਤੇ ਹਨ। 

ਇਹ ਖ਼ਬਰਾਂ ਵੀ ਪੜ੍ਹੋ: 


-

Top News view more...

Latest News view more...