Grenade Attack in Batala : ਬਟਾਲਾ ’ਚ ਗ੍ਰੇਨੇਡ ਹਮਲਾ, ਦੇਰ ਰਾਤ ਸ਼ਰਾਬ ਦੇ ਠੇਕੇ ’ਤੇ ਗ੍ਰੇਨੇਡ ਹਮਲਾ
Grenade Attack in Batala : ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ ਰਿੰਪਲ ਗਰੁੱਪ ਵੱਲੋਂ ਬਣਾਈ ਗਈ ਨਵੀਂ ਸ਼ਰਾਬ ਦੀ ਦੁਕਾਨ ਦੇ ਬਾਹਰ ਬਦਮਾਸ਼ਾਂ ਵੱਲੋਂ ਇੱਕ ਹੱਥਗੋਲਾ ਸੁੱਟਿਆ ਗਿਆ। ਖੁਸ਼ਕਿਸਮਤੀ ਨਾਲ, ਉਕਤ ਗ੍ਰਨੇਡ ਫਟਿਆ ਨਹੀਂ ਅਤੇ ਪੁਲਿਸ ਨੇ ਇਸਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਇਹ ਗ੍ਰਨੇਡ ਪੁਲਿਸ ਨੇ ਬਟਾਲਾ ਦੇ ਫੋਕਲ ਪੁਆਇੰਟ 'ਤੇ ਸਥਿਤ ਰਿੰਪਲ ਗਰੁੱਪ ਕੰਟਰੈਕਟ ਦੀ ਨਵੀਂ ਸ਼ਾਖਾ ਦੇ ਗੇਟ ਦੇ ਸਾਹਮਣੇ ਬਰਾਮਦ ਕੀਤਾ।
ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ੀ ਅੱਤਵਾਦੀ ਮਨੂ ਅਗਵਾਨ ਅਤੇ ਗੋਪੀ ਨਵਨਸ਼ਹਿਰੀਅਨ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਵੀ ਜਾਰੀ ਕੀਤੀ ਗਈ ਹੈ। ਜੋ ਪੁਲਿਸ ਤੱਕ ਪਹੁੰਚ ਗਿਆ ਹੈ। ਉਕਤ ਪੋਸਟ ਦੇ ਆਧਾਰ 'ਤੇ, ਪੁਲਿਸ ਨੇ ਠੇਕੇਦਾਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS